ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆ ਹਨ ਸਮਾਜ ਸੇਵੀ ਸੰਸਥਾਵਾਂ
ਜਿਲੇ ਦੀਆਂ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਵੱਖ-ਵੱਖ ਤਰੀਕਿਆਂ ਨਾਲ ਪਿੰਡਾਂ ਦੇ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ
ਅਪੀਲ ਕਰ ਰਹੀਆਂ ਹਨ ਜਿਲੇ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ ਵੱਖ
ਸੰਸਥਾਵਾਂ ਸਰਕਾਰੀ ਸਕੂਲਾਂ ਵਿੱਚ ਜਾ ਕੇ ਪਿੰਡਾਂ ਦੇ ਬੱਚਿਆਂ ਨੂੰ ਪਰਾਲੀ ਨੂੰ ਨਾ ਅੱਗ ਲਾਉਣ ਲਈ ਪ੍ਰੇਰਿਤ ਕਰ ਰਹੀਆ ਹਨ ਤਾਂ ਜੋ
ਅੱਗੇ ਜਾ ਕੇ ਉਹ ਆਪਣੇ ਮਾਪਿਆਂ ਨੂੰ ਸਮਝਾ ਸਕਣ ਅਤੇ ਸੰਸਥਾਵਾਂ ਵੱਲੋਂ ਰੈਲੀਆਂ ਨਾਲ ਵੀ ਪਿੰਡਾਂ ਵਿੱਚ ਜਾ ਕੇ ਪਿੰਡਾਂ ਦੇ ਲੋਕਾਂ ਨੂੰ
ਪਰਾਲੀ ਨੂੰ ਅੱਗ ਨਾ ਲਾਉਣ ਲਈ ਫਰਿਆਦ ਕੀਤਾ ਜਾ ਰਿਹਾ ਹੈ।ਇਸ ਸੰਬੰਧ ਵਿੱਚ ਮਾਨਵਤਾ ਫਾਊਂਡੇਸ਼ਨ ਵੱਲੋਂ ਚੱਕ ਗਿਲਜਿਆਂ
ਵਾਲਾ, ਸੰਕਲਪ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਵਲੋ ਪਿੰਡ ਗੁਲਾਬੇ ਵਾਲਾ, ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਹਰੀਕੇ
ਕਲਾ, ਵਲੋ ਪਿੰਡ ਹਰੀਕੇ ਕਲਾ , ਮੁਕਤਸਰ ਵੈਲਫੇਅਰ ਕਲੱਬ ਵਲੋ ਪਿੰਡ ਥਾਦੇਵਾਲਾ ਅਤੇ ਸ਼੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹ
ਬਲਾਕ ਵਿੱਚੋਂ ਰਾਹਤ ਫਾਊਂਡੇਸ਼ਨ ਵਲੋ ਪਿੰਡ ਮਦੀਰ ਉਮੀਦ ਐਨ.ਜੀ.ਓ ਵਲੋ ਪਿੰਡ ਕੋਟ ਭਾਈ, ਸਨਾਤਨ ਧਰਮ ਮਹਾਵੀਰ ਦਲ ਵਲੋ
ਪਿੰਡ ਗੁਰੂਸਰ ਅਤੇ ਨੈਸ਼ਨਲ ਐਨਟੀ ਕਰਪਸ਼ਨ ਐਡੋ ਕਰਾਈਮ ਬਿਊਰੋ ਵਲੋ ਪਿੰਡ ਫਕਰਸਰ ਇਸ ਤੋਂ ਇਲਾਵਾ ਮਲੋਟ ਬਲਾਕ ਵੱਲੋਂ
ਸੰਸਥਾ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਿਸ਼ਨ ਵੱਲੋਂ ਪਿੰਡ ਝੋਰੜ ਅਤੇ ਗੁਰੂ ਨਾਨਕ ਦੇਵ ਜੀ ਮਿਸ਼ਨ ਸਮਾਜ ਸੇਵੀ ਸੰਸਥਾ ਵੱਲੋਂ
ਪਿੰਡ ਭੰਗਚੜੀ ਵਿੱਚ ਜਾ ਕੇ ਵੱਖ-ਵੱਖ ਲੋਕਾਂ ਨੂੰ ਅਤੇ ਬੱਚਿਆਂ ਨੂੰ ਪਰਾਲੀ ਨੂੰ ਨਾ ਅੱਗ ਲਾਉਣ ਲਈ ਪ੍ਰੇਰਿਤ ਕੀਤਾ। ਜਿਲਾ
ਐਨ.ਜੀ.ਓ ਕੋਆਰਡੀਨੇਟਰ ਡਾ ਸੁਖਦੇਵ ਸਿੰਘ ਗਿੱਲ ਅਤੇ ਬਬਲੂ ਜਨੇਜਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ।ਇਸੇ ਲੜੀ ਵਿੱਚ
ਡਾ. ਨਰੇਸ਼ ਪਰੂਥੀ ਚੇਅਰਮੈਨ ਜਿਲਾ ਐਲ.ਜੀ.ਓ ਕੋਆਰਡੀਨੇਸ਼ਨ ਕਮੇਟੀ ਵੱਲੋਂ ਪਿੰਡ ਚੱਕ ਗਿੱਲਜਿਆਂ ਵਾਲੇ ਵਿੱਖੇ ਸਰਕਾਰੀ ਸਕੂਲ
ਦੇ ਬੱਚਿਆਂ ਅਤੇ ਪਿੰਡ ਦੇ 600-700 ਕਿਸਾਨਾਂ ਨੂੰ ਮਿਲ ਕੇ ਉਹਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਿਤ ਕੀਤਾ ਇਸ ਸੰਬੰਧ ਵਿੱਚ
ਉਹਨਾਂ ਨੇ ਦੱਸਿਆ ਕਿ ਇਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਦੀ ਬਿਮਾਰੀ ਹੋ ਜਾਂਦੀ ਹੈ। ਇਸ ਨਾਲ ਕਾਰਬਨ ਜਮ ਜਾਂਦਾ ਜੋ
ਕਿ ਸਦਾ ਲਈ ਸਾਹ ਦੀ ਬਿਮਾਰੀ ਦਾ ਕਾਰਨ ਬਣਦੀ ਹੈ।