ਦੂਜੇ ਦੀ ਜਾਇਦਾਦ ਤੇ ਅੱਖ-ਅੰਗਰੇਜ ਸਿੰਘ ਹੁੰਦਲ
ਅਜੋਕੇ ਸਮੇਂ ਵਿਚ ਅਮੀਰ ਬਣਨ ਦੀ ਇੱਛਾ ਲਈ ਹਰੇਕ ਵਿਅਕਤੀ ਅਣਥੱਕ ਕੋਸ਼ਿਸ਼ ਕਰਦਾ ਹੈ ਅਤੇ ਸਖਤ ਦਿਨ ਰਾਤ ਮਿਹਨਤ ਕਰਦਾ ਹੈ ਅਤੇ ਆਪਣੀ ਕੀਤੀ ਹੋਈ ਮਿਹਨਤ ਦੀ ਕਮਾਈ ਹਮੇਸ਼ਾ ਸੁੱਖਦ ਅਤੇ ਆਨੰਦਮਈ ਹੁੰਦੀ ਹੈ। ਪਰ ਕਈ ਅਜਿਹੇ ਵੀ ਹੁੰਦੇ ਹਨ ਜੋ ਚੰਗੇ ਭਲੇ ਕੰਮਕਾਰ ਕਰ ਸਕਦੇ ਹਨ ਪਰ ਦੂਜੇ ਭੈਣ ਭਾਈਆ ਦੇ ਜਾਇਦਾਦ ਹੜੱਪਣ ਤੇ ਅੱਖ ਰੱਖ ਕੇ ਬੈਠੇ ਹੁੰਦੇ ਹਨ।ਇੱਕ ਸਾਡਾ ਦੂਰ ਦਾ ਰਿਸ਼ਤੇਦਾਰ ਸੀ ਉਸ ਦੀਆਂ ਲੜਕੀਆਂ ਸਨ ਅਤੇ ਉਹ ਕੁਝ ਸਮਾਂ ਅਰਬ ਦੇਸ਼ ਵਿਚ ਰਹਿ ਕੇ ਕੰਮ ਕਰਦਾ ਸੀ ਫਿਰ ਉਹ ਉਥੋਂ ਛੱਡ ਕੇ ਪੱਕੇ ਤੌਰ ਤੇ ਪੰਜਾਬ ਆ ਗਿਆ ਤੇ ਵਿਹਲਾ ਰਹਿਣ ਲੱਗ ਪਿਆ ਕੋਈ ਕੰਮਕਾਰ ਨਹੀਂ ਸੀ ਕਰਦਾ ਸ਼ਰਾਬ ਆਦਿ ਪੈਣ ਲੱਗ ਪਿਆ। ਅਸੀਂ ਉਸ ਬਹੁਤ ਸਮਝਾਇਆ ਕਿ ਸ਼ਰਾਬ ਦਾ ਸੇਵਨ ਕਰਨਾ ਛੱਡ ਕੇ ਕੋਈ ਕੰਮ ਕਰ ਜਿਸ ਨਾਲ ਤੇਰਾ ਘਰ ਵਧੀਆ ਚਲਦਾ ਰਹੇ ਅਤੇ ਬੱਚੇ ਵਧੀਆ ਪੜ੍ਹਾਈ ਕਰ ਸਕਣ ਤੇ ਘਰ ਦਾ ਮਾਹੌਲ ਵਧੀਆ ਰਹੇ। ਪਰ ਉਹ ਐਨਾ ਢੀਡ ਵਿਅਕਤੀ ਨਿਕਲਿਆ ੳੇੁਸ ਤੇ ਸਾਡੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਇੱਕ ਅਸੀਂ ਅੱਕਿਆਂ ਹੋਇਆਂ ਉਸਨੂੰ ਪੁੱਛਿਆ ਕਿ ਜੇਕਰ ਤੂੰ ਘਰ ਵਿਚ ਵਿਹਲਾ ਰਹੇਗਾ ਤੇਰੇ ਘਰ ਕਿਵੇ ਚੱਲੇਗਾ ਤੇਰੀ ਘਰ ਵਾਲੀ ਪ੍ਰਾਈਵੇਟ ਨੌਕਰੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ ਤੇਰੇ ਵਾਸਤੇ ਇਹ ਗੱਲ ਚੰਗੀ ਨਹੀਂ। ਅਸੀਂ ਉਸ ਦਾ ਜਵਾਬ ਸੁਣ ਕੇ ਹੈਰਾਨ ਪ੍ਰੇਸ਼ਾਨ ਰਿਹ ਗਏ ਉਸ ਨੇ ਕਿਹਾ ਕਿ ਮੇਰਾ ਅਤੇ ਸਕੀ ਭੈਣ ਸਰਕਾਰੀ ਨੌਕਰੀ ਕਰਦੇ ਹਨ ਅਤੇ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਉਨ੍ਹਾਂ ਨੇ ਕਿਸ ਨੂੰ ਦੇਣਾ ਹੈ ਉਹ ਸਭ ਮੈਨੂੰ ਹੀ ਮਿਲਣਾ ਹੈ। ਅਸੀਂ ਕਿਹਾ ਕਿ ਦੂਜਿਆ ਦੇ ਪੈਸੇ ਅਤੇ ਜਾਇਦਾਦ ਤੇ ਅੱਖ ਰੱਖਣੀ ਠੀਕ ਨਹੀਂ ਤੂੰ ਆਪਣੀ ਮਿਹਨਤ ਕਰ ਅਤੇ ਜੇਕਰ ਤੈਨੂੰ ਉਨ੍ਹਾਂ ਨੇ ਕੁਝ ਨਾ ਦਿੱਤਾ ਤਾਂ ਫਿਰ ਕੀ ਕਰੇਗਾ। ਭਾਵੇਂ ਉਨ੍ਹਾਂ ਕਿਸੇ ਨੂੰ ਆਪਣਾ ਪੈਸਾ ਜਾਇਦਾਦ ਕਿਸੇ ਚੈਰੀਟੇਬਲ ਸੰਸਥਾ ਜਾ ਹੋਰ ਕਿਸੇ ਹੋਰ ਥਾਂ ਦੇਣ ਬਾਰੇ ਸੋਚਿਆ ਹੋਵੇ । ਅਸੀਂ ਉਸ ਦੀ ਭੈਣ ਅਤੇ ਭਰਾ ਨਾਲ ਫੋਨ ਤੇ ਗੱਲ ਕਰਕੇ ਸਾਫ ਦੱਸਿਆ ਕਿ ਤੁਹਾਡਾ ਭਰਾ ਤੁਹਾਡੀ ਜਾਇਦਾਦ ਤੇ ਹੁਣ ਤੋਂ ਹੀ ਨਜ਼ਰਾਂ ਟਿਕਾ ਕੇ ਬੈਠਾ ਹੋਇਆਂ ਹੈ ਤੁਸੀਂ ਉਸ ਨੂੰ ਸਮਝਾਵੋ।ਉਨ੍ਹਾਂ ਨੇ ਵੀ ਅੱਗੋਂ ਕਿਹਾ ਕਿ ਸ਼ਰਾਬ ਛੱਡ ਕੋਈ ਕੰਮ ਕਰ ਅਸੀਂ ਤੇਰੀ ਮਦਦ ਕਰਾਂਗੇ।
ਏਸੇ ਤਰ੍ਹਾਂ ਦੀ ਘਟਨਾ ਇੱਕ ਸਾਡੇ ਘਰ ਲਾਗੇ ਵੀ ਹੋਈ ਹੈ ਇੱਕ ਜੋੜਾ ਰਹਿੰਦਾ ਸੀ ਜਿਸ ਦੀ ਕੋਈ ਔਲਾਦ ਨਹੀਂ ਸੀ । ਉਨ੍ਹਾਂ ਨੇ ਆਪਣੇ ਕਿਸੇ ਰਿਸ਼ਤੇਦਾਰ ਦੀ ਲੜਕੀ ਲੈ ਕੇ ਪਾਲੀ ਪੌਸ਼ੀ ਅਤੇ ਵਿਆਹ ਕੀਤਾ। ਉਨ੍ਹਾਂ ਕੋਲ ਅੱਠ ਏਕੜ ਉਪਜਾਊ ਵਧੀਆ ਜ਼ਮੀਨ ਸੀ । ਚਲੋ ਜੀ ਸਮੇਂ ਦੇ ਨਾਲ ਬੁਜ਼ਰਗ ਵਿਚਾਰਾਂ ਜਾਹਨ ਤੋਂ ਰੁਖਸਤ ਹੋ ਗਿਆ ਮਗਰੋਂ ਉਸ ਬੇਬੇ ਰਹਿੰਦੀ ਸੀ ਜੋ ਚੰਗੀ ਭਲੀ ਸੀ। ਉਸ ਬੁਜ਼ਰਗ ਦਾ ਅਜੇ ਚੌਥਾ ਵੀ ਨਹੀਂ ਸੀ ਹੋਇਆ ਅਤੇ ਉਸ ਲੜਕੀ ਨੇ ਆਪਣੇ ਘਰਵਾਲੇ ਦੇ ਨਾਲ ਮਿਲ ਕੇ ਜਆਲੀ ਵਸੀਅਤ ਤਿਆਰ ਕਰਵਾ ਕੇ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕੀਤੀ ਪਰ ਉਸ ਆਪਣੇ ਇਰਾਦੇ ਵਿਚ ਕਾਮਯਾਬ ਨਾ ਹੋ ਸਕੀ ਰੌਲਾ ਪੈ ਗਿਆ ਕਿ ਤੁੰ ਤਾਂ ਸਾਨੂੰ ਮਾਂ ਪਿਉ ਨਹੀਂ ਸਮਝਿਆ ਅਤੇ ਬਾਪੂ ਦਾ ਭੋਗ ਨਹੀਂ ਪਿਆ ਤੇ ਤੁੰ ਪਹਿਲਾਂ ਜਾਇਦਾਦ ਲੈਣ ਵਾਲੇ ਪਾਸੇ ਤੁਰ ਪਈ ਹੈ। ਆਸ ਪਾਸ ਦੇ ਗੁਆਂਢੀ ਵੀ ਉਸਦੇ ਉਲਟ ਹੋ ਗਏ ਅਤੇ ਉਨ੍ਹਾਂ ਸਾਰਿਆਂ ਫੈਸਲਾ ਕੀਤਾ ਕਿ ਜਿੰਨਾਂ ਮਾਤਾ ਜਿਊਂਦੀ ਹੈ ਉਸ ਦੇ ਨਾਮ ਜਾਇਦਾਦ ਕਰ ਦਿੱਤੀ ਜਾਵੇ ਪਰ ਲਾਲਚ ਬੁਰੀ ਬੁਲਾ ਹੈ। ਉਸ ਲੜਕੀ ਨੇ ਜਿਹੜੇ ਜ਼ਿਆਦਾ ਰੌਲਾ ਪਾਉਂਦੇ ਸਨ ਉਨ੍ਹਾਂ ਨੂੰ ਆਪਣੇ ਹੱਕ ਵਿਚ ਕਰ ਲਿਆ ਤੇ ਸਾਰੀ ਜਾਇਦਾਦ ਆਪਣੇ ਨਾਮ ਤੇ ਕਰਵਾ ਕੇ ਵੇਚ ਦਿੱਤੀ।
ਏਥੇ ਵਿਚਾਰ ਆਉਂਦੇ ਹਨ ਕਿ ਆਪਣੀ ਮਿਹਤਨ ਕਰੋ ਅਤੇ ਪ੍ਰਾਮਤਮਾ ਵਲੌਂ ਜੋ ਬਖਸ਼ਿਆਂ ਹੈ ਉਸ ਵਿਚ ਸਬਰ ਕਰੋ ਜ਼ਿੰਦਗੀ ਸੁਖ ਚੈਨ ਦੀ ਗੁਜ਼ਰ ਜਾਵੇ। ਲੋਕਾਂ ਨਾਲ ਠੱਗੀਆਂ, ਠੋਰੀਆਂ, ਦੂਜਿਆਂ ਦੇ ਧਨ ਵੱਲ ਅੱਖ ਰੱਖ ਕੇ ਅਮੀਰ ਬਣਨ ਦੀ ਲਾਲਚ ਬਹੁਤ ਬੁਰਾ ਹੁੰਦਾ ਹੈ । ਕਿਸੇ ਦਾ ਹੱਕ ਮਾਰ ਕੇ ਇਕੱਠਾ ਕੀਤਾ ਹੋਇਆ ਪੈਸਾ ਥੌੜਾ ਸਮਾਂ ਇਹ ਬਹੁਤ ਚੰਗਾਂ ਲਗਦਾ ਹੈ ਪਰ ਇਸ ਅੰਤ ਬਹੁਤ ਮਾੜਾ ਹੁੰਦਾ ਹੈ। ਜਿਵੇ ਸਿਆਣੇ ਲੋਕ ਕਹਿੰਦੇ ਮਾੜਾ ਧੰਨਾ ਆਉਂਦਾ ਨਾ ਦੇਖੋ ਇਹ ਜਾਂਦਾ ਦੇਖੋ ਕਿਵੇ ਨਿਕਲਦਾ ਹੈ।