ਟਾਪਫ਼ੁਟਕਲ

ਵਿਸ਼ਵ ਕੈਂਸਰ ਦਿਵਸ ‘ਤੇ 700 ਤੋਂ ਵੱਧ ਲੋਕਾਂ ਨੇ ਕੈਂਸਰ ਖ਼ਿਲਾਫ਼ ਕੀਤੀ ਵਾਕਾਥੋਨ

ਚੰਡੀਗੜ੍ਹ ( ਰਣਜੀਤ ਧਾਲੀਵਾਲ ) : ਵਿਸ਼ਵ ਕੈਂਸਰ ਦਿਵਸ – ਯੂਨਾਈਟਡ ਬਾਈ ਯੂਨੀਕ ਦੇ ਮੌਕੇ ‘ਤੇ ਪਾਰਸ ਕੈਂਸਰ ਸੈਂਟਰ ਅਤੇ ਪਾਰਸ ਹੈਲਥ ਵੱਲੋਂ ਸੁਖਨਾ ਲੈਕ, ਚੰਡੀਗੜ੍ਹ ‘ਚ ‘ਉਮੀਦ ਦੇ ਸਿਤਾਰੇ ਵਾਕਾਥੋਨ’ ਦਾ ਆਯੋਜਨ ਕੀਤਾ ਗਿਆ, ਜਿਸ ‘ਚ 700 ਤੋਂ ਵੱਧ ਲੋਕਾਂ ਨੇ ਭਾਗ ਲਿਆ। ਡਾ. ਮਨੀਸ਼ ਬੰਸਲ, ਡਾਇਰੈਕਟਰ ਜਨਰਲ ਹੈਲਥ ਸਰਵਿਸਜ਼, ਹਰਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਕੈਂਸਰ ਜੀਤਣ ਵਾਲੇ ਮਰੀਜ਼ਾਂ ਨੇ ਆਪਣੀਆਂ ਪ੍ਰੇਰਣਾਦਾਇਕ ਕਹਾਣੀਆਂ ਸਾਂਝੀਆਂ ਕਰਦਿਆਂ, ਜਲਦੀ ਪਛਾਣ ਅਤੇ ਇਲਾਜ ਦੀ ਮਹੱਤਤਾ ਉਤੇ ਜ਼ੋਰ ਦਿੱਤਾ। ਡਾ. ਬ੍ਰਿਗੇਡੀਅਰ ਰਾਜੇਸ਼ਵਰ ਸਿੰਘ ਨੇ ਦੱਸਿਆ ਕਿ ਭਾਰਤ ‘ਚ 30 ਲੱਖ ਤੋਂ ਵੱਧ ਲੋਕ ਕੈਂਸਰ ਦੀ ਚਪੇਟ ‘ਚ ਹਨ ਅਤੇ ਹਰ ਸਾਲ 5 ਲੱਖ ਮੌਤਾਂ ਹੁੰਦੀਆਂ ਹਨ। ਡਾ. ਚਿਤਰੇਸ਼ ਅੱਗਰਵਾਲ ਨੇ ਕਿਹਾ ਕਿ ਕੈਂਸਰ ਸਿਰਫ ਇੱਕ ਬਿਮਾਰੀ ਨਹੀਂ, ਸਗੋਂ ਇੱਕ ਚੁਣੌਤੀ ਹੈ, ਜਿਸ ਨੂੰ ਜਾਗਰੂਕਤਾ ਅਤੇ ਸਮੇਂ ਸਿਰ ਇਲਾਜ ਰਾਹੀਂ ਜਿੱਤਿਆ ਜਾ ਸਕਦਾ ਹੈ। ਇਸ ਵਾਕਾਥੋਨ ਨੇ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ, ਸਮੇਂ ਸਿਰ ਜਾਂਚ ਅਤੇ ਬਿਹਤਰ ਇਲਾਜ ਦੀ ਮਹੱਤਤਾ ਉਤੇ ਰੋਸ਼ਨੀ ਪਾਈ।

Leave a Reply

Your email address will not be published. Required fields are marked *