ਟਾਪਭਾਰਤ

26 ਨਵੰਬਰ 1949 ਵਾਲੇ ਦਿਨ ਸਿੱਖਾਂ ਦੀ ਉਸ ਵੇਲੇ ਦੀ ਨੁਮਾਇੰਦਾ ਜ਼ਮਾਤ ਦੇ ਨੁਮਾਇੰਦਿਆਂ ਨੇ ਸਿੱਖਾਂ ਵਲੋਂ ਭਾਰਤ ਦੇ ਤਿਆਰ ਕੀਤੇ ਗਏ, ਸੰਵਿਧਾਨ’ ਤੇ ਦਸਤਖ਼ਤ ਕਰਨ ਤੋਂ ਇੰਨਕਾਰ

15 ਅਗਸਤ 1947 ਵਾਲੇ ਦਿਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਦਾ ਸਵਿੰਧਾਨ ਤਿਆਰ ਕੀਤੇ ਜਾਣ ਦੇ ਲਈ ਇੱਕ ਸੰਵਿਧਾਨ ਸਭਾ ਦਾ ਐਲਾਨ ਕੀਤਾ ਗਿਆ। 9 ਦਸੰਬਰ 1947 ਵਾਲੇ ਦਿਨ ਇਸ ਦਾ ਕਾਰਜ ਸ਼ੁਰੂ ਕੀਤੇ ਜਾਣ ਦੇ ਨਾਲ ਹੀ ਸੰਵਿਧਾਨ ਸਭਾ ਦੇ ਮੈਂਬਰ ਨਾਮਜ਼ਦ ਕੀਤੇ ਗਏ।ਇਸ ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਵੱਖੋ ਵੱਖਰੇ ਸੂਬਿਆਂ ਦੀਆਂ ਸਭਾਵਾਂ ਦੇ ਚੁਣੇ ਹੋਏ ਮੈਬਰਾਂ ਵਲੋਂ ਨਾਮਜ਼ਦ ਕੀਤੇ ਗਏ ਸਨ। ਇਸਦੇ ਮੈਬਰਾਂ ਵਜੋਂ ਪੰਡਿਤ ਜਵਾਹਰ ਲਾਲ ਨਹਿਰੂ, ਡਾ. ਰਾਜਿੰਦਰ ਪ੍ਰਸਾਦ, ਅਖੌਤੀ ਸਰਦਾਰ ਵੱਲਭ ਭਾਈ ਪਟੇਲ, ਸ੍ਰੀ ਸ਼ਿਆਮਾ ਪ੍ਰਸਾਦ ਮੁਖਰਜੀ, ਸ੍ਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਲਏ ਗਏ ਜੋ ਇਸ ਸਭਾ ਦੇ ਪ੍ਰਮੁੱਖ ਮੈਂਬਰਾਂ ਵਿਚੋਂ ਸਨ। ਇਸ ਸੰਵਿਧਾਨ ਸਭਾ ਨੇ ਆਪਣੇ ਕਾਰਜ ਕਾਲ ਦੇ ਵਿੱਚ 2 ਸਾਲ 11 ਮਹੀਨੇ, 19 ਦਿਨ ਕੰਮ ਕੀਤਾ ਜਿਸ ਵਿੱਚ 166 ਦਿਨ ਬੈਠਕਾਂ ਕੀਤੀਆਂ ਗਈਆਂ। ਇਨ੍ਹਾਂ ਬੈਠਕਾਂ ਵਿੱਚ ਪ੍ਰੈੱਸ ਅਤੇ ਜਨਤਾ ਨੂੰ ਸ਼ਾਮਲ ਹੋ ਕੇ ਹਿਸਾ ਲੈਣ ਦੀ ਖੁੱਲ ਦਿੱਤੀ ਗਈ ਸੀ। ਭਾਰਤ ਦੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਡਾ. ਭੀਮ ਰਾਓ ਅੰਬੇਦਕਰ ਨੇ ਮਹੱਤਵਪੂਰਣ ਭੂਮਿਕਾ ਨਿਭਾਉਂਦਿਆਂ ਹੋਇਆਂ ਵਿੱਦਿਅਕ ਯੋਗਦਾਨ ਪਾਇਆ,ਜਿਸ ਲਈ ਉਨ੍ਹਾਂ ਨੂੰ ਸੰਵਿਧਾਨ ਦਾ ਨਿਰਮਾਤਾ ਵੀ ਕਿਹਾ ਜਾਂਦਾ ਹੈ।
ਸੋ ਇੰਜ 15 ਅਗਸਤ 1947 ਵਾਲੇ ਦਿਨ ਹਿੰਦੂਸਤਾਨ ਦੀ ਆਜ਼ਾਦੀ ਤੋਂ ਬਾਅਦ ਹਿੰਦੂਸਤਾਨ ਦੇ ਸਵਿੰਧਾਨ ਦੇ ਬਣਾਏ ਜਾਣ ਦਾ ਕੰਮ ਸ਼ੁਰੂ ਹੋ ਗਿਆ। 26 ਨਵੰਬਰ 1949 ਵਾਲੇ ਦਿਨ ਇਸ ਸੰਵਿਧਾਨ ਦੇ ਖਰੜੇ ਨੂੰ ਪਾਸ ਕਰ ਦਿੱਤਾ ਗਿਆ। ਹੁਣ ਇਸ ਸਵਿੰਧਾਨ ਉਪਰ ਪ੍ਰਵਾਨਗੀ ਦੇ ਲਈ,ਹਿੰਦੂਸਤਾਨ ਦੀਆਂ ਸਾਰੀਆਂ ਕੌਮਾਂ ਦੇ ਨੁਮਾਇੰਦਿਆਂ ਦੇ ਦਸਤਖ਼ਤ ਕੀਤੇ ਜਾਣ ਦਾ ਚਲਣ ਸ਼ੁਰੂ ਹੋਇਆ।ਇਸ ਨਵੇਂ ਬਣੇ ਸੰਵਿਧਾਨ ਵਿੱਚ ਸਿੱਖਾਂ ਦੇ ਲਈ ਕੋਈ ਵੱਖਰੀ ਨੁਮਾਇੰਦਗੀ ਨਹੀਂ ਸੀ, ਨਾ ਕੋਈ ਸਿੱਖਾਂ ਨੂੰ ਵਿਸ਼ੇਸ਼ ਹੱਕ ਹੀ ਦਿੱਤੇ ਗਏ ਸਨ ਅਤੇ ਆਜ਼ਾਦੀ ਤੋਂ ਪਹਿਲਾਂ ਕੀਤੇ ਗਏ ਵਾਧਇਆ ਵਿਚੋਂ ਕੋਈ ਇੱਕ ਵਾਧਾ ਵੀ ਨਹੀਂ ਸੀ ਨਿਭਾਇਆ ਗਿਆ।ਇਥੋਂ ਤੱਕ ਕੇ ਸਿੱਖਾਂ ਨੂੰ ਹਿੰਦੂਆਂ ਵਿੱਚ ਜਜ਼ਬ ਕਰਣ ਵਾਲੀਆਂ ਧਾਰਾਵਾਂ ਅੰਕਿਤ ਕੀਤੀਆਂ ਗਈਆਂ ਸਨ। ਇਸ ਗੱਲ ਨੂੰ ਲੈਕੇ ਸ਼ਰੋਮਣੀ ਅਕਾਲੀ ਦਲ ਦੇ ਮੈਂਬਰਾਂ, ਸਰਦਾਰ ਹੁਕਮ ਸਿੰਘ ਅਤੇ ਸਰਦਾਰ ਭੂਪਿੰਦਰ ਸਿੰਘ ਮਾਨ ਨੇ ਇਸ ਦੀ ਮੁਖ਼ਾਲਫ਼ਤ ਕਰਦਿਆਂ ਹੋਇਆਂ ਇਸ ਉੱਪਰ ਦਸਤਖ਼ਤ ਕਰਣ ਤੋਂ ਸਾਫ ਇਨਕਾਰ ਕਰ ਦਿਤਾ। ਪਰ ਕਾਂਗਰਸੀ ਸਿੱਖ ਮੈਂਬਰ ਜਿਨ੍ਹਾਂ ਵਿੱਚ ਸਰਦਾਰ ਗੁਰਮੁਖ ਸਿੰਘ ਮੁਸਾਫ਼ਿਰ, ਸ੍ਰੀ ਬਲਦੇਵ ਸਿੰਘ ਤੋਂ ਇਲਾਵਾ ਸਿੱਖ ਰਿਆਸਤਾਂ ਦੇ ਦੋ ਸਿੱਖ ਨੁਮਾਇੰਦੇ ਸਰਦਾਰ ਰਣਜੀਤ ਸਿੰਘ ਅਤੇ ਸਰਦਾਰ ਸੁਚੇਤ ਸਿੰਘ ਔਜਲਾ ਸਨ, ਨੇ ਆਪਣੀਆਂ ਜ਼ਮੀਰਾਂ ਗਿਰਵੀ ਰਖ ਕੇ ਇਸ ਉਪਰ ਦਸਤਖ਼ਤ ਕਰ ਦਿੱਤੇ।
ਬੇਸ਼ੱਕ ਇਨ੍ਹਾਂ ਦੋ ਸਿਖਾਂ ਨੇ ਸਿੱਖਾਂ ਦੀ ਨੁਮਾਇੰਦੀ ਕਰਦੇ ਹੋਏ ਇਸ ਬਣ ਚੁੱਕੇ ਅਤੇ ਪਾਸ ਹੋ ਚੁੱਕੇ ਸੰਵਿਧਾਨ ਉਪਰ ਦਸਤਖ਼ਤ ਕਰਨ ਤੋਂ ਇੰਨਕਾਰ ਕੀਤਾ ਸੀ, ਜੋ ਅਸਲ ਵਿੱਚ ਬੇਮਾਇਨੇ ਸੀ। ਕਿਉਂਕਿ ਇਨਕਾਰ ਜਾਂ ਮੁਖ਼ਾਲਫ਼ਤ ਸਵਿੰਧਾਨ ਬਣਨ ਜਾ ਪਾਸ ਹੋਣ ਤੋਂ ਪਹਿਲਾਂ ਹੋਣੀ ਚਾਹੀਦੀ ਸੀ। ਸਿੱਖਾਂ ਵਿੱਚ ਇਸ ਮਸਲੇ ਨੂੰ ਰੱਖ ਕੇ ਕੋਈ ਐਜੀਟੇਸ਼ਨ ਕੀਤੀ ਜਾਂਦੀ ਤਾਂ ਤੇ ਗੱਲ ਦਾ ਮਾਇਨਾ ਵੀ ਹੁੰਦਾ ਪਰ ਸਭ ਕੁਝ ਹੋ ਜਾਣ ਤੋਂ ਬਾਅਦ ‘ਦਸਤਖ਼ਤ ਨਾ ਕੀਤੇ ਜਾਣ ਦਾ ਦਿਖਾਵਾ ਕਰਣਾ ਕੋਈ ਮਾਇਨਾ ਨਹੀਂ ਰੱਖਦਾ ਸੀ। ਇਥੇ ਸਿਰਦਾਰ ਕਪੂਰ ਸਿੰਘ ਜੀ ਨੇ ਸਰਦਾਰ ਹੁਕਮ ਸਿੰਘ ਜੀ ਦੇ ਲੋਕ ਸਭਾ ਦੇ ਡਿਪਟੀ ਸਪੀਕਰ ਅਤੇ ਫੇਰ ਸਪੀਕਰ ਬਣਨ ਹੋਰ ਸਵਾਲ ਉਠਾਏ ਹਨ।
ਭਾਰਤ ਦਾ ਸੰਵਿਧਾਨ, ਸੰਵਿਧਾਨ ਸਭਾ ਵਲੋਂ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਕਰ ਦਿੱਤਾ ਗਿਆ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ.) 

Leave a Reply

Your email address will not be published. Required fields are marked *