ਜਦੋਂ ਘੁੰਡ ਕੱਢਣ ਵਾਲੀ ਰਾਜਸਥਾਨੀ ਮਹਿਲਾ ਸਰਪੰਚ ਨੇ ਫਰਾਟੇਦਾਰ ਅੰਗਰੇਜ਼ੀ ਨਾਲ ਅਧਿਕਾਰੀ ਤੇ ਪਿੰਡ ਵਾਸੀ ਕੀਲੇ
ਚੰਡੀਗੜ੍ਹ-ਰਾਜਸਥਾਨ ਦੇ ਬਾੜਮੇਰ ਵਿੱਚ ਇੱਕ ਸਮਾਗਮ ਦੌਰਾਨ ਘੁੰਡ ਕੱਢਣ ਵਾਲੀ ਮਹਿਲਾ ਸਰਪੰਚ ਨੇ ਜਦੋਂ ਜ਼ਿਲ੍ਹਾ ਕੁਲੈਕਟਰ ਤੇ ਹੋਰ ਅਧਿਕਾਰੀਆਂ ਸਾਹਮਣੇ ਫਰਾਟੇਦਾਰ ਅੰਗਰੇਜ਼ੀ ਬੋਲੀ ਤਾਂ ਸਾਰੇ ਹੈਰਾਨ ਰਹਿ ਗਏ। ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿਚ ਆਈਏਐੱਸ ਅਧਿਕਾਰੀ ਤੇ ਜ਼ਿਲ੍ਹਾ ਕੁਲੈਕਟਰ ਵਜੋਂ ਤਾਇਨਾਤ ਟੀਨਾ ਡਾਬੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਵਾਇਰਲ ਵੀਡੀਓ ਵਿੱਚ ਸਰਪੰਚ ਸੋਨੂੰ ਕੰਵਰ ਰਵਾਇਤੀ ਰਾਜਸਥਾਨੀ ਪਹਿਰਾਵੇ ਵਿੱਚ ਜਿਸ ਭਰੋਸੇ ਨਾਲ ਅੰਗਰੇਜ਼ੀ ਵਿੱਚ ਸਰੋਤਿਆਂ ਨੂੰ ਸੰਬੋਧਿਤ ਕਰ ਰਹੀ ਹੈ, ਉਸ ਨਾਲ ਆਈਏਐੱਸ ਅਧਿਕਾਰੀ ਵੀ ਖਾਸੀ ਪ੍ਰਭਾਵਿਤ ਹੋਈ। ਉਸ ਨੇ ਭਾਸ਼ਣ ਸ਼ੁਰੂ ਕਰਦਿਆਂ ਕਿਹਾ, ‘ਮੈਂ ਇਸ ਦਿਨ ਦਾ ਹਿੱਸਾ ਬਣ ਕੇ ਖੁਸ਼ ਹਾਂ। ਸਭ ਤੋਂ ਪਹਿਲਾਂ ਮੈਂ ਸਾਡੀ ਕੁਲੈਕਟਰ ਟੀਨਾ ਜੀ ਦਾ ਸਵਾਗਤ ਕਰਦੀ ਹਾਂ। ਇੱਕ ਔਰਤ ਹੋਣ ਦੇ ਨਾਤੇ ਟੀਨਾ ਜੀ ਦਾ ਸਵਾਗਤ ਕਰਨਾ ਸਨਮਾਨ ਦੀ ਗੱਲ ਹੈ।’ ਇਸ ਤੋਂ ਬਾਅਦ ਉਸ ਨੇ ਪਾਣੀ ਤੇ ਵਾਤਾਵਰਨ ਦੀ ਸੰਭਾਲ ਬਾਰੇ ਗੱਲ ਕੀਤੀ।
Post Views: 80