ਸਰਕਾਰੀ ਨੌਕਰੀ ਦੇ ਇੰਟਰਵਿਊ ਦੀ ਤਿਆਰੀ ਸਮੇਂ ਲੋਕ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਖ਼ਿਆਲ, ਹੋਵੇਗਾ ਫ਼ਾਇਦਾ

ਨਿੱਜੀ ਖੇਤਰ ਦੀ ਵੱਧਦੀ ਪ੍ਰਸਿੱਧੀ ਦੇ ਬਾਵਜੂਦ ਸਰਕਾਰੀ ਨੌਕਰੀ ਦੇਸ਼ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਹੈ। ਇਸ ਲਈ ਵਿਦਿਆਰਥੀ ਸਖ਼ਤ ਮਿਹਨਤ ਕਰਦੇ ਹਨ ਤੇ ਸਫਲਤਾ ਹਾਸਿਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਕੋਵਿਡ-19 ਕਾਰਨ ਪੂਰੇ ਦੇਸ਼ ‘ਚ ਲਾਕਡਾਊਨ ਲਾ ਦਿੱਤਾ ਗਿਆ ਸੀ, ਜਿਸ ਕਰਕੇ ਭਰਤੀ ਦੀਆਂ ਪ੍ਰਕਿਰਿਆਵਾਂ ’ਤੇ ਨੋਟੀਫਿਕੇਸ਼ਨ ਮੁਲਤਵੀ ਕਰ ਦਿੱਤੇ ਸਨ। ਹੁਣ ਫਿਰ ਤੋਂ ਭਰਤੀ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਲੱਗੇ ਹਨ। ਜ਼ਿਆਦਾਤਰ ਵਿਭਾਗਾਂ ‘ਚ ਮੈਟ੍ਰਿਕ, ਸੈਕੰਡਰੀ ਤੇ ਗ੍ਰੈਜੂਏਸ਼ਨ ਪਾਸ ਬਿਨੈਕਾਰਾਂ ਲਈ ਨੌਕਰੀਆਂ ਨਿਕਲੀਆਂ ਹਨ। ਨੌਕਰੀ ਲਈ ਪ੍ਰੀਖਿਆ ਤੋਂ ਬਾਅਦ ਵਿਅਕਤੀ ਦੀ ਯੋਗਤਾ ਦਾ ਸਹੀ ਮੁਲਾਂਕਣ ਕਰਨ ਲਈ ਉਸ ਦੀ ਇੰਟਰਵਿਊ ਲਈ ਜਾਂਦੀ ਹੈ।ਇੰਟਰਵਿਊ ਦੇ ਨਾਂ ‘ਤੇ ਜ਼ਿਆਦਾਤਰ ਉਮੀਦਵਾਰ ਡਰ ਤੇ ਪਰੇਸ਼ਾਨੀ ਮਹਿਸੂਸ ਕਰਦੇ ਹਨਬਹੁਤ ਸਾਰੇ ਲੋਕ ਇੰਟਰਵਿਊ ਦੌਰਾਨ ਆਪਣਾ ਆਤਮ-ਵਿਸ਼ਵਾਸ ਗੁਆ ਦਿੰਦੇ ਹਨ। ਜੇ ਤੁਸੀਂ ਸਰਕਾਰੀ ਜਾਂ ਕਿਸੇ ਵੀ ਨੌਕਰੀ ਲਈ ਇੰਟਰਵਿਊ ਦੀ ਤਿਆਰੀ ਕਰਦੇ ਹੋ ਤਾਂ ਉਸ ਸਮੇਂ ਚੇਤੰਨ ਹੋਣਾ ਬਹੁਤ ਜ਼ਰੂਰੀ ਹੈ। 

ਵਿਭਾਗ ਬਾਰੇ ਜਾਣੋ
ਸਰਕਾਰੀ ਨੌਕਰੀ ਜਾਂ ਉਸ ਵਿਭਾਗ ਬਾਰੇ ਜਾਣਕਾਰੀ ਲਵੋ, ਜਿੱਥੇ ਤੁਸੀਂ ਇੰਟਰਵਿਊ ਦੇਣੀ ਹੈ। ਆਪਣੇ ਵਿਸ਼ੇ ਬਾਰੇ ਵਿਸਥਾਰ ਨਾਲ ਪਤਾ ਹੋਣਾ ਚਾਹੀਦਾ ਹੈ, ਤਾਂ ਤੁਸੀਂ ਚੋਣਕਾਰ ਦਾ ਸਾਹਮਣਾ ਕਰ ਸਕਦੇ ਹੋ। ਤੁਹਾਨੂੰ ਸਰਕਾਰੀ ਵਿਭਾਗ ਬਾਰੇ ਪਤਾ ਲਾਉਣਾ ਚਾਹੀਦਾ ਹੈ, ਜਿਸ ਸੰਸਥਾ ‘ਚ ਤੁਸੀਂ ਅਪਲਾਈ ਕਰ ਰਹੇ ਹੋ। ਉਸ ‘ਤੇ ਖੋਜ ਕਰਨੀ ਇੰਟਰਵਿਊ ਦੀ ਤਿਆਰੀ ਦਾ ਅਹਿਮ ਹਿੱਸਾ ਹੁੰਦਾ ਹੈ।

ਆਮ ਸਵਾਲਾਂ ਦੀ ਕਰੋ ਵਿਸ਼ੇਸ਼ ਤਿਆਰੀ
ਲਗਪਗ 75 ਫ਼ੀਸਦੀ ਇੰਟਰਵਿਊ ‘ਚ ਇਹੀ ਪੁੱਛਿਆ ਜਾਂਦਾ ਹੈ ਕਿ ਆਪਣੇ ਬਾਰੇ ਦੱਸੋ। ਇਹ ਸਵਾਲ ਸਭ ਤੋਂ ਸੌਖਾ ਲਗਦਾ ਹੈ ਪਰ ਇਸ ਦਾ ਜਵਾਬ ਹੀ ਤੈਅ ਕਰਦਾ ਹੈ ਕਿ ਤੁਹਾਨੂੰ ਨੌਕਰੀ ਮਿਲੇਗੀ ਜਾਂ ਨਹੀਂ। ਇਸ ਸਵਾਲ ਜ਼ਰੀਏ ਚੋਣਕਰਤਾ ਤੁਹਾਡਾ ਆਤਮ-ਵਿਸ਼ਵਾਸ ਤੇ ਤੁਹਾਡੀ ਗੱਲਬਾਤ ਦਾ ਰਵੱਈਆ ਦੇਖਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਇਸ ਕੰਮ ਬਾਰੇ ‘ਚ ਤੁਸੀਂ ਕੀ ਜਾਣਦੇ ਹੋ, ਇਹ ਖੇਤਰ ਤੁਸੀਂ ਕਿਉਂ ਚੁਣਿਆ, ਇਸ ਖੇਤਰ ‘ਚ ਕਰੀਅਰ ਕਿਉਂ ਬਣਾਉਣਾ ਚਾਹੁੰਦੇ ਹੋ, ਆਪਣੀ ਕਿਸੇ ਖ਼ਾਸ ਯੋਗਤਾ ਬਾਰੇ ਦੱਸੋ, ਆਪਣੀ ਕੋਈ ਕਮਜ਼ੋਰੀ ਦੱਸੋ। ਇਹ ਹਰ ਇੰਟਰਵਿਊ ‘ਚ ਪੁੱਛੇ ਜਾਣ ਵਾਲੇ ਆਮ ਸਵਾਲ ਹਨ। ਜੇ ਤੁਸੀਂ ਇਨ੍ਹਾਂ ‘ਚ ਗੜਬੜੀ ਕੀਤੀ ਤਾਂ ਤੁਹਾਡੀ ਇੰਟਰਵਿਊ ‘ਚੋਂ ਸਫਲ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ। ਇੰਟਰਵਿਊ ਤੋਂ ਪਹਿਲਾਂ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰੀ ਕਰ ਲਵੋ।

