ਸਟੂਡੈਂਟ ਵੀਜੇ ਬੰਦ ਹੋਣ ਦਾ ਅਸਰ ਕੀ ਹੋਵੇਗਾ ਕੀ ਬੱਚਾ ਪ੍ਰਵਾਸ ਕਰੇਗਾ,??ਦਵਿੰਦਰ ਕੌਰ ਖੁਸ਼ ਧਾਲੀਵਾਲ, ਖੋਜ ਕਰਤਾ
ਭਾਰਤ ਨਾਲ ਜਾਰੀ ਤਨਾਓ ਵਿਚਕਾਰ ਕਨੇਡਾ ਨੇ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਕੈਨੇਡਾ ਨੇ ਭਾਰਤੀ ਨਾਗਰਿਕਤਾ ਲਈ ਵੀਜ਼ਾ ਦਿਸ਼ਾ ਨਿਰਦੇਸ਼ਾਂ ਦੀ ਸਖਤ ਬਦਲਾਅ ਕੀਤੇ ਹਨ ਕਨੇਡਾ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਹੁਣ ਭਾਰਤੀਆਂ ਨੂੰ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ ਇਸ ਦੀ ਬਜਾਏ ਭਾਰਤੀ ਨਾਗਰਿਕਾਂ ਲਈ ਵਿਜ਼ਟਰ ਵੀਜੇ ਦੀ ਮਿਆਦ ਘਟਾ ਕੇ ਇੱਕ ਮਹੀਨੇ ਦੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਵਿਜ਼ਟਰ ਵੀਜੇ ਨੂੰ ਸਿੱਧੇ ਤੌਰ ਤੇ ਵਰਕ ਪਰਮਿਟ ਤਬਦੀਲ ਕਰਨ ਦੀ ਵਿਵਸਥਾ ਵੀ ਖਤਮ ਕੀਤੀ ਗਈ ਹੈ ,ਕਨੇਡਾ ਸਰਕਾਰ ਵੱਲੋਂ ਇਹ ਕਦਮ ਵੀਜ਼ਾ ਪ੍ਰਣਾਲੀ ਦੇ ਸਖਤ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਜਿਸ ਕਾਰਨ ਭਾਰਤੀ ਨਾਗਰਿਕਤਾ ਨੂੰ ਲੰਬੇ ਸਮੇਂ ਦੇ ਵੀਜੇ ਦੀ ਸਹੂਲਤ ਖਤਮ ਕੀਤੀ ਜਾਵੇਗੀ ਇਹ ਤਬਦੀਲੀ ਉਹਨਾਂ ਭਾਰਤੀਆਂ ਦੀ ਖਾਸ ਤੌਰ ਤੇ ਮੁਸ਼ਕਿਲ ਉਹਨਾਂ ਨੂੰ ਹੋਵੇਗੀ ਜੋ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਜਾਂ ਹੋਰ ਕੰਮ ਲਈ ਲੰਬੇ ਸਮੇਂ ਲਈ ਕੈਨੇਡਾ ਚ ਰਹਿਣਾ ਚਾਹੁੰਦੇ ਹਨ ਇਸ ਦੇ ਨਾਲ ਹੀ ਕਨੇਡਾ ਨੇ ਵਰਕ ਪਰਮਿਟ ਨਿਜਮਾਂ ਚ ਬਦਲਾਅ ਕੀਤੇ ਹਨ ਜੋ ਕਿ 1 ਨਵੰਬਰ 2024 ਤੋਂ ਲਾਗੂ ਹੋ ਗਏ ਹਨ। ਇਹਨਾਂ ਨਵੇਂ ਨਿਯਮਾਂ ਤਹਿਤ ਵਿਦਿਆਰਥੀਆਂ ਨੂੰ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰਾਪਤ ਕਰਨ ਲਈ ਨਵੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਕਨੇਡਾ ਚ pgwopਲਈ ਅਰਜੀ ਦੇਣ ਤੋਂ ਪਹਿਲਾਂ ਵਿਦਿਆਰਥੀ ਦੀ ਭਾਸ਼ਾ ਦਾ ਪੂਰਨ ਤੌਰ ਤੇ ਮੁਲਾਕਣ ਕਰਨਾ ਹੈ ,ਹੁਣ ਮਹੱਤਵਪੂਰਨ ਹੋਵੇਗਾ ਕਨੇਡਾ ਵਿੱਚ ਇਮੀਗ੍ਰੇਸ਼ਨ ਵਿਭਾਗ ਵਿਦਿਆਰਥੀਆਂ ਦੇ ਭਾਸ਼ਾ ਦੇ ਹੁਨਰ ਨੂੰ ਪਹਿਲ ਦੇਵੇਗਾ ਤਾਂ ਜੋ ਉਹ ਸਥਾਨਕ ਲੇਬਰ ਮਾਰਕੀਟ ਦੀਆਂ ਲੋੜਾਂ ਨੂੰ ਪੂਰਾ ਕਰ ਸਕਣ ਹੁਣ ਦੇਖਣਾ ਹੋਵੇਗਾ ਕਿ ਵਿਦਿਆਰਥੀਆਂ ਨੇ ਕਿਹੜੇ ਵਿਸ਼ੇ ਦੀ ਪੜ੍ਹਾਈ ਕੀਤੀ ਹੈ ਉਹਨਾਂ ਖੇਤਰਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਨਾਂ ਚ ਕਨੇਡਾ ਨੂੰ ਹੁਨਰਮੰਦ ਕਰਮਚਾਰੀਆਂ ਦੀ ਜਿਆਦਾ ਲੋੜ ਹੈ ਪੁਰਾਣੇ ਨਿਯਮ ਅਜੇ ਵੀ ਲਾਗੂ ਰਹਿਣਗੇ ਇਹਨਾਂ ਚ ਕਨੇਡਾ ਚ ਕਿਸੇ ਮਾਨਤਾ ਪ੍ਰਾਪਤ ਵਿਦਿਅਕ ਸੰਸਥਾ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀ ਘੱਟੋ ਘੱਟ ਕੋਰਸ ਦੀ ਮਿਆਦ ਨੂੰ ਪੂਰਾ ਕਰਨਾ ਤੇ ਵਰਕ ਪਰਮਿਟ ਲਈ ਨਿਰਧਾਰਿਤ ਸ਼ਰਤਾਂ ਸ਼ਾਮਿਲ ਹਨ। ਕੈਨੇਡਾ ਸਰਕਾਰ ਦਾ ਉਦੇਸ਼ ਇਹਨਾਂ ਬਦਲਾਵਾਂ ਰਾਹੀਂ ਵਿਦੇਸ਼ੀ ਵਿਦਿਆਰਥੀਆਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਕਨੇਡੀਅਨ ਲੇਵਰ ਮਾਰਕੀਟ ਦੀਆਂ ਮੰਗਾਂ ਅਨੁਸਾਰ ਕੰਮ ਕਰ ਸਕਣ।
ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਇੰਟਰਨੈਸ਼ਨਲ ਵਿਦਿਆਰਥੀ ਤਕਰੀਬਨ ਦੂਸਰੀ ਸੰਸਾਰ ਜੰਗ ਤੋਂ ਬਾਅਦ ਆਉਣ ਲੱਗੇ ਸਨ । ਪਹਿਲਾਂ ਇੱਕ ਜਨਰਲ ਪ੍ਰੋਗਰਾਮ ਹੁੰਦਾ ਸੀ। ਜਿਸ ਅਧੀਨ ਸਿਰਫ਼ ਪੈਸੇ ਵਾਲੇ ਲੋਕਾਂ ਦੇ ਬੱਚੇ ਅਤੇ ਪੜਾਈ ਵਿੱਚ ਹੁਸ਼ਿਆਰ ਬੱਚੇ ਹੀ ਪੜ੍ਹਨ ਆਉਂਦੇ ਸਨ । ਜਿੰਨਾਂ ਵਿੱਚੋਂ ਤਕਰੀਬਨ ਜਿਆਦਾਤਰ ਵਾਪਿਸ ਚਲੇ ਜਾਂਦੇ ਸਨ । ਜਨਰਲ ਪ੍ਰੋਗਰਾਮ ਹੁਣ ਵੀ ਚੱਲ ਰਿਹਾ ਹੈ । ਪਰ ਸਟੂਡੈਂਟਸ ਦੀ ਗਿਣਤੀ ਤੇਜੀ ਨਾਲ ਵਧਾਉਣ ਲਈ ਪਹਿਲਾਂ SPP ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਨੂੰ ਬਦਲ ਕਰਕੇ ਫਿਰ SDS ਪ੍ਰੋਗਰਾਮ ਹੋਂਦ ਵਿੱਚ ਆਇਆ । ਪਿਛਲੇ ਪੰਜ ਸੱਤ ਵਿੱਚ ਬਾਰਵੀਂ ਪਾਸ ਬੱਚੇ ਕੈਨੇਡਾ ਆਏ ਹਨ ,ਇਹ SDS ਅਧੀਨ ਹੀ ਆਏ ਹਨ । ਜਨਰਲ ਪ੍ਰੋਗਰਾਮ ਵਿੱਚ ਸਟੂਡੈਂਟ ਲੌਨ ਦਾ ਝੰਜਟ ਸੀ ਤੇ ਲੌਨ ਵੀ ਪੈਸੇ ਵਾਲੇ ਲੋਕਾਂ ਦੇ ਹੀ ਹੁੰਦੇ ਸੀ । SDS ਪ੍ਰੋਗਰਾਮ 2018 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਅਧੀਨ ਫੀਸ ਅਤੇ GIC ਤਹਿਤ ਪੈਸੇ ਜਮਾਂ ਕਰਵਾਉਣ ਤੋਂ ਬਾਅਦ ਤਕਰੀਬਨ ਸਭ ਨੂੰ ਹੀ ਵੀਜਾ ਮਿਲ ਜਾਂਦਾ ਸੀ ।
ਕੈਨੇਡਾ ਨੇ ਇਹੋ ਜਿਹਾ ਸਿਸਟਮ ਬਣਾ ਦੇਣਾ ਹੈ ਕਿ ਕੱਚੇ ਲੋਕਾਂ ਨੂੰ ਕੱਡਣ ਲਈ ਔਖਾ ਹੀ ਏਨਾਂ ਕਰ ਦੇਣਾ ਲੋਕ ਆਪ ਹੀ ਛੱਡ ਜਾਣਗੇ,ਸਰਕਾਰ ਦੇ ਇੱਕ ਨੁਮਾਇੰਦੇ ਨਾਲ ਗੱਲਬਾਤ ਕਰਨ ਤੇ ਜਾਣਕਾਰੀ ਸਾਹਮਣੇ ਆਈ।
ਅੱਜ ਤੋਂ, 8 ਨਵੰਬਰ, 2024 ਤੋਂ, ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਹੁਣ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਦੇ ਤਹਿਤ ਜਮ੍ਹਾਂ ਕਰਵਾਈਆਂ ਸਟੱਡੀ ਪਰਮਿਟ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰ ਰਿਹਾ ਹੈ।
IRCC ਨੇ ਨਾਈਜੀਰੀਆ ਤੋਂ ਸਟੱਡੀ ਪਰਮਿਟ ਬਿਨੈਕਾਰਾਂ ਲਈ ਨਾਈਜੀਰੀਆ ਸਟੂਡੈਂਟ ਐਕਸਪ੍ਰੈਸ (NSE) ਸਟ੍ਰੀਮ ਨੂੰ ਵੀ ਖਤਮ ਕਰ ਦਿੱਤਾ ਹੈ।
