ਟਾਪਭਾਰਤ

ਲਾਸ਼ਾਂ ਦਾ ਚੀਕ ਚਿਹਾੜਾ !ਬੁੱਧ ਸਿੰਘ ਨੀਲੋੰ

ਇਹ ਲਾਸ਼ਾਂ ਹੁਣ ਵਸਤੂਆਂ ਬਣ ਗਈਆਂ ਹਨ। ਵਸਤੂਆਂ ਵਿਚ ਜਾਨ ਨਹੀਂ ਹੁੰਦੀ। ਉਹ ਤਾਂ ਇਸ਼ਾਰੇ ਤੇ ਕੰਮ ਕਰਦੀਆਂ ਹਨ। ਉਨਾਂ ਚ ਚੇਤਨਾ ਨਹੀਂ ਹੁੰਦੀ। ਅਸੀਂ ਵੀ ਵਸਤੂਆਂ ਤੋਂ ਵੋਟ ਦੀ ਪਰਚੀ ਬਣ ਗਏ ਹਾਂ। ਉਤਪਾਦਨ ਕਰਦੇ ਹਾਂ, ਭੁੱਖੇ ਮਰਦੇ ਹਾਂ! ਸਮਾਂ ਤਕਨਾਲੋਜੀ ਦਾ ਹੈ ਪਰ ਸਾਡੀ ਸੋਚ ਤੇ ਸਮਝ ਰੂੜੀਵਾਦੀ ਹੈ। ਅਸੀਂ ਹੁਣ ਆਪਣੇ ‘ਤੇ ਨਹੀਂ ਸਗੋਂ ਉਨਾਂ ‘ਤੇ ਭਰੋਸਾ ਕਰਦੇ ਹਾਂ ਜਿਹੜੇ ਸਾਡੀ ਸੋਚ ਨੂੰ ਪੁਰਾਤਨ ਸਮਿਆਂ ਦੀ ਬਣਾਉਂਣ ਲੱਗੇ ਹਨ ਤੇ ਅਸੀਂ ਗਾਂਧੀ ਦੇ ਤਿੰਨ ਬਾਂਦਰ ਬਣ ਕੇ ਰਹਿ ਗਏ ਹਾਂ।ਸਾਡੇ ਕੋਲੋਂ ਕਿਰਤ ਵੀ ਖੋਈ ਜਾ ਰਹੀ ਤੇ ਕਿਰਤ ਨੂੰ ਲੁੱਟ ਕੇ ਧਨਾਡ ਵਿਦੇਸ਼ਾਂ ਵੱਲ ਲਈ ਜਾ ਰਹੇ ਹਨ।
ਅਸੀਂ ਸੁਪਨਿਆਂ ਦੇ ਮਹਿਲ ਉਸਾਰ ਰਹੇ ਹਾਂ। ਤਾਬੂਤਾਂ ਵਿਚ ਘਰ ਪਰਤਦੇ ਹਾਂ ਜਾਂ ਲਵਾਰਿਸ ਲਾਸ਼ਾਂ ਬਣ ਕੇ ਸਿਵਿਆਂ ਵਿੱਚ ਸੜਦੇ ਹਾਂ। ਤੇ ਕਦੇ ਕੀਰਤਪੁਰ ਤੇ ਹਰਿਦੁਆਰ ਤਰਦੇ ਹਾਂ!
ਦੰਗਿਆਂ ਵਿਚ ਮਰਦੇ ਹਾਂ ਜਾਂ ਮਾਰੇ ਜਾ ਰਹੇ ਹਾਂ। ਸਾਡੇ ਹੱਥ ਵੱਢੇ ਜਾ ਰਹੇ ਨੇ ਅਸੀਂ ਬੁੱਤਾਂ ਦੇ ਡੇਗਣ ਦੇ ਹੀ ਕੀਰਨੇ ਪਾਈ ਜਾ ਰਹੇ ਹਾਂ ਪਰ ਅਸੀਂ ਭੁੱਲ ਗਏ ਹਾਂ ਕਿ ਸਾਡੀ ਵੀ ਵਾਰੀ ਆਉਣ ਵਾਲੀ ਹੈ। ਕੀ ਅਸੀਂ ਤਾਂ ਮੀਟਿੰਗਾਂ, ਧਰਨੇ ਤੇ ਰੈਲੀਆਂ ਕਰਨ ਵਾਲੇ ਹੀ ਸੂਰਮੇ ਹਾਂ ? ਅਸੀਂ ਆਪਣੀ ਵਿਰਾਸਤ ਕਿਉਂ ਭੁੱਲ ਗਏ ?
ਅਸੀਂ ਹੁਣ ਅਜਿਹੇ ਸਮਿਆਂ ਵਿੱਚ ਪੁੱਜ ਗਏ ਹਾਂ,ਜਿੱਥੇ ਅਸੀਂ ਨਾ ਬੋਲ ਸਕਦੇ ਹਾਂ ਨਾ ਦੇਖ ਸਕਦੇ ਹਾਂ ਸਿਰਫ ਸੁਣ ਸਕਦੇ ਹਾਂ। ਸਾਡੇ ਮੂੰਹਾਂ ਨੂੰ ਛਿੱਕਲੀਆਂ ਬੰਨ ਦਿੱਤੀਆਂ ਹਨ, ਅਸੀਂ ਜੁਗਾਲੀ ਕਰਨ ਜੋਗੋ ਰਹਿ ਗਏ ਹਾਂ। ਅਸੀਂ ਜੁਗਾਲੀ ਕਰ ਰਹੇ ਹਾਂ ਤੇ ਆਸਥਾ ਦਾ ਕੀਰਤਨ ਸੁਣ ਕੇ ਸਵਰਗ ਜਾਣਾ ਹੈ। ਸਵਰਗ ਜਾਣ ਵਾਸਤੇ ਰੱਬ ਦਾ ਨਾਮ ਜਪਦੇ ਆਂ. ਜਿਉਣ ਵਾਸਤੇ ਨਹੀਂ ?
ਸਾਡੇ ਅੰਦਰੋਂ ਮਨੁੱਖ ਮਰ ਗਿਆ ਹੈ। ਜਿਹਨਾਂ ਦੇ ਅੰਦਰ ਮਨੁੱਖ ਜਿਉਂਦਾ ਉਸ ਨੂੰ ਮਾਰ ਰਹੇ ਹਨ । ਬਾਕੀ ਮਰਨ ਦੀ ਉਡੀਕ ਚ ਘਰਾਂ ਵਿੱਚ ਬੈਠੇ ਹਨ। ਉਪਰੋਕਤ ਕਵਿਤਾ ਫਿਰ ਦੁਰਹਾਈ ਜਾ ਰਹੀ ਹੈ।
ਸਾਡੀ ਹਥੇਲੀ ਉਤੇ ਅੱਗ ਰੱਖੀ ਜਾ ਰਹੀ ਹੈ, ਸਾਨੂੰ ਫਿਰ ਭਰਾ ਮਾਰੂ ਲੜ੍ਹਾਈ ਵਲ ਤੋਰਿਆ ਜਾ ਰਿਹਾ ਹੈ. ਧਰਮ ਦਾ ਪਾਠ ਪੜਾਇਆ ਜਾ ਰਿਹਾ ਹੈ. ਉਹ ਇਤਿਹਾਸ ਦੁਰਹਾਅ ਰਹੇ ਹਨ.
