ਟਾਪਪੰਜਾਬ

ਪੰਜਾਬ ਸਟੇਟ ਚੈਂਪੀਨਸ਼ਿਪ 2025 ਵਿੱਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦਾ ਓਵਰ ਆਲ ਟ੍ਰਾੱਫੀ ਤੇ ਕਬਜਾ

ਸਿੱਖ ਪੰਥ ਦੀ ਮਹਾਨ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਹੇਠ ਚਲ ਰਹੇ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ , ਅੰਮ੍ਰਿਤਸਰ ਵਲੋਂ ਮਾਝਾ ਅਤੇ ਦੋਆਬਾ  ਦੇ ਸੀ. ਬੀ .ਐੱਸ. ਈ ਵਲੋਂ ਮਾਨਤਾ ਪ੍ਰਾਪਤ ਸਕੂਲਾਂ ਦੀਆਂ ਫੁੱਟਬਾਲ, ਵਾਲੀਬਾਲ , ਮਾਰਸ਼ਲ ਆਰਟ ਅਤੇ ਅਥਲੈਟਿਕਸ ਵਰਗੀਆਂ ਖੇਡਾਂ ਦੇ ਮੁਕਾਬਲੇ ਮਿਤੀ 27.04.2025 ਨੂੰ ਅੰਮ੍ਰਿਤਸਰ ਵਿਖੇ ਕਰਵਾਏ ਗਏ ਇਸ ਚੈਂਪੀਨਸ਼ਿਪ ਵਿੱਚ ਮਾਝੇ ਅਤੇ ਦੋਆਬੇ ਦੇ ਸੀ .ਬੀ .ਐੱਸ .ਈ  ਵਲੋਂ ਮਾਨਤਾ ਪ੍ਰਾਪਤ ਸਕੂਲਾਂ ਦੇ ਲਗਭਗ  5੦੦ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕਰਕੇ ਆਪਣੀਆਂ ਖੇਡਾਂ ਵਿੱਚ ਜੌਹਰ ਵਿਖਾਏ l

ਸਕੂਲ ਦੇ ਸੈਕਟਰੀ ਸ. ਸੁਰਜੀਤ ਚੀਮਾ ਨੇ ਦੱਸਿਆ ਕਿ ਇਸ ਚੈਂਪੀਨਸ਼ਿਪ ਵਿੱਚ ਅੰਡਰ – 17 ਵਾਲੀਬਾਲ ਦੇ ਖਿਡਾਰੀਆਂ ਨੇ ਪਹਿਲਾ ਸਥਾਨ,ਅੰਡਰ – 14 ਵਾਲੀਬਾਲ ਦੇ ਖਿਡਾਰੀਆਂ ਨੇ ਦੂਸਰਾ ,ਸਥਾਨ ਅੰਡਰ -14 ਫੁੱਟਬਾਲ ਦੇ ਖਿਡਾਰੀਆਂ ਨੇ ਪਹਿਲਾ ਸਥਾਨ ਅਤੇ ਅੰਡਰ -੧੪ ਫੁੱਟਬਾਲ ਟੀਮ – ਬੀ ਦੇ ਖਿਡਾਰੀਆਂ ਨੇ ਦੂਸਰਾ  ਸਥਾਨ ਹਾਂਸਿਲ ਕਰਕੇ ਆਪਣੇ ਸਕੂਲ ਦਾ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ l

ਇਸ ਚੈਂਪੀਨਸ਼ਿਪ ਵਿੱਚ ਸਾਡੇ ਸਕੂਲ  ਦੇ ਖਿਡਾਰੀਆਂ ਜਲੰਧਰ ਦੀ ਪ੍ਰਤੀਨਿਧਤਾ ਕਰਦੇ  ਹੋਏ ਓਵਰ ਆਲ ਟ੍ਰਾੱਫੀ ਵੀ  ਹਾਂਸਿਲ ਕੀਤੀ l

ਸ. ਸੁਰਜੀਤ ਸਿੰਘ ਚੀਮਾ, ਟਰੱਸਟੀ ਸ.ਜਸਵਿੰਦਰ ਸਿੰਘ, ਡਾਇਰੈਕਟਰ ਨਿਸ਼ਾ ਮੜ੍ਹੀਆਂ ਅਤੇ  ਪ੍ਰਿੰਸੀਪਲ ਅਮਿਤਾਲ ਕੌਰ ਨੇ ਮੈਨੇਜਰ ਵਿਸ਼ਾਲ ਕੁਮਾਰ ਅਤੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਮਾਪਿਆਂ ਨੂੰ ਨਾਲ ਹੀ ਇਹ ਅਪੀਲ ਵੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਹਿੱਸਾ ਲੈਣ ਲਈ    ਉਤਸ਼ਾਹਿਤ ਕਰਨ ਤਾਂ ਜੋ ਸਕੂਲ ਬੱਚਿਆਂ ਨੂੰ ਖੇਡ ਮੈਦਾਨ ਵਿੱਚ ਉਤਾਰ ਕੇ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੇ l

Leave a Reply

Your email address will not be published. Required fields are marked *