ਗੰਗਾ ’ਚ ਆਪਣੇ ਭਰਾ ਨੂੰ ਬਚਾਉਣ ਗਈਆਂ ਦੋ ਭੈਣਾਂ ਡੁੱਬੀਆਂ
ਦੇਹਰਾਦੂਨ-ਇੱਥੋਂ ਨੇੜਲੇ ਪਿੰਡ ਹਰੀਪੁਰ ਕਲਾਂ ਵਿਚ ਆਪਣੇ ਛੋਟੇ ਭਰਾ ਨੂੰ ਡੁੱਬਣ ਤੋਂ ਬਚਾਉਣ ਲਈ ਦੋ ਭੈਣਾਂ ਗੰਗਾ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈਆਂ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਸਾਢੇ 11 ਵਜੇ ਗੀਤਾ ਕੁਟੀਰ ਘਾਟ ’ਤੇ ਵਾਪਰੀ, ਜਿੱਥੇ ਇੱਕ ਔਰਤ ਪੰਜ ਬੱਚਿਆਂ ਨਾਲ ਨਹਾ ਰਹੀ ਸੀ। ਇਸ ਦੌਰਾਨ ਨੌਂ ਸਾਲਾ ਸੂਰਜ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ ਜਿਸ ਨੂੰ ਬਚਾਉਣ ਲਈ ਉਸ ਦੀਆਂ ਦੋ ਭੈਣਾਂ ਸਾਕਸ਼ੀ (15) ਅਤੇ ਵੈਸ਼ਨਵੀ (13) ਨੇ ਪਾਣੀ ’ਚ ਛਾਲ ਮਾਰ ਦਿੱਤੀ। ਉਨ੍ਹਾਂ ਨੇ ਆਪਣੇ ਭਰਾ ਨੂੰ ਤਾਂ ਨਦੀ ਦੇ ਕਿਨਾਰੇ ਵੱਲ ਧੱਕ ਕੇ ਬਚਾਅ ਲਿਆ ਪਰ ਉਹ ਆਪ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ। ਪੁਲੀਸ ਨੇ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਬਚਾਅ ਟੀਮਾਂ ਨਾਲ ਨਦੀ ’ਚ ਲੱਭਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਭੈਣਾਂ ਦਾ ਹਾਲੇ ਤਕ ਕੋਈ ਪਤਾ ਨਹੀਂ ਲੱਗਿਆ। ਪੀਟੀਆਈ
Post Views: 48