ਕੋਰੋਨਾ ਦੀ ਵੈਕਸੀਨ ਆਉਣ ਦੀ ਕੋਈ ਗਰੰਟੀ ਨਹੀਂ! : WHO ਐਕਸਪਰਟ

ਨਵੀਂ ਦਿੱਲੀ: ਮਨੁੱਖ ਨੂੰ ਭਵਿੱਖ ਵਿਚ ਕੋਰੋਨਾ ਵਾਇਰਸ ਦੇ ਖਤਰੇ ਦੇ ਨਾਲ ਹੀ ਜਿਉਣਾ ਪਵੇਗਾ। ਇਹ ਚੇਤਾਵਨੀ ਦਿੱਤੀ ਹੈ ਲੰਡਨ ਦੇ ਇੰਪੇਰੀਅਲ ਕਾਲਜ ਵਿਚ ਗਲੋਬਲ ਹੈਲਥ ਦੇ ਪ੍ਰੋਫੈਸਰ ਅਤੇ ਕੋਵਿਡ-19 ਤੇ ਵਿਸ਼ਵ ਸਿਹਤ ਸੰਗਠਨ ਦੇ ਦੂਤ ਡੇਵਿਡ ਨੌਬਾਰੋ ਨੇ। ਇਕ ਮੀਡੀਆ ਰਿਪੋਰਟ ਮੁਤਾਬਕ ਨੌਬਾਰੋ ਨੇ ਕਿਹਾ ਕਿ ਸਫਲਤਾਪੂਰਵਕ ਵੈਕਸੀਨ ਤਿਆਰ ਕਰ ਲੈਣ ਦੀ ਕੋਈ ਗਰੰਟੀ ਨਹੀਂ ਹੈ।

ਗਲੋਬਲ ਹੈਲਥ ਦੇ ਪ੍ਰੋਫੈਸਰ ਦੇ ਅਨੁਸਾਰ ਮਨੁੱਖਾਂ ਨੂੰ ਨਵੇਂ ਵਾਤਾਵਰਣ ਵਿੱਚ ਸੰਜਮ ਨਾਲ ਚਲਣਾ ਪਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਜਲਦੀ ਬਣ ਜਾਵੇਗੀ। ਡੇਵਿਡ ਨੈਬਾਰੋ ਨੇ ਕਿਹਾ ਕਿ ਹਰ ਵਾਇਰਸ ਦੇ ਖਿਲਾਫ ਲਾਜ਼ਮੀ ਤੌਰ ਤੇ ਤੁਸੀਂ ਇਕ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਨਹੀਂ ਬਣਾ ਪਾਉਂਦੇ। ਕੁੱਝ ਵਾਇਰਸ ਦੀ ਵੈਕਸੀਨ ਤਿਆਰ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ।

ਇਸ ਲਈ ਵਾਇਰਸ ਦੇ ਖਤਰੇ ਦੇ ਚਲਦੇ ਲੋਕਾਂ ਨੂੰ ਜਿਊਣ ਲਈ ਇਕ ਨਵੇਂ ਤਰੀਕੇ ਦੀ ਤਲਾਸ਼ ਕਰਨਾ ਪਵੇਗੀ। ਛੂਤ ਵਾਲੇ ਰੋਗਾਂ ਦੇ ਐਕਸਪਰਟ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਇਹ ਬਿਮਾਰੀ ਲੱਗ ਚੁੱਕੀ ਹੈ ਉਹਨਾਂ ਨੂੰ ਆਈਸੋਲੇਟ ਕਰਨਾ ਪਵੇਗਾ ਅਤੇ ਉਹਨਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਵੀ। ਬਜ਼ੁਰਗਾਂ ਦਾ ਵੀ ਧਿਆਨ ਰੱਖਣਾ ਪਵੇਗਾ। ਬਿਮਾਰੀ ਦਾ ਇਲਾਜ ਕਰਨ  ਵਾਲੇ ਹਸਪਤਾਲਾਂ ਦੀ ਸਮਰੱਥਾ ਵਧਾਉਣੀ ਪਵੇਗੀ।

ਇਹ ਸਾਰਿਆਂ ਲਈ ਇਕ ਨਿਊ ਨਾਰਮਲ ਹੋਵੇਗਾ। ਇਸ ਤੋਂ ਪਹਿਲਾਂ WHO ਦੇ ਇਕ ਅਧਿਕਾਰੀ ਨੇ ਇਹ ਵੀ ਕਿਹਾ ਸੀ ਕਿ ਇਸ ਗੱਲ ਦੇ ਪੁਖ਼ਤਾ ਸਬੂਤ ਨਹੀਂ ਹਨ ਕਿ ਇਕ ਵਾਰ ਕੋਰੋਨਾ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਲੋਕ ਇਸ ਬਿਮਾਰੀ ਵਿਚ ਇਮਯੂਨ ਹੋ ਜਾਂਦੇ ਹਨ।

ਡਬਲਯੂਐਚਓ ਦੇ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਈਕ ਰਿਆਨ ਨੇ ਕਿਹਾ ਕੋਈ ਨਹੀਂ ਜਾਣਦਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਸਰੀਰ ਵਿੱਚ ਐਂਟੀਬਾਡੀ ਹਨ ਉਹ ਬਿਮਾਰੀ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਦੱਸ ਦਈਏ ਕਿ ਦੱਖਣੀ ਕੋਰੀਆ ਵਿੱਚ 100 ਤੋਂ ਵੱਧ ਕੋਰੋਨਾ ਮਰੀਜ਼ਾਂ ਦੀ ਰਿਕਵਰੀ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਇਨਫੈਕਸ਼ਨ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ।

Leave a Reply

Your email address will not be published. Required fields are marked *