ਹੱਕ ਖੋਹ ਕੇ

ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’
ਹੱਕ ਖੋਹ ਕੇ ਕਿਸਾਨਾਂ ਦੇ ਖ਼ੁਦ ਨੂੰ ਕਿੱਥੇ ਲਕੋਏਂਗਾ ਮੋਦੀ।
ਆਏਗਾ ਵਕਤ ਜਦੋਂ ਮੱਥੇ ਹੱਥ ਮਾਰ ਕੇ ਰੋਏਂਗਾ ਮੋਦੀ।
ਅੱਜ ਤੇਰੇ ਸਿਰ ਤੇ ਸਵਾਰ ਹੋਇਆ ਏ ਤਾਕਤ ਦਾ ਭੂਤ,
ਆਪਣੀ ਗਲਤੀ ਦਾ ਭਾਰ ਤੂੰ ਇੱਕ ਦਿਨ ਢੋਏਂਗਾ ਮੋਦੀ।
ਆਉਣਾ ਨਹੀਂ ਕਿਸੇ ਨੇ ਤੇਰੇ ਮੁਖੜੇ ਤੋਂ ਪੂੰਝਣ ਲਈ ਹੰਝੂ,
ਕੱਲਾ ਬਹਿ ਹੰਝੂਆਂ ਦੇ ਹਾਰ ਤੂੰ ਜਦੋਂ ਪਰੋਏਂਗਾ ਮੋਦੀ।
ਇੱਕ ਨਾ ਇੱਕ ਦਿਨ ਫੁੱਟ ਜਾਣਾ ਏ ਤੇਰੇ ਪਾਪਾਂ ਦਾ ਘੜਾ,
ਕਦੋਂ ਤੱਕ ਨਫ਼ਰਤਾਂ ਦੇ ਬੀਜ ਤੂੰ ਇੱਥੇ ਬੋਏਂਗਾ ਮੋਦੀ।
ਤੇਰੇ ਮੂੰਹ ਚੋਂ ਤੈਥੋਂ ਉਦੋਂ ਉਚਰਿਆ ਨਹੀਂ ਜਾਣਾ ਇੱਕ ਵੀ ਸ਼ਬਦ,
ਰੱਬ ਦੀ ਕਚਹਿਰੀ ਵਿੱਚ ਜਾ ਕੇ ਤੂੰ ਜਦੋਂ ਖਲੋਏਂਗਾ ਮੋਦੀ।
ਬਚਿਆ ਨਹੀਂ ਅੱਜ ਤੱਕ ਕੋਈ ਜੀਹਨੇ ਕੁਚਲਣਾ ਚਾਹਿਆ ਪੰਜਾਬ,
ਤੂੰ ਵੀ ਨਾ ਅਲਾਦੀਨ ਦਾ ਚਿਰਾਗ ਕੋਈ ਹੋਏਂਗਾ ਮੋਦੀ।
ਯੂਬਾ ਸਿਟੀ-ਕੈਲੇਫੋਰਨੀਆ (ਅਮਰੀਕਾ) ਫੋਨ-001-360-448-1989