ਇੰਟਰਨੈੱਟ ਤੋਂ ਲਵੋ ਜਾਣਕਾਰੀ
ਆਪਣੇ ਸੀਨੀਅਰ ਜਾਂ ਹੋਰ ਉਮੀਦਵਾਰਾਂ ਨੂੰ ਮਿਲੋ, ਜਿਨ੍ਹਾਂ ਨੇ ਸਰਕਾਰੀ ਨੌਕਰੀ ਲਈ ਇੰਟਰਵਿਊ ਦਿੱਤੀ ਹੋਵੇ। ਉਨ੍ਹਾਂ ਨਾਲ ਗੱਲ ਕਰੋ ਤੇ ਉਨ੍ਹਾਂ ਦੇ ਤਜਰਬਿਆਂ ਬਾਰੇ ਗਿਆਨ ਪ੍ਰਾਪਤ ਕਰੋ। ਇਸ ਨਾਲ ਕਾਫ਼ੀ ਲਾਭ ਮਿਲੇਗਾ। ਤੁਹਾਨੂੰ ਇੰਟਰਨੈੱਟ ‘ਤੇ ਵੀ ਅਜਿਹੇ ਸਰੋਤ ਮਿਲ ਜਾਣਗੇ, ਜੋ ਤੁਹਾਡੀ ਇੰਟਰਵਿਊ ਦੌਰਾਨ ਮਦਦ ਕਰ ਸਕਦੇ ਹਨ।

ਰਜ਼ਿਊਮ ਛੋਟਾ ਤੇ ਸਰਲ ਹੋਵੇ
ਰਜ਼ਿਊਮ ਇੰਟਰਵਿਊ ਦਾ ਇਕ ਅਹਿਮ ਹਿੱਸਾ ਹੁੰਦਾ ਹੈ। ਉਸ ਨੂੰ ਛੋਟਾ, ਸਰਲ ਤੇ ਸ਼ਾਨਦਾਰ ਬਣਾਓ। ਆਪਣੇ ਰਜ਼ਿਊਮ ਨੂੰ ਡਿਜ਼ਾਈਨ ਨਾ ਕਰੋ। ਤੁਹਾਡੇ ਕੋਲ ਸਾਰੇ ਉਹ ਗੁਣ ਹੋਣੇ ਚਾਹੀਦੇ ਹਨ ਜਿਨ੍ਹਾਂ ਦਾ ਤੁਹਾਡੇ ਰਜ਼ਿਊਮ ‘ਚ ਜ਼ਿਕਰ ਹੈ। ਰਜ਼ਿਊਮ ‘ਚ ਅਜਿਹਾ ਕੁਝ ਨਾ ਲਿਖੋ, ਜੋ ਤੁਹਾਡੇ ਕੋਲ ਨਾ ਹੋਵੇ।

ਖ਼ੁਦ ਨੂੰ ਤਿਆਰ ਕਰੋ
ਤੁਹਾਨੂੰ ਇੰਟਰਵਿਊ ਦੌਰਾਨ ਚੋਣਕਰਤਾ ਦੇ ਇਕ ਪੈਨਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਸਾਹਮਣਾ ਕਰਨ ਲਈ ਇਕ ਮਜ਼ਬੂਤ ਦਿਮਾਗ਼ ਦੀ ਜ਼ਰੂਰਤ ਹੁੰਦੀ ਹੈ। ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਖ਼ੁਦ ਨੂੰ ਮਨੋਵਿਗਿਆਨਕ ਤੇ ਮਾਨਸਿਕ ਰੂਪ ਨਾਲ ਤਿਆਰ ਕਰ ਲਵੋ।

Leave a Reply

Your email address will not be published. Required fields are marked *