2018 ਵਿੱਚ, SDS ਨੂੰ ਭਾਰਤ, ਚੀਨ, ਪਾਕਿਸਤਾਨ, ਅਤੇ ਫਿਲੀਪੀਨਜ਼ ਸਮੇਤ 14 ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਅਰਜ਼ੀਆਂ ਵਿੱਚ ਤੇਜ਼ੀ ਲਿਆਉਣ ਲਈ ਲਾਂਚ ਕੀਤਾ ਗਿਆ ਸੀ। ਅੱਗੇ ਜਾ ਕੇ, ਸਾਰੀਆਂ ਸਟੱਡੀ ਪਰਮਿਟ ਅਰਜ਼ੀਆਂ ਮਿਆਰੀ ਐਪਲੀਕੇਸ਼ਨ ਪ੍ਰਕਿਰਿਆ ਦੀ ਵਰਤੋਂ ਕਰਕੇ ਜਮ੍ਹਾ ਕੀਤੀਆਂ ਜਾਣਗੀਆਂ।
ਕੈਨੇਡਾ ਵਿੱਚ ਛਾਪੇਮਾਰੀ ਕਰਕੇ ਲੋਕਾਂ ਦੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ? ਇਸ ਸੰਬੰਧੀ ਆਪਣੇ ਕੋਲ ਕੋਈ ਪੁਖਤਾ ਸਬੂਤ ਨਹੀਂ ਸਨ ਪਰ ਹੁਣ ਇਹ ਪੂਰੀ ਤਰਾਂ ਕਨਫਰਮ ਹੈ ਕਿ CBSA Canadian border Security Agency ਦੇ ਏਜੰਟ ਰਾਹ ਜਾਂਦੇ ਲੋਕਾਂ ਦੇ ਕਾਗਜ ਪੱਤਰ ,ਕੰਮ ਕਾਰ ਕਰਨ ਸੰਬੰਧੀ ਇਜਾਜ਼ਤ ਪੱਤਰ ਆਦਿ ਚੈੱਕ ਕਰ ਰਹੇ ਹਨ । ਸਕੇਲਾਂ ਤੇ ਕਾਗਜ ਚੈੱਕ ਕਰਨ ਵਾਲੀ ਖਬਰ ਵੀ 100% ਸਹੀ ਹੈ । ਤੇ ਜਿਆਦਾਤਰ ਵਰਕ ਪਰਮਿੱਟ ਖਤਮ ਹੋਣ ਤੋਂ ਬਾਅਦ ਕੰਮ ਕਰਨ ਵਾਲੇ ਫਸ ਰਹੇ ਹਨ । ਇਸ ਸੰਬੰਧੀ ਵੀਡੀਓਜ ਨਹੀਂ ਆਉਂਦੀਆਂ ਕਿਉਂਕਿ ਫੋਨ ਪਹਿਲਾਂ ਫੜਦ ਲਏ ਜਾਂਦੇ ਹਨ।ਇਸੇ ਤਰਾਂ ਹਰ ਰੋਜ਼ ਦੇਸ਼ ਵਿੱਚੋਂ ਨਿਕਲ ਜਾਣ ਦੇ ਆਰਡਰ ਵੀ ਲੋਕਾਂ ਨੂੰ ਆ ਰਹੇ ਹਨ । ਡੀਪੋਰਟੇਸ਼ਨ ਵੀ ਜਾਰੀ ਹੈ , ਭਾਰਤੀ ਵਿਦਿਆਰਥੀਆਂ ਨੇ ਕਨੇਡਾ ਦੁਆਰਾ ਆਪਣੇ ਫਾਸਟ ਟਰੈਕ ਸਟੂਡੈਂਟ ਡਾਇਰੈਕਟ ਸਟਰੀਮ ਐਸਡੀਐਸ ਵੀਜਾ ਪ੍ਰੋਗਰਾਮ ਖਤਮ ਕਰਨ ਦੀ ਹਾਲ ਹੀ ਦੇ ਫੈਸਲੇ ਦੇ ਬਾਅਦ ਦਿੱਤਾ ਚਿੰਤਾ ਪ੍ਰਗਟ ਕੀਤੀ ਹੈ, ਜਿਨਾਂ ਸਟੱਡੀ ਵਰਕ ਪਰਮਿਟ ਪ੍ਰਾਪਤ ਕਰਨ ਦੇ ਇਜਾਜਤ ਦੇਣ ਨਾਲ ਕਨੇਡਾ ਆਉਣ ਦੀ ਇੱਛਾ ਰੱਖਣ ਰੱਖਣ ਵਾਲੇ ਹਰ ਭਾਰਤੀ ਲਈ ਚੰਗਾ ਸਿਸਟਮ ਸੀ। ਕਨੇਡਾ ਸਰਕਾਰ ਨੇ ਇਸਨੂੰ ਖਤਮ ਕਰਨਾ ਕਨੇਡਾ ਵਿੱਚ ਆਉਣ ਵਾਲੇ ਵਿਦਿਆਰਥੀ ਨੂੰ ਆਪਣੇ ਅਕਾਦਮਿਕ ਭਵਿੱਖ ਬਾਰੇ ਚਿੰਤਤ ਕਰ ਦਿੱਤਾ ਹੈ। ਕਨੇਡਾ ਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੀ ਚੰਡੀਗੜ੍ਹ ਦੀ ਇੱਕ ਦੀ ਇੱਕ ਸਟੂਡੈਂਟ ਨੇ ਆਪਣੀ ਇੱਛਾ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਮੈਂ ਕਨੇਡਾ ਜਾਣ ਦੀ ਕੋਸ਼ਿਸ਼ ਕਰ ਰਹੀ ਹਾਂ। ਪਰ ਸਥਿਤੀ ਇਹ ਹੈ ਕਿ ਕੈਨੇਡਾ ਨੇ ਵੀਜ਼ਾ ਬੰਦ ਕਰ ਦਿੱਤਾ ਇਹ ਸਹੀ ਨਹੀਂ ਕਿਉਂਕਿ ਬਹੁਤ ਸਾਰੇ ਭਾਰਤੀ ਲੋਕ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੇ ਹਨ ਇਸ ਲਈ ਜੋ ਰਾਜਨੀਤੀ ਵਰਤੀ ਜਾ ਰਹੀ ਹੈ ਉਹ ਵੀ ਗਲਤ ਹੈ। ਉਸਨੇ ਅੱਗੇ ਕਿਹਾ ਵੀਜਾ ਨੂੰ ਅੱਧ ਵਿਚਕਾਰ ਬੰਦ ਕਰਨਾ ਸਹੀ ਨਹੀਂ ਇੱਥੇ ਬਹੁਤ ਸਾਰੇ ਮੌਕਿਆਂ ਤੇ ਸੁਫਨਿਆਂ ਦੀਆਂ ਨੌਕਰੀਆਂ ਹਨ ਜਿਨਾਂ ਤੋਂ ਅਸੀਂ ਖੁੰਝ ਜਾਵਾਂਗੇ,ਇੱਕ ਵੀਜ਼ਾ ਕੌਂਸਲਰ ਨੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀਆਂ ਇੱਛਾਵਾਂ ਤੇ ਸੁਪਨਿਆਂ ਤੇ ਮਾੜਾ ਅਸਰ ਹੋਏਗਾ ਇਸ ਫੈਸਲੇ ਦਾ ਨਿਸ਼ਚਿਤ ਤੌਰ ਤੇ ਆਤਮਿਕ ਪ੍ਰਭਾਵ ਪਵੇਗਾ ਬੱਚਿਆਂ ਨੂੰ ਅੱਗੇ ਵਧਣ ਦੀ ਪੜ੍ਹਾਈ ਕਰਨ ਦੀ ਇੱਛਾਵਾਂ ਨੂੰ ਸੁਪਨਿਆਂ ਨੂੰ ਧੱਕਾ ਲੱਗੇਗਾ । ਵਿਦਿਆਰਥੀ ਦੀ ਇਸ ਪ੍ਰਕਿਰਿਆ ਨੂੰ ਬਰਾਬਰ ਨਿਰਪੱਖ ਪਹੁੰਚ ਪ੍ਰਦਾਨ ਕਰਨਾ ਨਾਲ ਹੀ ਇੱਕ ਸਕਾਰਾਤਮਕਤਮਕ ਅਨੁਭਵ ਪ੍ਰਦਾਨ ਕਰਨਾ ਚਾਹੀਦਾ ਹੈ
ਕਨੇਡਾ ਦਾ ਸਟਡੀ ਵੀਜ਼ਾ ਬੰਦ ਹੋਣ ਦੇ ਕਾਰਨ ਕੀ ਕਨੇਡਾ ਦੇ ਬੱਚੇ ਇਥੋਂ ਪ੍ਰਵਾਸ ਕਰਕੇ ਕਿੱਧਰ ਨੂੰ ਜਾ ਸਕਦੇ ਹਨ ਇਹ ਸਵਾਲ ਅੱਜ ਕੱਲ ਹਰ ਇਨਸਾਨ ਦੇ ਦਿਲੋ ਦਿਮਾਗ ਤੇ ਛਾਇਆ ਹੋਇਆ ਹੈ ਸਟੱਡੀ ਵੀਜੇ ਬੰਦ ਹੋਣ ਜਾ ਰਹੇ ਹਨ, ਕਾਫੀ ਹੱਦ ਤੱਕ ਇਹ ਗੱਲ ਸੱਚ ਹੈ ਕਿ ਕਨੇਡਾ ਦਾ ਸਟੱਡੀ ਵੀਜ਼ਾ ਬੰਦ ਹੋਣ ਜਾ ਰਿਹਾ ਪਰ ਇਸ ਨੂੰ ਬੰਦ ਕਰਨ ਦੀ ਨੌਬਤ ਕਿਉਂ ਆਈ ਇਹ ਕੋਈ ਅੱਜ ਦੀ ਖਬਰ ਨਹੀਂ ਹੈ ਕਿ ਕਨੇਡਾ ਦਾ ਸਟੱਡੀ ਵੀਜ਼ਾ ਬੰਦ ਹੋ ਰਿਹਾ ਹੈ। ਕਨੇਡਾ ਲਈ ਸਿਰਫ ਆਪਣੇ ਮਕਸਦ ਲਈ ਬੱਚਿਆਂ ਨੂੰ ਉੱਥੇ ਬੁਲਾਇਆ ਕਿਉਂਕਿ ਕਨੇਡਾ ਦੀ ਕਰੋਨਾ ਤੋਂ ਬਾਅਦ ਇੱਕੋਨੌਮੀ ਬਿਲਕੁਲ ਖਤਮ ਹੋ ਚੁੱਕੀ ਸੀ ਜਿਸ ਕਰਕੇ ਉਹਨਾਂ ਆਪਣੇ ਦੇਸ਼ ਨੂੰ ਡਾਵਾਂ ਡੋਲ ਤੋਂ ਬਚਾਉਣ ਲਈ ਪੈਸੇ ਦੀ ਲੋੜ ਸੀ ਤੇ ਪੈਸਾ ਬੱਚਿਆਂ ਪਾਸੋਂ ਹੀ ਆਉਣਾ ਸੀ। ਇਸ ਲਈ ਜਦੋਂ ਬੱਚਿਆਂ ਦਾ ਹੱਦੋਂ ਵੱਧ ਕੇ ਉਸ ਜਗ੍ਹਾ ਤੇ ਇਕੱਠੇ ਹੋ ਜਾਣਾ ਜੋ ਕਨੇਡਾ ਦੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਇਆ ਇਸ ਲਈ ਹੁਣ ਸਟੂਡੈਂਟਸ ਨੂੰ ਕਾਫੀ ਸਖਤੀਆਂ ਕਰਨ ਤੇ ਉਥੋਂ ਨਿਕਲਣ ਨਹੀਂ ਮਜਬੂਰ ਕਰ ਰਹੇ ਹਨ।ਜੇ ਅਸੀਂ ਸੌ ਸਾਲ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਅਮਰੀਕਾ ਦੀਆਂ ਯੂਨੀਵਰਸਿਟੀਆਂ ਦਾ ਕਨੇਡਾ ਦੀ ਯੂਨੀਵਰਸਿਟੀਆਂ ਵੱਲ ਆਉਣਾ ਉਸ ਟਾਈਮ ਪੰਜਾਬੀ ਬਹੁਤ ਘੱਟ ਸਨ 1960 ਦੇ ਵਿੱਚ ਸਟੂਡੈਂਟ ਉਥੇ ਗਏ ਪੜ੍ ਕੇ ਵਾਪਸ ਆ ਜਾਂਦੇ ਸਨ। ਜਦੋਂ ਸਟੂਡੈਂਟ ਜਾਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਹੀ ਕਨੇਡਾ ਦੀ ਜਿੰਨੀ ਡਿਵੈੱਲਪਮੈਂਟ ਹੋਈ ਹੈ ਉਹ ਸਟੂਡੈਂਟਸ ਦੇ ਜਾਣ ਤੋਂ ਬਾਅਦ ਹੀ ਹੋਈ ਹੈ। ਅਮਰੀਕਾ ਤੋਂ ਜਦੋਂ ਯੂਨੀਵਰਸਿਟੀਆਂ ਨੇ ਆਪਣਾ ਰੁੱਖ ਕਨੇਡਾ ਵੱਲ ਨੂੰ ਕੀਤਾ ਤਾਂ ਉਸ ਟਾਈਮ ਦੂਰ ਦੂਰ ਤੱਕ ਕਨੇਡਾ ਦੇ ਵਿੱਚ ਬਹੁਤੇ ਕੈਂਪਸ ਨਹੀਂ ਹੁੰਦੇ ਸਨ ਉਸ ਤੋਂ ਬਾਅਦ ਛੋਟੇ ਛੋਟੇ ਕੈਂਪਸ ਕਨੇਡਾ ਦੇ ਹਰ ਸ਼ਹਿਰ ਦੇ ਵਿੱਚ ਬਣਾਏ ਗਏ 2018- 19 ਦੇ ਵਿੱਚ ਚਾਈਨਾ ਇੰਡੀਆ ਦੇ ਸਟੂਡੈਂਟਸ ਨੂੰ ਸੱਦਾ ਦਿੱਤਾ ਗਿਆ ਚਾਈਨਾ ਤੇ ਇੰਡੀਆ ਦਾ ਸਟੂਡੈਂਟ ਬਹੁਤ ਜਿਆਦਾ ਜਾਣਾ ਸ਼ੁਰੂ ਹੋਇਆ ਕੈਨੇਡਾ ਦੀ ਇੱਕੋਨੋਮੀ ਠੀਕ ਹੋਈ ਪਰ ਜੋ ਉਹਨਾਂ ਨੇ ਆਪਣਾ ਇੱਕ ਪ੍ਰੋਗਰਾਮ ਚਲਾਇਆ ਸੀ ਪਰ ਉਸ ਦੇ ਵਿੱਚ ਪਾਕਿਸਤਾਨ ਨੂੰ ਉਹਨਾਂ ਨੇ ਨਹੀਂ ਲਿਆ ਸੀ । ਕਰੋਨਾ ਦੇ ਵਿੱਚ ਜਦੋਂ ਆਨਲਾਈਨ ਕਲਾਸਾਂ ਦਾ ਪ੍ਰੋਗਰਾਮ ਚਲਾਇਆ ਗਿਆ ਤਾਂ ਕਰੋਨਾ ਤੋਂ ਬਾਅਦ 30 ਲੱਖ ਫਾਈਲਾਂ ਜਮਾ ਹੋ ਗਈਆਂ ਇਨੀਆਂ ਫਾਈਲਾਂ ਕਰੋਨਾ ਦੇ ਵਿੱਚ ਸਟਾਫ ਦੇ ਹੱਥਾਂ ਵਿੱਚੋਂ ਬਾਹਰ ਹੋ ਗਈਆਂ ਉਹਨਾਂ ਨੇ Ai ਦਾ ਸਹਾਰਾ ਲਿਆ Ai ਫਾਈਲ ਸਕੈਨ ਕਰਨੀ ਕੰਪਿਊਟਰ ਵਿੱਚ ਫਾਈਲ ਐਡ ਕਰਨੀ ,ਕੰਪਿਊਟਰ ਰਾਹੀਂ ਹੀ ਫਾਈਲਾਂ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਕੰਪਿਊਟਰ ਨੂੰ Ai ਰਾਹੀਂ ਇੱਕ ਕਮਾਂਡ ਦਿੱਤੀ ਗਈ ਜਿਸ ਬੱਚੇ ਦੇ ਸੱਤ ਬੈਡ ਹਨ ਪਲਸ ਟੂ ਵਿੱਚੋਂ ਇੰਨੇ ਨੰਬਰ ਹਨ, ਬੱਚਾ ਫੀਸ ਪੂਰੀ ਕਰ ਪਾ ਰਿਹਾ ਹੈ ਜਾਂ ਨਹੀਂ ਬਸ ਤਿੰਨ ਚਾਰ ਚੀਜ਼ਾਂ ਦੇਖ ਕੇ ਹੀ ਬੱਚੇ ਨੂੰ ਵੀਜਾ ਦਿੱਤਾ ਜਾਂਦਾ ਸੀ ਵੀਜ਼ਾ ਵੀ Ai ਦੇ ਥਰੂ ਹੀ ਫਾਈਲ ਸਲੈਕਟ ਕਰਕੇ ਵੀਜ਼ਾ ਦਿੱਤਾ ਜਾ ਰਿਹਾ ਸੀ ਇਸ ਦੇ ਨਾਲ 2021 ਦੇ ਵਿੱਚ ਤਾਂ ਪਹੁੰਚਦੇ ਪਹੁੰਚਦੇ ਸਟੂਡੈਂਟ ਬਹੁਤ ਜਿਆਦਾ ਹੋ ਗਿਆ ,ਜਿਸ ਨਾਲ ਕੈਨੇਡਾ ਦੀ ਸਰਕਾਰ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ ਕੰਮ ਕਰਨ ਦੇ 40 ਘੰਟੇ ਕੰਮ ਕਰਨ ਦੀ ਵਜ੍ਹਾ ਕਾਰਨ ਫਾਈਲਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਿ ਇਹੋ ਜਿਹਾ ਵੀ ਸਟੂਡੈਂਟ ਕੈਨੇਡਾ ਦੇ ਵਿੱਚ ਆ ਚੁੱਕੇ ਹਨ ਜਿਨਾਂ ਦਾ ਸਿਰਫ ਕੰਮ ਕਰਨ ਦਾ ਮਕਸਦ ਹੈ ਪੜ੍ਨ ਦਾ ਨਹੀਂ ਇਸ ਦੇ ਨਾਲ ਉਥੋਂ ਦੇ ਲੋਕਾਂ ਨੂੰ ਕਾਫੀ ਜਿਆਦਾ ਦਿਕਤਾਂ ਆਉਣੀਆਂ ਸ਼ੁਰੂ ਹੋਈਆਂ , ਘਰਾਂ ਦੀ ਪ੍ਰੋਬਲਮ ਸ਼ੁਰੂ ਹੋਈ ਰਹਿਣ ਲਈ ਜਗ੍ਹਾ ਨਹੀਂ ਸੀ ਮਿਲ ਰਹੀ ਤਾਂ ਕਨੇਡਾ ਦੀ ਸਰਕਾਰ ਨੇ ਆਪਣੀ ਇਕੋਨੋਮੀ ਠੀਕ ਕੀਤੀ ਤੇ ਸਟੂਡੈਂਟਸ ਨੂੰ ਆਪਣੇ ਤਜਰਬਿਆਂ ਰਾਹੀਂ ਜਾਂ ਜੋ ਸਟੂਡੈਂਟਸ ਉਥੇ ਜਾ ਕੇ ਗਲਤ ਕੰਮ ਕਰਨੇ ਗੈਂਗਸਟਰਾਂ ਦੇ ਵਿੱਚ ਰਲ ਜਾਣਾ, ਜਾਂ ਸਟੂਡੈਂਟਸ ਨੂੰ ਕੰਮ ਨਹੀਂ ਸੀ ਮਿਲ ਰਿਹਾ ਤੇ ਉਹਨਾਂ ਨੂੰ ਚੋਰੀਆਂ ਕਰਨੀਆਂ ਪਈਆਂ ਇਸ ਵਜ੍ਹਾ ਕਰਕੇ ਸਟੂਡੈਂਟਸ ਨੂੰ ਕੱਢਣ ਲਈ ਉਥੋਂ ਦੇ ਲੋਕਾਂ ਨੇ ਸਰਕਾਰ ਤੇ ਦਬਾਅ ਪਾਉਣਾ ਸ਼ੁਰੂ ਕੀਤਾ ਤਾਂ ਸਟੂਡੈਂਟਸ ਨੂੰ ਕੱਢਣ ਲਈ ਇਹਨਾਂ ਨੇ ਨਵੇਂ ਰੂਲਸ ਲੈ ਕੇ ਸਿਕੰਜਾ ਕਸ਼ਣਾ ਸ਼ੁਰੂ ਕਰ ਦਿੱਤਾ। ਕਨੇਡਾ ਵਿੱਚ ਜਿਆਦਾ ਫਾਈਲਾਂ ਲੱਗਣ ਦੀ ਵਜ੍ਹਾ ਇੱਕ ਹੋਰ ਵੀ ਸੀ ਇਹਨਾਂ ਨੇ ਦੋ ਸਾਲ ਦੀ ਪੜ੍ਹਾਈ ਦੇ ਨਾਲ ਤਿੰਨ ਸਾਲ ਦਾ ਵਰਕ ਪਰਮਿਟ ਤੇ ਉਸ ਦੀ ਨਾਲ ਪਾਰਟਨਰ ਨੂੰ ਵੀ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਲਾਈਫ ਪਾਰਟਨਰ ਨੂੰ ਪੰਜ ਸਾਲ ਦਾ ਵਰਕ ਪਰਮਿਟ ਉਪਨ ਵਰਕ ਪਰਮਿਟ ਮਿਲ ਜਾਂਦਾ ਜਿਸ ਦੇ ਨਾਲ ਪਿੱਛੇ ਪੇਰੈਂਟਸ ਵੀ ਆਉਣੇ ਸ਼ੁਰੂ ਹੋਏ ਇਸ ਦੇ ਨਾਲ ਕੰਮ ਦੀ ਡਿਮਾਂਡ ਵੱਧਣੀ ਸ਼ੁਰੂ ਹੋ ਗਈ, ਕੰਮ ਦਾ ਪ੍ਰੋਸੈਸ ਘੱਟ ਗਿਆ, ਫਿਰ ਕਨੇਡਾ ਦੇ ਵਿੱਚ ਹਰੇਕ ਸਾਲ ਰਸੈਸ਼ਨ ਆਉਂਦਾ ਹੈ ਜਿਸ ਦੇ ਨਾਲ ਉਥੋਂ ਦੀ ਮਾਰਕੀਟ ਬਿਲਕੁਲ ਡਾਊਨ ਹੋ ਜਾਂਦੀ ਹੈ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਸ਼ੇਅਰ ਮਾਰਕੀਟ ਉਸੇ ਤਰ੍ਹਾਂ ਹੀ ਰਸੈਸਨ ਤੋਂ ਬਾਅਦ ਲੋਕ ਭੁੱਖੇ ਮਰਨੇ ਸ਼ੁਰੂ ਹੋਏ ਕਨੇਡਾ ਵਿੱਚ ਮਹਿੰਗਾਈ ਵਧਣੀ ਸ਼ੁਰੂ ਹੋਈ ਤਾਂ ਕਨੇਡਾ ਦੇ ਵਿੱਚ ਹਾਹਾਕਾਰ ਮੱਚ ਗਈ ਜਿਸ ਦੇ ਨਾਲ ਉਥੋਂ ਦੀ ਸਰਕਾਰ ਨੂੰ ਸਮਝ ਆਇਆ ਕਿ ਸਾਡੀ ਗਲਤੀ ਕਿੱਥੇ ਹੈ ਪਰ ਉਸ ਗਲਤੀ ਦਾ ਖਮਿਆਜਾ ਸਟੂਡੈਂਟਸ ਨੂੰ ਭੁਗਤਣਾ ਪੈ ਰਿਹਾ ਹੈ ਜੋ ਬਿਲਕੁਲ ਗਲਤ ਹੈ, ਸਟੂਡੈਂਟ ਨੂੰ ਖਰਾਬ ਨਾ ਕੀਤਾ ਜਾਵੇ 20 ਲੱਖ ਫਾਈਲਾਂ ਜੋ ਸਟੂਡੈਂਟਸ ਦੀਆਂ ਇਸ ਟਾਈਮ ਦਾਅ ਉੱਤੇ ਲੱਗੀਆਂ ਹੋਈਆਂ ਹਨ, ਕਰੋਨਾ ਤੋਂ ਬਾਅਦ 3 ਮਿਲੀਅਨ ਤੱਕ ਸਟੂਡੈਂਟ ਇਥੇ ਪਹੁੰਚ ਗਏ ਹਨ ਹਰ ਸਮੈਸਟਰ ਦੇ ਵਿੱਚ ਲੱਖਾਂ ਸਟੂਡੈਂਟ ਕਨੇਡਾ ਪਹੁੰਚ ਰਿਹਾ ਹੈ, ਹਾਲ ਦੀ ਘੜੀ ਇਹ ਸਿਰਫ ਅੰਦਾਜੇ ਹਨ ਕਿ ਉਥੋਂ ਦੀ ਸਰਕਾਰ ਕਿੰਨੇ ਬੱਚਿਆਂ ਨੂੰ ਡਿਪੋਰਟ ਕਰ ਸਕਦੀ ਹੈ। ਇਹ ਫਾਈਲਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਜੋ ਇਸ ਟਾਈਮ ਇਕੱਲੇ ਸਟੂਡੈਂਟ ਦੀਆਂ ਛੇ ਸੱਤ ਲੱਖ ਫਾਈਲਾਂ, ਜਿੰਨਾ ਦਾ ਵਰਕ ਪਰਮਿਟ ਖਤਮ ਹੋ ਚੁੱਕਿਆ ਹੈ। ਅੱਗੇ ਵਰਕ ਪਰਮਿਟ ਮਿਲਣ ਦੀ ਕੋਈ ਉਮੀਦ ਨਹੀਂ ਹੈ ਸਟਡੀ ਵੀਜ਼ਾ ਵੀ ਸਿਰਫ ਬਾਰ੍ਹਵੀਂ ਕਲਾਸ ਵਾਲਿਆਂ ਦਾ ਹਾਲ ਦੀ ਘੜੀ ਬੰਦ ਕੀਤਾ ਗਿਆ ਹੈ। ਬੈਚਲਰ ਡਿਗਰੀਆਂ ਮਾਸਟਰ ਡਿਗਰੀਆਂ ਵਾਲੇ ਪੀਐਚਡੀ ਵਾਲਿਆਂ ਲਈ ਇਹ ਵੀਜੇ ਖੁੱਲੇ ਹਨ, ਪੀਐਚਡੀ ਵਾਲਿਆਂ ਤੇ ਮਾਸਟਰ ਡਿਗਰੀ ਵਾਲਿਆਂ ਲਈ ਵਰਕ ਪਰਮਿਟ ਵੀ ਮਿਲ ਰਹੇ ਹਨ ਉਹਨਾਂ ਨੂੰ ਹਾਲ ਦੀ ਘੜੀ ਥੋੜੇ ਟਾਈਮ ਲਈ ਇਹਨਾਂ ਨੇ ਸ਼ਾਇਦ ਵੋਟਾਂ ਕਰਕੇ ਥੋੜੀ ਦੇਰ ਲਈ ਰੋਕ ਜਰੂਰ ਲਗਾਈ ਹੈ, ਪਰ ਉਹਨਾਂ ਲੋਕਾਂ ਨੂੰ ਵਰਕ ਪਰਮਿਟ ਮਿਲਣ ਦੀ ਉਮੀਦ ਜਰੂਰ ਹੈ, ਸਾਡਾ ਕਾਫੀ ਬੱਚਾ ਉਥੋਂ ਦੀ ਜੋ ਸਾਡੀ ਕਮਿਊਨਿਟੀ ਹੈ ਉਸ ਨੇ ਵੀ ਖਰਾਬ ਕੀਤਾ ਹੈ, ਬੱਚੇ ਗਲਤ ਰਸਤੇ ਬਹੁਤ ਜਿਆਦੇ ਜਾ ਰਹੇ ਹਨ ਜਿਸ ਦਾ ਖਮਿਆਜ਼ਾ ਚੰਗੇ ਬੱਚਿਆਂ ਨੂੰ ਵੀ ਉਹਨਾਂ ਦੀ ਪੜ੍ਹਾਈ ਲਈ ਭੁਗਤਣਾ ਪੈ ਰਿਹਾ ਹੈ ,pr ਜੋ ਬੱਚੇ ਸਹੀ ਹਨ ਉਹਨਾਂ ਨੂੰ ਮਿਲ ਵੀ ਰਹੀ ਹੈ ਪਰ ਜੋ ਬੱਚੇ ਸ਼ਾਇਦ ਜਿਨਾਂ ਨੇ ਕਲਾਸਾਂ ਨਹੀਂ ਲਾਈਆਂ ਉਹਨਾਂ ਲਈ ਖਤਰਾ ਹੈ ਜਾ ਜੋ ਬੱਚੇ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਪਾ ਰਹੇ ਉਹਨਾਂ ਲਈ ਖਤਰਾ ਹੈ ਜਾਂ ਜਿਨਾਂ ਦੇ ਵਰਕ ਪਰਮਿਟ ਖਤਮ ਹੋ ਗਏ ਹਨ ਤੇ ਦੁਬਾਰਾ ਵਰਕ ਪਰਮਿਟ ਮਿਲਣ ਦੀ ਉਮੀਦ ਨਹੀਂ ਹੈ ਉਹਨਾਂ ਲਈ ਖਤਰਾ ਅਜੇ ਬਣਿਆ ਹੋਇਆ ਹੈ ਇਹ ਸਟੂਡੈਂਟ 3 ਲੱਖ ਤੋਂ ਵੱਧ ਹੋ ਸਕਦੇ ਹਨ ਕਿਉਂਕਿ ਜੇ 3 ਲੱਖ ਸਟੂਡੈਂਟ ਸਨ ਤਾਂ ਉਸ ਵਿੱਚੋਂ ਅਸੀਂ ਡੇਢ ਦੋ ਲੱਖ ਜੋ ਲਾਈਫ ਪਾਰਟਨਰ ਨਾਲ ਗਏ ਹਨ ਉਹ ਵੀ ਹਨ ਇਸ ਲਈ ਇਹ ਫਾਈਲਾਂ ਜਿਆਦਾ ਬਣ ਰਹੀਆਂ ਹਨ ਕਈ ਬੱਚੇ ਹੁਣ ਰਿਫੂਉਜੀ ਕੇਸ ਵੀ ਲਾ ਰਹੇ ਹਨ, ਬੱਚੇ ਬਾਰਡਰ ਟੱਪ ਕੇ ਅਮੇਰਿਕਾ ਵੱਲ ਪ੍ਰਵਾਸ ਕਰ ਰਹੇ ਹਨ ਅਮਰੀਕਾ ਤੋਂ ਜਾ ਕੇ ਜੋ ਬੱਚੇ ਰਿਫਿਊਜੀ ਕੇਸ ਲਾ ਰਹੇ ਹਨ ਉਹਨਾਂ ਦੇ ਰਿਫਊਜੀ ਕੇਸ ਨੂੰ ਰਿਜੈਕਟ ਹੋਣ ਦੇ ਚਾਂਸ ਬਹੁਤ ਜਿਆਦਾ ਹਨ ਕਿਉਂਕਿ ਅਮੇਰਿਕਾ ਦੀ ਤੇ ਕਨੇਡਾ ਦੀ ਸਰਕਾਰ ਇੱਕ ਹੈ ਜਦੋਂ ਕੰਪਿਊਟਰ ਤੇ ਕੋਈ ਵੀ ਫਾਈਲ ਡਾਊਨਲੋਡ ਹੋ ਜਾਂਦੀ ਹੈ ਤਾਂ ਉਸ ਨੂੰ ਹਰ ਦੇਸ਼ ਦੇ ਕੰਪਿਊਟਰ ਦੀ ਮੇਲ ਤੇ ਦੇਖਿਆ ਜਾ ਸਕਦਾ ਹੈ ਹੈ। ਉਸ ਦੇ ਨਾਲ ਡਿਫੈਕਟ ਜਰੂਰ ਪੈਂਦਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਇਥੋਂ ਹੀ ਪ੍ਰਵਾਸ ਕਰਕੇ ਜਾਂ ਭੱਜ ਕੇ ਬਾਰਡਰ ਟੱਪੇ ਹੋਏ ਇਹ ਸਟੂਡੈਂਟ ਹਨ ਇਹੋ ਜਿਹੀ ਗਲਤੀ ਕਦੇ ਵੀ ਨਾ ਸਟੂਡੈਂਟ ਕਰਨ ਰਿਫਿਊਜੀ ਕੇਸ ਜਿਸ ਤਰਾਂ ਹਰ ਮਹੀਨੇ 30 ਹਜਾਰ ਤੋਂ ਵੀ ਜਿਆਦਾ ਫਾਈਲਾਂ ਲੱਗ ਰਹੀਆਂ ਹਨ ਏਅਰਪੋਰਟ ਤੇ ਉੱਤਰਦੇ ਹੀ ਰਿਫਿਊਜੀ ਕੇਸ ਲਾਉਣ ਲੱਗ ਪਏ ਹਨ ਉਥੋਂ ਦੇ ਜੋ ਵਕੀਲ ਹਨ ਉਹ ਸਿਰਫ ਆਪਣੇ ਪੈਸੇ ਲਈ ਇਹਨਾਂ ਨੂੰ ਗਲਤ ਰਸਤੇ ਪਾ ਰਹੇ ਹਨ, ਸਟੂਡੈਂਟ ਵੱਲੋਂ ਰਿਫਿਊਜੀ ਕੇਸ ਲਾਇਆ ਜਾਂਦਾ ਹੈ ਤਾਂ ਉਸਦੀ ਇਨਕੁਇਰੀ ਪਹਿਲਾਂ ਹੀ ਹੁੰਦੀ ਹੈ ਕਿ ਸਟੂਡੈਂਟ ਇਥੇ ਪੜ੍ਹ ਰਿਹਾ ਸੀ ਉਦੋਂ ਉਸਨੂੰ ਕਿਉਂ ਨਹੀਂ ਸੀ ਖਤਰਾ ਹੁਣ ਕਿਉਂ ਖਤਰਾ ਹੈ ਉਹਨਾਂ ਦਾ ਕੇਸ ਰਿਜੈਕਟ ਹੋ ਜਾਵੇਗਾ। ਇਸ ਲਈ ਇਹੋ ਜਿਹੀ ਗਲਤੀ ਉਹਨਾਂ ਦੀ ਪੀਆਰ ਦੀ ਫਾਈਲ ਨੂੰ ਰਿਜੈਕਟ ਕਰ ਸਕਦੀ ਹੈ, ਜੋ ਇਹਨਾਂ ਨੇ ਪੁਆਇੰਟ ਵੇਸ ਤੇ ਫਾਈਲਾਂ ਦਾ ਡਾਇਰੈਕਟ ਕੱਢਣਾ ਸ਼ੁਰੂ ਕੀਤਾ ਹੈ ਉਹ ਵੀ ਪਹਿਲਾਂAi ਦੇ ਥਰੂ ਹੀ ਕੱਢ ਰਹੇ ਸਨ ਜਦੋਂ ਕਿ Ai ਦੇ ਵਿੱਚ ਸਭ ਕੁਝ ਇਹਨਾਂ ਨੇ ਫੀਡ ਕੀਤਾ ਹੋਇਆ ਸੀ ਉਸ ਹਿਸਾਬ ਨਾਲ ਪੀਆਰ ਦੇ ਡਰਾਫਟ ਕੱਢ ਰਹੇ ਸਨ ਪਰ ਹੁਣ ਉਹ ਵੀ ਬੰਦ ਕਰ ਦਿੱਤੇ ਗਏ ਹਨ ਹੁਣ ਕਿਸ ਤਰੀਕੇ ਦੇ ਨਾਲ ਨਵੀਂ ਸਰਕਾਰ ਸ਼ਾਇਦ ਆਪਣੇ ਰੂਲ ਦੇ ਮੁਤਾਬਿਕ ਡਰਾਫਟ ਕੱਢੇ ਪੁਰਾਣੇ ਸਰਕਾਰ ਦੇ ਆਪਣੇ ਰੂਲ ਸਨ ਇਸ ਦੇ ਨਾਲ ਵੀ ਪੰਜਾਬੀਆਂ ਨੂੰ ਖਤਰਾ ਹੋ ਸਕਦਾ ਜੇ ਤੁਸੀਂ ਸਮਝਦੇ ਹੋ ਕਿ ਅਗਲੇ ਸਾਲ ਕੈਨੇਡਾ ਦੀਆਂ ਫੈਡਰਲ ਇਲੈਕਸ਼ਨਜ ਤੋਂ ਬਾਅਦ ਇੰਮੀਗਰੇਸ਼ਨ ਨਿਯਮਾਂ ਵਿੱਚ ਢਿੱਲ ਆ ਜਾਵੇਗੀ ਤਾਂ ਹੋ ਸਕਦਾ ਤੁਹਾਡਾ ਸੋਚਣਾ ਗਲਤ ਹੋਵੇ । ਏਸ ਲਿਬਰਲ ਸਰਕਾਰ ਨੇ ਹੀ ਅਜਿਹੇ ਨਿਯਮ ਬਣਾ ਦੇਣੇ ਹਨ ਕਿ ਹੁਣ ਹਰ ਕੋਈ ਤੁਹਾਨੂੰ ਕੈਨੇਡਾ ਵਿੱਚ ਨਹੀਂ ਦਿਸੇਗਾ। ਤੇ ਇਹ ਕੰਮ ਹਾਲੇ 2027 ਤੱਕ ਇਸ ਤਰ੍ਹਾਂ ਹੀ ਚੱਲ ਸਕਦਾ ਹੈ। ਜਿੰਨਾਂ ਲੋਕਾਂ ਕੋਲ ਹਾਲੇ 2027 ਤੱਕ ਵਰਕ ਪਰਮਿੱਟ ਹੈ ,ਜਾਂ ਕੋਈ ਖਾਸ ਸਕਿੱਲ ਹੈ , ਉਨਾਂ ਲਈ ਕੋਈ ਖਤਰਾ ਨਹੀਂ ਹੈ।
ਇੰਮੀਗਰੇਸ਼ਨ ਵਕੀਲ ਦੇ ਕਹਿਣ ਮੁਤਾਬਕ , ਜਿਹੜੇ PNP ਜਾਂ Express Entry ਦੇ ਡਰਾਅ ਆ ਰਹੇ ਹਨ ਕੀ ਇਹ ਬੋਗਸ ਹਨ ? 3000-3500 ਬੰਦਿਆ ਵਿੱਚੋਂ ਵੀ ਆਪਣੇ ਕਿਸੇ ਜਾਨਣ ਵਾਲੇ ਦਾ ਡਰਾਅ ਕਿਉਂ ਨਹੀਂ ਆ ਰਿਹਾ ???
ਉਹਨਾਂ ਦੱਸਿਆ ਕਿ ਡਰਾਅ ਆ ਰਹੇ ਹਨ ਤੇ ਲੋਕ ਪੱਕੇ ਵੀ ਹੋ ਰਹੇ ਹਨ ਪਰ ਇਹ ਸਾਡੀ ਕਮਿਊਨਿਟੀ ਦੇ ਘੱਟ ਹਨ । ਮੌਸਟਲੀ ਲੋਕ ਮਹਾਰਾਸ਼ਟਰ, ਗੁਜਰਾਤ, ਸਾਊਥ ਇੰਡੀਆ ਆਦਿ ਦੇ ਹਨ ਕਿਉਂਕਿ ਉਹਨਾਂ ਦੇ ਸਾਡੇ ਵਾਲਿਆਂ ਨਾਲੋਂ IELTS ਬੈਂਡ ਜਿਆਦਾ ਹਨ ਤੇ ਦੂਸਰਾ ਉਹ ਹੌਮ ਕੰਟ੍ਰੀ ਵਿੱਚੋਂ ਜਿਹੜੀ ਪੜਾਈ ਕਰਕੇ ਆਉਂਦੇ ਹਨ ਉਸਦੇ ਨਾਲ ਰੀਲੇਟਡ ਕੋਰਸ ਹੀ ਕਰਦੇ ਹਨ । ਵੈਸੇ ਵੀ ਉਹ ਲੋਕ ਆਪਣਾ ਕੇਸ ਖੁਦ ਲਗਾਉਣ ਦੀ ਕਾਬਲੀਅਤ ਰੱਖਦੇ ਹਨ ।
ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਹਾਲਾਤ ਬਹੁਤ ਮਾੜੇ ਹਨ । ਤੇ ਇਹ ਹਾਲ ਹਾਲੇ ਦੋ ਕੁ ਸਾਲ ਏਦਾਂ ਹੀ ਚੱਲਣੇ ਹਨ ਪਰ ਜਿਹੜੇ ਹੁਣ ਆਉਣ ਦੀ ਸੋਚ ਰਹੇ ਹਨ ਉਹ ਜੇ ਹਾਲੇ ਦੋ ਕੁ ਸਾਲ ਰੁਕ ਜਾਣ ਤੇ ਪੰਜਾਬ ਰਹਿਕੇ ਹੀ ਕੋਈ ਡਿਗਰੀ ਜਾਂ ਕਿੱਤਾ ਮੁਖੀ ਕੋਰਸ ਕਰ ਲੈਣ ਤਾਂ ਸ਼ਾਇਦ ਬਿਹਤਰ ਹੋਵੇ । ਉਹ ਜੋ 25-30 ਲੱਖ ਲਗਾਕੇ ਆਉਂਦੇ ਹਨ ਉਹ ਨਾ ਆਉਣ , ਸਿਸਟਮ AI ਦਾ ਆ ਰਿਹਾ ਹੈ, ਅਨਪੜ੍ਹ ਦਾ ਏਥੇ ਕੋਈ ਫਿਊਚਰ ਨਹੀਂ । ਹਾਂ ਜੇ ਕੋਈ ਕੰਮ ਵਿੱਚ ਨਿਪੁੰਨ ਹੈ ,ਤੁਜਰਬਾ ਹੈ ਤੇ ਅੰਗਰੇਜੀ ਵਿੱਚ ਮੁਹਾਰਤ ਹੈ ਜਾਂ ਚੰਗੇ ਪੈਸੇ ਪਿਛੋਂ ਨਾਲ ਲਿਆ ਸਕਦੇ ਹੋ ਤਾਂ ਫਿਰ ਕੋਈ ਪ੍ਰੋਬਲਮ ਨਹੀਂ । ਐਕਸਪ੍ਰੈੱਸ ਐਂਟਰੀ ਦਾ ਕੱਟ ਆਫ ਆਇਆ ਹੈ 522,ਜਿਹੜਾ ਕਿ 8 ਟਰਿਪਲ 7 ਬੈਂਡ ਅਤੇ ਦੋ ਸਾਲ ਦੇ ਐਕਪੀਰੀਐਂਸ ਨਾਲ ਵੀ ਨਹੀਂ ਬਣਦਾ ।
ਪੰਜਾਬੀਆਂ ਲਈ ਹਾਲ ਦੀ ਘੜੀ ਕਨੇਡਾ ਵਿੱਚ ਆਉਣਾ, ਜੋ ਸਟੂਡੈਂਟ ਇਥੇ ਰਹਿ ਰਹੇ ਹਨ ਉਹਨਾਂ ਲਈ ਖਤਰਾ ਮੰਡਰਾ ਰਿਹਾ ਹੈ।
ਦਵਿੰਦਰ ਕੌਰ ਖੁਸ਼ ਧਾਲੀਵਾਲ, ਖੋਜ ਕਰਤਾ,8847227740