ਸਾਬਕਾ ਮੰਤਰੀ ਮਿਆਣੀ ਮੁੜ ਅਕਾਲੀ ਦਲ ਚ ਸ਼ਾਮਲ

ਟਾਂਡਾ ਉੜਮੁੜ : ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਛੱਡ ਕਾਂਗਰਸ ’ਚ ਸ਼ਾਮਲ ਹੋਏ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ ਦੀ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਘਰ ਵਾਪਸੀ ਹੋਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਮਿਆਣੀ ਵਿੱਚ ਉਨ੍ਹਾਂ ਦੇ ਗ੍ਰਹਿ ਵਿੱਚ ਹੋਏ ਸਮਾਗਮ ਦੌਰਾਨ ਪਾਰਟੀ ’ਚ ਸ਼ਾਮਲ ਕਰਵਾਇਆ | ਇਸ ਮੌਕੇ ਪੇਟੀ ਪ੍ਰਧਾਨ ਬਾਦਲ ਨੇ ਆਖਿਆ ਕਿ ਸੂਬੇ ਦੀ ਜਨਤਾ ਦਾ ਕਾਂਗਰਸ ਸਰਕਾਰ ਤੋਂ ਘਟੀਆ ਕਾਰਗੁਜ਼ਾਰੀ ਕਰਕੇ ਮੋਹ ਭੰਗ ਹੋ ਚੁੱਕਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਗਠਬੰਧਨ ਹੀ ਪੰਜਾਬ ਨੂੰ ਮੁੜ ਲੀਹੇ ਲਿਆ ਸਕਦਾ ਹੈ | ