ਪ੍ਰੈੱਸ ਦੀ ਆਜ਼ਾਦੀ ਲਈ ਖਤਰਾ ਸਾਬਿਤ ਹੋਵੇਗੀ ਮਹਾਮਾਰੀ

ਪੈਰਿਸ : ਸੰਸਾਰ ਭਰ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਪ੍ਰੈੱਸ ਦੀ ਆਜ਼ਾਦੀ ਲਈ ਖ਼ਤਰਾ ਬਣਨ ਦਾ ਸੰਕੇਤ ਦੇ ਰਹੀ ਹੈ। ਇਹ ਦਾਅਵਾ ਮੀਡੀਆ ’ਤੇ ਨਿਗ੍ਹਾ ਰੱਖਣ ਵਾਲੀ ਸੰਸਥਾ ਨੇ ਆਪਣੀ ਰਿਪੋਰਟ ਵਿੱਚ ਕੀਤਾ ਹੈ। ਆਲਮੀ ਪੱਧਰ ’ਤੇ ਪ੍ਰੈੱਸ ਦੀ ਆਜ਼ਾਦੀ ਬਾਰੇ ਤਿਆਰ ਕੀਤੀ ਗਈ ਸਾਲਾਨਾ ਰਿਪੋਰਟ ਵਿੱਚ ਸੰਸਥਾ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਸਿਹਤ ਸੰਕਟ ਸਰਕਾਰਾਂ ਲਈ ਬਹਾਨਾ ਬਣ ਜਾਵੇਗਾ, ਜਨਤਾ ਸੁੰਨ ਹੋਈ ਪਈ ਹੈ ਅਤੇ ਪ੍ਰਦਰਸ਼ਨ ਕਰਨ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਰਿਪੋਰਟ ਮੁਤਾਬਕ ਉੱਤਰੀ ਕੋਰੀਆ ਨੂੰ ਪ੍ਰੈੱਸ ਦੀ ਆਜ਼ਾਦੀ ਦੀ ਸੂਚੀ ਵਿੱਚ ਸਭ ੋਂ ਹੇਠਲਾ ਸਥਾਨ ਮਿਲਿਆ ਹੈ। ਪਿਛਲੇ ਸਾਲ ਵਾਂਗ ਨਾਰਵੇ ਨੇ 180 ਦੇਸ਼ਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਪਛਾੜ ਕੇ ਮੂਹਰਲਾ ਸਥਾਨ ਹਾਸਲ ਕੀਤਾ ਹੈ। ਅਮਰੀਕਾ ਵਿੱਚ ਪ੍ਰੈੱਸ ਦੀ ਸੁਤੰਤਰਤਾ ਸੰਤੋਸ਼ਜਨਕ ਹੈ ਪਰ ਪੱਤਰਕਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਸਮੱੱਸਿਆ ਬਰਕਰਾਰ ਹੈ। ਸੰਸਥਾ ਨੇ ਜਾਰੀ ਸੂਚੀ ਵਿੱਚ ਅਮਰੀਕਾ ਨੂੰ 45ਵੇਂ ਸਥਾਨ ’ਤੇ ਰੱਖਿਆ ਹੈ। ਰਿਪੋਰਟ ਵਿੱਚ ਇਹ ਗੱਲ ਉਭਾਰੀ ਗਈ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਕੁਝ ਪੱਤਰਕਾਰਾਂ ਨੂੰ ਮੰਦਾ ਬੋਲਿਆ ਹੈ। ਸੰਸਥਾ ਨੇ ਇਹ ਵੀ ਕਿਹਾ ਹੈ ਕਿ ਸੰਨ 2020 ਵਿੱਚ ਕਰੋਨਾਵਾਇਰਸ ਮਹਾਮਾਰੀ ਦੌਰਾਨ ਪੱਤਰਕਾਰਾਂ ਪ੍ਰਤੀ ਰਵੱਈਆ ਹੋਰ ਵੀ ਮਾੜਾ ਹੋ ਜਾਵੇਗਾ।

Leave a Reply

Your email address will not be published. Required fields are marked *