ਅਸੀਂ ਗੁਫਾਵਾਂ ਵਿਚ ਕੈਦ ਹੋਣ ਦੀ ਉਡੀਕ ਵਿੱਚ ਚੁੱਪ ਹਾਂ ਪਰ ਕਿਉਂ ? ਕਿਉਂਕਿ ਅਸੀਂ ਲਾਸ਼ਾਂ ਹਾਂ, ਲਾਸ਼ ਨੂੰ ਸੰਭਾਲ ਰਹੇ ਹਾਂ!
ਕਦੇ ਸਾਡੇ ਖੇਤਾਂ ਵਿੱਚ ਖਾਣ ਲਈ ਫਸਲ ਬੀਜੀ ਤੇ ਅਸੀਂ ਅੰਨਦਾਤੇ ਬਣਾ ਦਿੱਤੇ ਜਦ ਹੱਕ ਤੇ ਅਧਿਕਾਰ ਮੰਗੇ ਤਾਂ ਹਥਿਆਰਾਂ ਦੀ ਫਸਲ ਬੀਜ ਦਿਤੀ .ਅਸੀਂ ਆਪਣੇ ਆਪ ਦੇ ਕਾਤਲ ਬਣਗੇ. ਫਿਰ ਨਸ਼ੇ ਦਾ ਬੀਜ ਬੀਜਿਆ ਤੇ ਚਿੱਟਾ ਘਰ ਘਰ ਉਗ ਪਿਆ. ਅਸੀਂ ਨਾ ਸਮਝ ਸਕੇ. ਸਿਵਿਆਂ ਤੇ ਡੇਰਿਆਂ ਦੇ ਵਿੱਚ ਰੌਣਕ ਮੇਲੇ ਵਧੇ. ਅਸੀਂ ਚੁਪ ਰਹੇ.ਸਾਡੀ ਕਿਰਤ ਖੋ ਕੇ ਸਾਨੂੰ ਭਿਖਾਰੀ ਬਣਾ ਕੇ ਆਟੇ ਦਾਲ ਲਈ ਲਾਇਨਾਂ ਵਿੱਚ ਲਗਾਇਆ . ਅੰਨਦਾਤੇ ਅਨਾਜ ਮੰਗਣ ਲੱਗੇ. ਲੰਗਰ ਲਗਾਉਣ ਵਾਲੇ ਦਾਤੇ ਮੰਗਤੇ ਬਣਾ ਦਿੱਤੇ.
ਕਵਿਤਾ
ਕਿਰਤੀ ਤੋਂ ਭਿਖਾਰੀ
ਭਿਖਾਰੀ ਨਸ਼ੇੜੀ ਤੇ ਬੇਰੁਜ਼ਗਾਰ ਬਣੇ.
ਵੋਟ ਤੋਂ ਪਰਚੀ
ਜੋ ਕਦੇ ਬਰਫੀ ਬਣਦੀ ਹੈ
ਤੇ ਬਰਛੀ ਜੋ ਕਰਦੀ ਹੈ ਆਪਣਾ ਢਿੱਡ ਚਾਕ
ਹੁਣ ਸਾਨੂੰ ਬਦੇਸ਼ੀ ਬਣਾ ਦਿਤਾ ਹੈ.
ਮਰਨ ਜਾ ਭੱਜਣ ਲਈ ਕਰ ਦਿਤਾ ਹੈ ਮਜਬੂਰ .
ਕਨੇਡਾ ਤੇ ਅਮਰੀਕਾ ਨੂੰ ਚਾਹੀਦੇ ਨੇ ਮਜ਼ਦੂਰ
ਤੇ ਇਥੇ ਚਾਹੀਦੀਆਂ ਵੋਟ ਪਰਚੀਆਂ
ਜੋ ਬਣ ਰਹੀਆਂ ਹਨ ਜਨ ਧਨ
ਸਾਨੂੰ ਅਣਖ, ਜ਼ਮੀਨ ਤੇ ਜਮੀਰ ਵੇਚਣ ਲਾ ਦਿਤਾ.
ਹੁਣ ਇਹ ਵਿਕ ਰਹੀਆਂ ਹਨ.

