ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਪਿੰਡ ਹਜ਼ਾਰਾ ਵੱਲੋਂ ਸਕੂਲ ਦਾ ਸਾਲਾਨਾ ਸਮਾਗਮ ਬਹੁਤ ਹੀ ਧੂਮਧਾਮ ਨਾਲ ਮਨਾਇਆ
ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਪਿੰਡ ਹਜ਼ਾਰਾ ਵੱਲੋਂ ਸਕੂਲ ਦਾ ਸਾਲਾਨਾ ਸਮਾਗਮ ਬਹੁਤ ਹੀ ਧੂਮਧਾਮ ਨਾਲ ਮਨਾਇਆ [ਗਿਆ। ਇਹ ਸਮਾਗਮ ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾਂ ,ਡਾਇਰੈਕਟਰ ਨਿਸ਼ਾ ਮੜਿਆ ਅਤੇ ਪ੍ਰਿੰਸੀਪਲ ਅਮੀਤਾਲ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਮਾਗਮ ਦੀ ਆਰੰਭਤਾ ਸਕੂਲ ਦੇ ਵਿਦਿਆਰਥੀਆਂ ਨੇ ‘ਸੇਵਕ ਕੀ ਅਰਦਾਸ ਪਿਆਰੇ’ ਸ਼ਬਦ ਗਾਇਨ ਨਾਲ ਕੀਤੀ। ਕੇ. ਜੀ. ਵਿੰਗ ਦੇ ਵਿਦਿਆਰਥੀਆਂ ਨੇ “ਵੈਲਕਮ ਸੋਂਗ” ਤੇ ਡਾਂਸ ਕਰਕੇ ਆਪਣੀ ਪ੍ਰਤਿਭਾ ਦਿਖਾਈ। ਸਕੂਲ ਦੇ ਨੰਨ੍ਹੇ -ਮੁੰਨੇ ਵਿਦਿਆਰਥੀਆਂ ਨੇ ਰੰਗ-ਬਰੰਗੀਆਂ ਡਰੈੱਸਾਂ ਵਿੱਚ ‘ ਨਾਨੀ ਤੇਰੀ ਮੋਰਨੀ ‘ ਤੇ ਡਾਂਸ ਕਰਕੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਦੀ
ਅਖੰਡਤਾ ਨੂੰ ਦਰਸਾਉਂਦੇ ਵੱਖ –ਵੱਖ ਸੱਭਿਆਚਾਰਕ ਰੰਗ ਜਿਵੇਂ -ਗੁਜਰਾਤੀ, ਪੰਜਾਬੀ ਭੰਗੜਾ ਅਤੇ ਪੰਜਾਬੀ ਗਿੱਧਾ ਪੇਸ਼ ਕਰਕੇ ਸਭ ਨੂੰ ਮੰਤਰ ਮੁਗ਼ਧ ਕਰ ਦਿੱਤਾ l ਕੁੜੀਆਂ ਵੱਲੋਂ ਬਹੁਤ ਵਧੀਆ ਅੰਦਾਜ਼ ਵਿੱਚ ਜੂਨੀਅਰ ਅਤੇ ਸੀਨੀਅਰ ਗਿੱਧਾ , ਮੁੰਡੇਆਂ ਦੇ ਭੰਗੜੇ ਨੇ ਆਏ ਹੋਏ ਮਹਿਮਾਨਾਂ ਨੂੰ ਕੀਲ ਕੇ ਰੱਖ ਦਿੱਤਾ l ਪ੍ਰੋਗਰਾਮ ਵਿੱਚ ਹਾਸਰਸ ਸਕਿੱਟਾਂ ਵੀ ਪੇਸ਼ ਕੀਤੀਆਂ ਗਈਆ ਜਿਸ ਵਿੱਚ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਛੋਟੇ ਬੱਚਿਆਂ ਦੁਆਰਾ ਗੀਤ “ਇਤਿਹਾਸ ਦਾ ਆਈਨਾ ” ਤੇ ਬਹੁਤ ਹੀ ਖੁਬਰੁਸਤੀ ਨਾਲ ਡਾਂਸ ਪੇਸ਼ ਕੀਤਾ ਗਿਆ। ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਕੋਰੀਓਗ੍ਰਾਫੀ ਦੀ ਮਹਿਮਾਨਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਗਈ। ਇਸ ਸਮੇਂ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮੀਤਾਲ ਕੌਰ ਨੇ ਸਕੂਲ ਦੇ ਸੈਸ਼ਨ 2023-24 ਵਿੱਚ ਸਕੂਲ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ।ਇਸ ਸਾਲ ਸਾਡੇ ਸਕੂਲ ਨੇ ਸੀ.ਬੀ ਐਸ ਈ ਕਲੱਸਟਰ XVIII ਕੁੜੀਆਂ ਦੇ ਕਬੱਡੀ ਟੂਰਨਾਮੈਂਟ ਦੀ ਮੇਜਬਾਨੀ ਕੀਤੀ ਜਿਸ ਵਿੱਚ ਲਗਭਗ 10 ਵੱਖ -ਵੱਖ ਸਕੂਲਾਂ ਦੀ ਟੀਮਾਂ ਨੇ ਹਿੱਸਾ ਲਿਆ ਅਤੇ ਬੱਚਿਆਂ ਨੇ ਰਨਰ ਅਪ ਦੀ ਟ੍ਰਾਫ਼ੀ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਸ ਤੋਂ ਇਲਾਵਾ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਬੱਚਿਆਂ ਨੂੰ ਪੁਰਸਕਾਰ ਦੇ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ। ਇਸ ਸਾਲ ਸਾਡੇ ਸਕੂਲ ਦੇ ਅਠਵੀਂ ਜਮਾਤ ਦੇ ਵਿਦਿਆਰਥੀ ਮਨਜੋਤ ਸਿੰਘ ਦੇਯੋਲ ਨੇ ਇੰਗਲੈਂਡ ਵਿਚ ਹੋਈ ਟਾਇਕਵਾਂਡੋ ਚੈਂਪੀਨਸ਼ਿਪ ਵਿੱਚ ਬ੍ਰੋਨਜ਼ ਮੈਡਲ ਅਤੇ ਨੌਵੀਂ ਜਮਾਤ ਦੀ ਜਸਜੀਤ ਕੌਰ ਨੇ ਵੇਟ ਲਿਫਟਿੰਗ ਵਿੱਚ ਗੋਲ੍ਡ ਮੈਡਲ ਹਾਸਿਲ ਕੀਤਾ। । ਇਸ ਮੌਕੇ ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾਂ ਨੇ ਦੱਸਿਆ ਕਿ ਇਹ ਸਕੂਲ ਵਿਦਿਅਕ ਸਿੱਖਿਆ ਦੇਣ ਦੇ ਨਾਲ -ਨਾਲ ਆਪਣੇ ਵਿਰਸੇ ਦੀ ਸੰਭਾਲ ਲਈ ਤਕਰੀਬਨ ਪਿਛਲੇ ਤੇਈ ਸਾਲਾਂ ਤੋਂ ਆਪਣਾ ਯੋਗਦਾਨ ਪਾ ਰਿਹਾ ਹੈ। ਸਾਡੇ ਬੱਚੇ ਜਿੱਥੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ -ਵੱਡੀਆਂ ਮੱਲਾਂ ਮਾਰ ਰਹੇ ਹਨ ਅਤੇ ਧਾਰਮਿਕ ਖੇਤਰ ਵਿੱਚ ਵੀ ਸਾਡੇ ਬੱਚੇ ਵੱਖ -ਵੱਖ ਸਮੇਂ ਗੁਰੂ ਪਾਤਸ਼ਾਹਾਂ ਦੇ ਜੀਵਨ ਨਾਲ ਸੰਬੰਧਿਤ ਗੁਰਪੁਰਬ ਵੀ ਮਨਾਉਂਦੇ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਇਸ ਸਾਲ ਵਿਸ਼ੇਸ਼ ਤੋਰ ਤੇ ਬੱਚਿਆਂ ਦਾ ਬੈੰਡ ਅਤੇ ਐਨ.ਸੀ. ਸੀ. ਏਅਰ ਫੋਰਸ ਵਿੱਚ ਯੋਗਦਾਨ ਨਜ਼ਰ ਆਇਆ। ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਚੀਮਾਂ ਜੀ ਨੇ ਆਏ ਹੋਏ ਮੁੱਖ ਮਹਿਮਾਨ ਸ: ਹਰਿੰਦਰ ਸਿੰਘ ਕਾਹਲੋ ਅਤੇ ਸ: ਰਾਜਿੰਦਰ ਸਿੰਘ ਸਰਪੰਚ, ਸ: ਸੌਦਾਗਰ ਸਿੰਘ ਪੰਚ , ਸ: ਜਸਵਿੰਦਰ ਸਿੰਘ ਧੋਗੜੀ,, ਆਦਿ ਪਤਵੰਤੇ ਸੱਜਣਾ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਪਿਛਲੇ ਸਮੇਂ ਵਿੱਚ ਦਿੱਤੇ ਪੂਰਨ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਸਕੂਲ ਦੀ ਸਫ਼ਲਤਾ ਲਈ ਮਿਲਵਰਤਣ ਦੀ ਅਪੀਲ ਕੀਤੀ। ਸ: ਹਰਿੰਦਰ ਸਿੰਘ ਕਾਹਲੋਂ ਨੇ ਸਕੂਲ ਵਲੋਂ ਇੰਗਲਿਸ ਮੀਡੀਅਮ ਰਾਹੀ ਮਿਆਰੀ ਵਿੱਦਿਆ ਦੇ ਨਾਲ- ਨਾਲ ਆਪਣੇ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਇਲਾਕਾ ਨਿਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਪੜ੍ਹਨ ਲਈ ਪੁਰਜ਼ੋਰ ਅਪੀਲ ਕੀਤੀ