ਟਾਪਭਾਰਤ

ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਹੋਈ ਸ਼ੁਰੂ

ਲੁਧਿਆਣਾ (ਯੂ.ਐਨ.ਆਈ.)- ਪੰਜਾਬ ‘ਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਕਾਰਨ ਸੂਬੇ ‘ਚ ਸਿਆਸੀ ਤਾਪਮਾਨ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ, ਅਜਿਹੇ ‘ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜਿਸ ‘ਚ ਚੋਣ ਲੜਨ ਦੇ ਇੱਛੁਕ ਉਮੀਦਵਾਰ ਆਪਣੀ ਨਾਮਜ਼ਦਗੀ ਫਾਰਮ ਭਰਨ ਲਈ ਜ਼ਿਲ੍ਹਾ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਦਫ਼ਤਰਾਂ ‘ਚ ਪਹੁੰਚ ਰਹੇ ਹਨ। ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਲੁਧਿਆਣਾ-2 ਦੇ ਦਫ਼ਤਰ ‘ਚ ਤਾਇਨਾਤ ਬੀ.ਡੀ.ਪੀ.ਓ. ਬਲਜੀਤ ਸਿੰਘ ਬੱਗਾ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਬਲਾਕ-2 ‘ਚ ਕੁੱਲ 160 ਪੰਚਾਇਤਾਂ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਪੰਚਾਇਤਾਂ ਚੋਣਾਂ ਲੜ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਨਾਮਜ਼ਦਗੀ ਫਾਰਮਾਂ ਦੀ ਪੜਤਾਲ ਉਪਰੰਤ 75 ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਜਾਰੀ ਕੀਤੇ ਗਏ ਹਨ, ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਲੜਨ ਵਾਲੇ ਬਿਨੈਕਾਰਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਤਰੀਕ 4 ਅਕਤੂਬਰ ਨਿਸ਼ਚਿਤ ਕੀਤੀ ਹੈ ਅਤੇ ਇਸ ਦੌਰਾਨ ਬਿਨੈਕਾਰ 7 ਅਕਤੂਬਰ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ, ਜਦਕਿ ਚੋਣਾਂ 15 ਅਕਤੂਬਰ ਦੀ ਸਵੇਰ ਨੂੰ ਹੋਣਗੀਆਂ ਅਤੇ ਨਤੀਜੇ ਦੇਰ ਸ਼ਾਮ ਤੱਕ ਐਲਾਨ ਕੀਤੇ ਜਾਣਗੇ। 121 ਕਰੋੜ ਰੁਪਏ ਘਪਲੇ ਦੇ ਮਾਮਲੇ ਨੂੰ ਲੈ ਕੇ ਸ਼ੱਕ ਦੇ ਘੇਰੇ ‘ਚ ਆਏ ਸਰਪੰਚਾਂ-ਪੰਚਾਂ ਦੀਆਂ ਮੁਸ਼ਕਿਲਾਂ ਵਧੀਆਂ ਇਸ ਸਮੇਂ ਦੌਰਾਨ 121 ਕਰੋੜ ਰੁਪਏ ਇਸ ਮੈਗਾ ਘਪਲੇ ਦੇ ਮਾਮਲੇ ‘ਚ ਸ਼ੱਕ ਦੇ ਘੇਰੇ ‘ਚ ਆਈਆਂ ਅੱਧੀ ਦਰਜਨ ਗ੍ਰਾਮ ਪੰਚਾਇਤਾਂ ਧਨਨਾਸੂ, ਬੌਂਕੜ ਗੁੱਜਰਾਂ, ਸੇਲਕੀਆਣਾ, ਸੇਖੇਵਾਲ, ਕਟਿਆਣਾ ਖੁਰਦ, ਦੇ ਸਰਪੰਚਾਂ/ਪੰਚਾਂ ਦੇ ਨਾਮਜ਼ਦਗੀ ਪੱਤਰ ਬੀ.ਡੀ.ਪੀ.ਓ. ਬਲਜੀਤ ਵੱਲੋਂ ਦਾਖਲ ਨਹੀਂ ਕੀਤੇ ਗਏ। ਬੀ.ਡੀ.ਪੀ.ਓ. ਬਲਜੀਤ ਸਿੰਘ ਬੱਗਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਜਿਹੀਆਂ ਸਾਰੀਆਂ ਪੰਚਾਇਤਾਂ ਜਿਨ੍ਹਾਂ ਖਿਲਾਫ ਵਿਜੀਲੈਂਸ, ਵਿਭਾਗੀ ਜਾਂ ਧਾਰਾ 216, ਪੰਚਾਇਤ ਵੱਲੋਂ ਸ਼ਾਮਲਾਟ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਕਰਨ ਅਤੇ ਸਰਕਾਰੀ ਗ੍ਰਾਂਟ ਦੀ ਦੁਰਵਰਤੋਂ ਕਰਨ ਵਰਗੇ ਗੰਭੀਰ ਕੇਸ ਚੱਲ ਰਹੇ ਹਨ, ਦੇ ਨਾਮਜ਼ਦਗੀ ਪੱਤਰ ਦਰਜ ਨਹੀਂ ਕੀਤੇ ਜਾਣਗੇ।

Leave a Reply

Your email address will not be published. Required fields are marked *