ਖੇਤਾਂ ਵਿੱਚ ਹੁਣ ਖੁਦਕੁਸ਼ੀਆਂ ਦੀ ਫਸਲ ਉਗਦੀ ਹੈ.
ਜਿਸਦੇ ਨਾਲ ਘਰ ਧੁਖਦੇ ਹਨ. ਸੁਲਗਦੇ ਹਨ.
ਕਿਉਕਿ ਸਾਨੂੰ ਯੋਧਿਆਂ ਤੋਂ ਭਗੌੜੇ ਬਣਾ ਦਿਤਾ.
ਹੁਣ ਸਾਡੀ
ਲੋੜ ਨਹੀਂ .

ਪਰ ਜਿਹਨਾਂ ਕੋਲ ਜ਼ਮੀਨ ਨਹੀਂ
ਜਮੀਰ ਬਚੀ ਹੈ
ਮਿੱਤਰੋ ! ਮਰਨਾ ਨ ਤੇ ਸਭ ਨੇ ਹੈ.
ਪਰ ਕੁੱਤੇ ਦੀ ਮੌਤ ਮਰਨ ਨਾਲੋਂ ਯੋਧਿਆਂ ਤੇ ਮੌਤ ਮਰੋ.

ਆਪਣਾ ਵਿਰਸਾ ਤੇ ਵਿਰਾਸਤ ਯਾਦ ਕਰੋ
ਹੁਣ ਘਰਾਂ ਵਿੱਚ ਵੋਟਾਂ ਪਰਚੀ ਬਣ ਕੇ ਰਹੋ.
ਜਾਂ ਯੋਧੇ ਬਣੋ.
ਹੁਣ ਲੜ੍ਹਾਈ ਹਥਿਆਰਾਂ ਦੀ ਨਹੀਂ
ਵਿਚਾਰਧਾਰਾ ਦੀ ਹੈ. ਪੜੋ, ਜੁੜੋ ਤੇ ਸੰਘਰਸ਼ ਕਰੋ

ਤੁਸੀਂ ਟੈਕਸ ਦੇਦੇ ਹੋ. ਹਰ ਚੀਜ਼ ‘ਤੇ
ਪੁਛੋ ਹਾਕਮਾਂ ਨੂੰ ਉਹ ਕਿਥੇ ਜਾਂਦੇ ?
ਤੁਸੀਂ ਭਿਖਾਰੀ ਨਹੀਂ, ਦਾਤੇ ਹੋ.
ਭਿਖਾਰੀ ਤਾਂ ਉਹ ਹਨ ਜੋ ਆਖਦੇ ਹਨ
ਖਜ਼ਾਨਾ ਖਾਲੀ ਹੈ?
ਜਦੋਂ ਤੱਕ ਪੁਜਾਰੀ, ਵਪਾਰੀ .
ਅਧਿਕਾਰੀ ਤੇ ਸਿਆਸਤਦਾਨ ਦੀ ਯਾਰੀ ਹੈ.
ਤਾਂ ਤੁਸੀਂ ਭਿਖਾਰੀ ਹੀ ਰਹੋਗੇ.
ਸਮਝਦੇ ਹੋ ਇਹ ਸਚੁ ਹੈ!
ਪਰ ਹੁਣ ਵਾਰੀ ਸਾਡੀ ਨਹੀਂ ਤੇ
ਤੁਹਾਡੀ ਹੈ
.ਸਿਮਰਨ ਕਰੋ.ਜਾ ਭੁੱਖ ਨਾਲ਼ ਮਰੋ
ਪਰ ਯਾਰੋ ! ਜਿਉਣ ਲਈ ਤਾਂ ਲੜੋ
ਹੁਣ ਲੜਨ ਬਿਨਾਂ ਹੁਣ ਚਾਰਾ ਨਹੀਂ
ਬਹੁਤ ਸਹਿ ਲਿਆ.
ਆਸਥਾ ਦਾ ਜੁਲਮ
ਹੁਣ ਮਰੋ ਜਾਂ ਲੜੋ……….?

ਬਾਬਰ ਤਾਂ ਚੜ੍ਰ ਆਇਆ ਐ
ਉਸ ਨੇ ਛਾਲਣਾ ਲਾਇਆ ਐ।
ਕਤਲਗਾਹ ਘਰ ਘਰ ਬਣੇਗਾ,
ਇਕੱਲਾ ਬਾਬਰ ਤੇ ਜਾਬਰ ਰਹੇਗਾ।
ਪਰ ਮੋਢਿਆਂ ਤੇ ਬਗੈਰ ਸਿਰ ਰਹੇਗਾ।

ਹੁਣ ਸਾਡੀ ਸਭ ਦੀ ਵਾਰੀ ਐ।
ਹੁਣ ਜੰਗ ਆਰ ਤੇ ਪਾਰ ਦੀ ਐ।
ਨਿਕਲੋ ਰਣਭੂਮੀ ਵਿੱਚ।
><><<><>><><<<><$
ਬੁੱਧ ਸਿੰਘ ਨੀਲੋੰ
9464370823

Leave a Reply

Your email address will not be published. Required fields are marked *