76ਵੇਂ ਗਣਤੰਤਰ ਦਿਵਸ ਮੌਕੇ “ਭਾਈ ਕਾਨ੍ਹ ਸਿੰਘ ਨਾਭਾ ਦੀਆਂ ਨਿੱਜੀ ਡਾਇਰੀਆਂ” ਪੁਸਤਕ, ਪ੍ਰੋਫੈਸਰ ਰਵਿੰਦਰ ਕੌਰ ਰਵੀ ਤੇ ਡਾ.ਭਾਠੂਆਂ ਵਲੋਂ ਐੱਸ.ਡੀ.ਐੱਮ ਸੂਬਾ ਸਿੰਘ ਨੂੰ ਭੇਂਟ
ਲਹਿਰਾਗਾਗਾ -ਪੰਜਾਬ ਦੇ ਸ਼ਾਨਾਂਮੱਤੇ ਸ਼ਹਿਰ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਸਰੀ ਮਤੀ ਰਾਜਿੰਦਰ ਕੌਰ ਭੱਠਲ ਦੇ ਸ਼ਹਿਰ ,ਲਹਿਰਾਗਾਗਾ ਵਿਖੇ ਭਾਰਤ ਦਾ 76ਵਾਂ ਗਣਤੰਤਰ ਦਿਵਸ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆਂ ਗਿਆ। ਜਿਸ ਦੌਰਾਨ ਲਹਿਰਾ ਗਾਗਾ ਅਤੇ ਮੂਣਕ ਦੇ ਐੱਸ.ਡੀ.ਐੱਮ. ਸ੍ਰ ਸੂਬਾ ਸਿੰਘ ਮੁੱਖ ਮਹਿਮਾਨ ਵਜੋਂ ਹਾਜਰ ਹੋਏ।ਰਾਸ਼ਟਰੀ ਗੀਤ ਅਤੇ
ਤਿਰੰਗਾ ਝੰਡਾ ਫਹਰਾਂਓਣ ਦੀ ਰਸਮ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ਤੇ ਰੰਗਾਰੰਗ ਪ੍ਰੌਗਰਾਮ ਪੇਸ਼ ਕੀਤੇ ਗਏ; ਅਤੇ ਪਰਬੰਧਕਾਂ ਵਲੋਂ ਬਾਖੂਬੀ ਵਿਦਅਰਥੀਆਂ ਨੁੰ ਅਤੇ ਸ਼ਹੀਦ ਪਰਿਵਾਰਾਂ ਦੇ ਵਾਰਿਸਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਦੌਰਾਨ ਡਾਕਟਰ ਜਗਮੇਲ ਸਿੰਘ ਭਾਠੂਆਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਬਕਾ ਅਸਿਸਟੈਂਟ ਪ੍ਰੋਫੈਸਰ ਡਾ ਰਵਿੰਦਰ ਕੌਰ ਰਵੀ ਦੀ ਸੰਪਾਦਨਾ ਹੇਠ ਲਗਭਗ ਦਸ ਸਾਲਾਂ ਦੀ ਮਿਹਨਤ ਨਾਲ ਤਿਆਰ ਹੋਈ ਪੁਸਤਕ ‘ ਭਾਈ ਕਾਹਨ ਸਿੰਘ ਨਾਭਾ ਦੀਆਂ ਨਿੱਜੀ ਡਾਇਰੀਆਂ’ (1901-1938 ਈ.’ )ਪਰੋਗਰਾਮ ਦੇ ਮੁੱਖ ਮਹਿਮਾਨ ਐੱਸ.ਡੀ.ਐੱਮ. ਸ੍ਰ ਸੂਬਾ ਸਿੰਘ ਜੀ ਨੂੰ ਭੇਂਟ ਕੀਤੀ ਗਈ ।
ਜ਼ਿਕਰਯੋਗ ਹੈ ਕਿ ਮੈਸੋਪੋਟਾਮੀਆ ਪਬਲਿਸ਼ਰਜ਼ ,ਦਿੱਲੀ ਵਲੋਂ ਪ੍ਰਕਾਸ਼ਿਤ ਪੁਸਤਕ ‘ਭਾਈ ਕਾਨ੍ਹ ਸਿੰਘ ਨਾਭਾ ਦੀਆਂ ਨਿੱਜੀ ਡਾਇਰੀਆਂ’ ਚ ਭਾਰਤ ਤੇ ਪੰਜਾਬ ਦਾ ਓਹ ਅਣਲਿਖਿਆ ਇਤਿਹਾਸ ਮੌਜੂਦ ਹੈ,ਜਿਸਦੇ ਖੁਦ ਭਾਈ ਕਾਨ੍ਹ ਸਿੰਘ ਨਾਭਾ ਸ਼ਾਖਸੀ ਰਹੇ ਹਨ॥ ‘ਪਿਉ ਦਾਦੇ ਕਾ ਖੋਲਿ ਡਿਠਾ ਖਜਾਨਾ’ ਦੇ ਮਹਾਂਵਾਕ ਅਨੁਸਾਰ ਇਨ੍ਹਾਂ ਡਾਇਰੀਆਂ ਵਿੱਚੋਂ ਲਗਭੱਗ ਸਵਾ ਸੌ ਸਾਲ ਪਹਿਲਾਂ ਦੇ ਪੰਜਾਬ ਦੇ ਜਨਜੀਵਨ ਤੇ ਸੰਸਕ੍ਰਿਤੀ ਦੇ ਦਰਸ਼ਨ ਹੁੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਵਰਿੰਦਰ ਗੋਇਲ ਜੀ ਦੀ ਧਰਮ ਪਤਨੀ ਸਰੀ ਮਤੀ ਸੀਮਾ ਗੋਇਲ; ਸ੍ਰ ਗੁਰਦਾਸ ਸਿੰਘ ਕਾਰਜ ਸਾਧਕ ਅਫਸਰ (ਈ ਓ) ਲਹਿਰਾਗਾਗਾ ;ਪ੍ਰਧਾਨ ਨਗਰ ਕੌਂਸਿਲ ਸ਼੍ਰੀ ਮਤੀ ਕਾਂਤਾਂ ਗੋਇਲ, ਨਾਇਬ ਤਹਿਸੀਲਦਾਰ ਗੁਰੂਚਰਨ ਸ਼ਿੰਘ ,ਥਾਣਾ ਸਦਰ ਮੁਖੀ ਇੰਸਪੈਕਟਰ ਸ਼੍ਰੀ ਵਿਨੋਦ ਕੁਮਾਰ ,ਤੇ ਹੋਰ ਕਈ ਪਤਵੰਤੇ ਹਾਜ਼ਿਰ ਸਨ।