ਕੈਪਟਨ ਕਿਸਾਨ ਵਿਰੋਧੀ ਭਾਜਪਾ ਦੇ ਮਦਦਗਾਰ ਨਾ ਬਣਨ : ਰਾਵਤ

ਪੰਜਾਬ ਕਾਂਗਰਸ ‘ਚ ਖਿੱਚੋਤਾਣ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਲਾਇਆ ਹੈ | ਰਾਵਤ ਨੇ ਕਿਹਾ ਕਿ ਹਾਲ ਹੀ ‘ਚ ਕੈਪਟਨ ਦੇ ਬਿਆਨ ਇਸ ਤਰ੍ਹਾਂ ਦੇ ਹਨ, ਜਿਸ ਤਰ੍ਹਾਂ ਉਹ ਕਿਸੇ ਦਬਾਅ ‘ਚ ਹਨ | ਰਾਵਤ ਨੇ ਕਿਹਾ ਕਿ ਕੈਪਟਨ ਕਿਸਾਨ ਵਿਰੋਧੀ ਭਾਜਪਾ ਦੇ ਮਦਦਗਾਰ ਨਾ ਬਣਨ | ਇਹ ਸਮਾਂ ਸੋਨੀਆ ਗਾਂਧੀ ਦੇ ਨਾਲ ਖੜੇ ਹੋਣ ਦਾ ਹੈ | ਰਾਵਤ ਨੇ ਕਿਹਾ ਕਿ ਇਨ੍ਹਾਂ ਰਿਪੋਰਟਾਂ ‘ਚ ਕੋਈ ਸੱਚਾਈ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਕਾਂਗਰਸ ਵੱਲੋਂ ਅਪਮਾਨ ਕੀਤਾ ਗਿਆ ਸੀ |
ਰਾਵਤ ਨੇ ਕਿਹਾ ਕਿ ਵਿਧਾਇਕ ਦਲ ਦੀ ਮੀਟਿੰਗ ਸੋਚ-ਸਮਝ ਕੇ ਬੁਲਾਈ ਗਈ ਸੀ | ਕੈਪਟਨ ਨੇ ਕਿਹਾ ਕਿ ਉਹ ਮੀਟਿੰਗ ‘ਚ ਨਹੀਂ ਆਉਣਗੇ | ਉਨ੍ਹਾਂ ਦਾ ਅਪਮਾਨ ਕਿਵੇਂ ਹੋਇਆ ਹੈ, ਜਦ ਕਿ ਪਾਰਟੀ ਨੇ ਉਨ੍ਹਾਂ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ | ਉਨ੍ਹਾਂ ਨੂੰ ਦੋ ਵਾਰ ਫੋਨ ਕਰਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ | ਕਾਂਗਰਸ ਪਾਰਟੀ ਨੇ ਹੁਣ ਤੱਕ ਜੋ ਕੁਝ ਕੀਤਾ ਹੈ, ਉਹ ਕੈਪਟਨ ਅਮਰਿੰਦਰ ਸਿੰਘ ਦੇ ਸਨਮਾਨ ਲਈ ਅਤੇ 2022 ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਕੀਤਾ ਹੈ |
ਰਾਵਤ ਨੇ ਕਿਹਾ ਕਿ ਸਹਿਯੋਗੀਆਂ ਅਤੇ ਪਾਰਟੀ ਦੇ ਲਗਾਤਾਰ ਯਾਦ ਦਿਵਾਉਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਬਰਗਾੜੀ, ਡਰੱਗ ਅਤੇ ਬਿਜਲੀ ਵਰਗੇ ਮਹੱਤਵਪੂਰਨ ਮੁੱਦਿਆਂ ਤੇ ਆਪਣੇ ਵਾਅਦਿਆਂ ਨੂੰ ਨਿਭਾਉਣ ‘ਚ ਫੇਲ੍ਹ ਰਹੇ | ਘੱਟੋ ਘੱਟ ਪੰਜ ਵਾਰ ਮੈਂ ਕੈਪਟਨ ਸਾਹਿਬ ਦੇ ਨਾਲ ਇਨ੍ਹਾਂ ਮੁੱਦਿਆਂ ‘ਤੇ ਚਰਚਾ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ |
ਰਾਵਤ ਨੇ ਕਿਹਾ ਕਿ ਵਿਧਾਇਕ ਦਲ ਦੀ ਮੀਟਿੰਗ ਸੋਚ ਸਮਝ ਕੇ ਸੱਦੀ ਗਈ ਸੀ | ਕੈਪਟਨ ਨੇ ਕਿਹਾ ਕਿ ਮੈਂ ਮੀਟਿੰਗ ‘ਚ ਨਹੀਂ ਆਵਾਂਗਾ | ਕਾਂਗਰਸ ਪਰਟੀ ਨੇ ਹੁਣ ਤੱਕ ਜੋ ਕੁਝ ਕੀਤਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਨਮਾਨ ਲਈ ਅਤੇ 2022 ਵਿਧਾਨਸਭਾ ਚੋਣਾਂ ‘ਚ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਕੀਤਾ ਹੈ | ਰਾਵਤ ਨੇ ਕਿਹਾ ਕਿ ਇਹ ਆਮ ਧਾਰਨਾ ਸੀ ਕਿ ਕੈਪਟਨ ਅਤੇ ਬਾਦਲ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਅਤੇ ਇਨ੍ਹਾਂ ਵਿਚਾਲੇ ਗੁਪਤ ਸਮਝੌਤਾ ਹੈ | ਕਈ ਮੰਤਰੀ ਇਸ ਸ਼ਿਕਾਇਤ ਦੇ ਨਾਲ ਦਿੱਲੀ ਅਏ ਕਿ ਕੈਪਟਨ ਦੀ ਅਗਵਾਈ ‘ਚ ਕਾਂਗਰਸ ਜਿੱਤ ਨਹੀਂ ਸਕਦੀ |

Leave a Reply

Your email address will not be published. Required fields are marked *