ਮਾਨਵਤਾ ਸੇਵਾ ਆਸ਼ਰਮ ਦੀ ਨਵੀਂ ਬਣ ਰਹੀ ਬਿਲਡਿੰਗ ਦਾ ਨੀਹ ਪੱਥਰ ਡਿਪਟੀ ਕਮਿਸ਼ਨਰ ਨੇ ਰੱਖਿਆ
ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਦੀ ਭਲਾਈ ਦੇ ਕੰਮਾਂ ਅਤੇ ਸੇਵਾ ਸੰਭਾਲ ਨੂੰ ਸਮਰਪਿਤ ਇੱਥੋਂ ਦੀ ਨਾਮਵਰ ਸੰਸਥਾ ਮਾਨਵਤਾ
ਫਾਊਂਡੇਸ਼ਨ (ਰਜਿ.) ਵੱਲੋਂ ਸਥਾਨਕ ਡੀ.ਸੀ ਦਫਤਰ (ਸੰਗੂਧੌਣ) ਰੋਡ ਵਿਖੇ ਬੇਸਹਾਰਾ, ਲਾਚਾਰ, ਅਨਾਥ, ਅਣਗੌਲੇ ਬੱਚਿਆਂ ਲਈ
ਨਵੀ ਬਣਨ ਜਾ ਰਹੀ ਬਿਲਡਿੰਗ ਮਾਨਵਤਾ ਸੇਵਾ ਆਸ਼ਰਮ ਦਾ ਨੀਹ ਪੱਥਰ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ
ਆਈ.ਏ.ਐਸ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਸ੍ਰੀ ਸੁਖਮਣੀ
ਸਾਹਿਬ ਦੇ ਪਾਠ ਦੀ ਸੇਵਾ ਭਾਈ ਰਘੂਰਾਜ ਜੀ ਵੱਲੋਂ ਨਿਭਾਈ ਗਈ । ਇਸ ਉਪਰੰਤ ਕੀਰਤਨ ਦੀ ਸੇਵਾ ਭਾਈ ਗਗਨਦੀਪ ਸਿੰਘ
ਵੱਲੋਂ ਨਿਭਾਈ ਗਈ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਿਟਾਇਰ ਲੈਕਚਰਾਰ ਸ.ਜਸਪਾਲ ਸਿੰਘ ਤੇ ਸ.ਵਰਿੰਦਰਪਾਲ ਸਿੰਘ
ਗਲੋਰੀ ਨੇ ਸੰਬੋਧਨ ਕਰਦਿਆਂ ਜਿੱਥੇ ਡੀ.ਸੀ ਸਾਹਿਬ ਅਤੇ ਮੁੱਖ ਮਹਿਮਾਨਾਂ ਨੂੰ ਜੀ ਆਇਆ ਕਿਹਾ ਉੱਥੇ ਹੀ ਇਸ ਸੰਸਥਾ ਦੇ ਚੇਅਰਮੈਨ
ਡਾ.ਨਰੇਸ਼ ਪਰੂਥੀ ਦੇ ਪਰਿਵਾਰ ਵੱਲੋਂ ਮਾਨਵਤਾ ਸੇਵਾ ਆਸ਼ਰਮ ਦੀ ਭਲਾਈ ਦੇ ਕੰਮਾਂ ਲਈ ਲਗਭਗ ਛੇ ਕਨਾਲ ਜਗ੍ਹਾ 30 ਸਾਲਾਂ
ਲਈ ਮਾਨਵਤਾ ਫਾਊਂਡੇਸ਼ਨ ਸੰਸਥਾ ਨੂੰ ਲੀਜ ਤੇ ਦਿੱਤੀ ਹੈ। ਡਿਪਟੀ ਕਮਿਸ਼ਨਰ ਵੱਲੋਂ ਸੰਸਥਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ
ਮਾਨਵਤਾ ਫਾਊਂਡੇਸ਼ਨ ਵੱਲੋਂ ਬੱਚਿਆਂ ਦੀ ਭਲਾਈ ਅਤੇ ਸਿੱਖਿਆ ਲਈ ਇਹ ਸੇਵਾ ਆਸ਼ਰਮ ਬਣਾਉਣਾ ਆਰੰਭ ਕੀਤਾ। ਇਸ ਦੀ
ਇਸ ਇਲਾਕੇ ਨੂੰ ਬਹੁਤ ਜਰੂਰਤ ਸੀ। ਇਹ ਇੱਕ ਇਤਿਹਾਸਿਕ ਕਦਮ ਸਮਝਿਆ ਜਾਵੇਗਾ। ਡਾ.ਪਰੂਥੀ ਨੇ ਆਈਆਂ ਹੋਈਆਂ ਸੰਗਤਾਂ
ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾ ਜਰੂਰਤਮੰਦ ਬੱਚਿਆਂ ਲਈ ਜੋ ਆਸ਼ਰਮ ਉਦੇਕਰਨ ਵਿਖੇ ਚੱਲ ਰਿਹਾ ਹੈ ਉਹ ਬਿਲਡਿੰਗ
ਪੂਰੀ ਹੋਣ ਉਪਰੰਤ ਇਥੇ ਸ਼ਿਫਟ ਕੀਤਾ ਜਾਵੇਗਾ। 2015 ਤੋਂ ਹੁਣ ਤੱਕ ਸੈਂਕੜਾ ਲੋਕਾਂ ਨੇ ਇਸ ਆਸ਼ਰਮ ਨੂੰ ਚਲਾਉਣ ਵਿੱਚ ਯੋਗਦਾਨ
ਪਾਇਆ ਹੈ ਅਤੇ ਹੁਣ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਰੇਤਾ, ਸੀਮੈਂਟ, ਬਜਰੀ, ਇੱਟਾਂ, ਮਿੱਟੀ ਆਦਿ ਕਿਸੇ ਵੀ ਰੂਪ ਵਿੱਚ ਇਹ
ਬਣ ਰਹੀ ਇਮਾਰਤ ਵਿੱਚ ਯੋਗਦਾਨ ਦੇ ਸਕਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸੰਸਥਾ ਨੂੰ ਸਹਿਯੋਗ ਦੇਣ ਲਈ ਕੁਝ
ਸ਼ਖਸ਼ੀਅਤਾਂ ਨੂੰ ਸਨਮਾਨ ਦਿੱਤਾ ਗਿਆ ਜਿਹਨਾਂ ਵਿੱਚ ਆਰਕੇਟੈਕ ਕੁਲਵਿੰਦਰ ਸਿੰਘ, ਐਡਵੋਕੇਟ ਅਸ਼ੋਕ ਗਿਰਦਰ, ਐਡਵੋਕੇਟ
ਅਦਿੱਤਿਆ ਜਨੇਜਾ, ਚਾਰਟੈਂਟ ਅਕਾਊਂਟੈਂਟ ਅਭਿਮੰਨਉ ਜਨੇਜਾ, ਪ੍ਰਿੰਸੀਪਲ ਰਕੇਸ਼ ਪਰੂਥੀ, ਡਾ ਸ਼ਿਵਾਨੀ ਨਾਗਪਾਲ ਅਤੇ ਉਹਨਾਂ ਦੀ
ਟੀਮ, ਐਡਵੋਕੇਟ ਅਸ਼ੋਕ ਬਾਂਸਲ, ਸ੍ਰੀ ਭੂਸ਼ਣ ਤਨੇਜਾ ਆਦਿ ਸ਼ਾਮਿਲ ਸਨ। ਇਸ ਸਮਾਗਮ ਵਿੱਚ ਹੋਰਨਾ ਤੋਂ ਇਲਾਵਾ ਡਾ.ਗਰਨਦੀਪ
ਕੌਰ ਸੀ.ਜੀ.ਐਮ ਸਕੱਤਰ ਜਿਲਾ ਕਾਨੂੰਨੀ ਸੇਵਾਵਾ ਅਥਾਰਟੀ, ਸ. ਮਨਵਿੰਦਰਵੀਰ ਸਿੰਘ ਐਸ.ਪੀ, ਐਡਵੋਕੇਟ ਸਰਵਰਿੰਦਰ ਸਿੰਘ
ਚੇਅਰ ਪਰਸਨ, ਜਿਲਾ ਬਾਲ ਭਲਾਈ ਕਮੇਟੀ, ਮੈਂਬਰ ਮਨੀਸ਼ ਵਰਮਾ, ਮੈਂਬਰ ਅਮਰਜੀਤ ਸਿੰਘ ਖੋਖਰ, ਮੈਂਬਰ ਗੁਰਪਨੀਤ ਕੌਰ,
ਰਜਿੰਦਰ ਪ੍ਰਸਾਦ, ਬਾਵਾ ਯਾਦਵਿੰਦਰ ਸਿੰਘ, ਸੰਗੂਧੌਣ ਦੇ ਸਰਪੰਚ ਤੇ ਮੈਂਬਰ, ਆਈਕੋਨਿਕ ਸਕੂਲ ਦੇ ਡਾਇਰੈਕਟਰ ਸਾਗਰ ਪਰੂਥੀ,
ਡਾ.ਸਪਨਾ ਪਰੂਥੀ , ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਧਾਨ ਸ਼ਾਮਿਲ ਸਨ।
ਕੈਪਸ਼ਨ- ਮਾਨਵਤਾ ਸੇਵਾ ਆਸ਼ਰਮ ਦੀ ਨੀਹ ਪੱਥਰ ਰੱਖਦੇ ਹੋਏ ਡਿਪਟੀ ਕਮਿਸ਼ਨਰ ਨਾਲ ਡਾ. ਨਰੇਸ਼ ਪਰੂਥੀ, ਵਰਿੰਦਰਪਾਲ ਸਿੰਘ
ਗਲੋਰੀ, ਡਾ ਸਪਨਾ ਪਰੋਥੀ, ਰਾਕੇਸ਼ ਪਰੂਥੀ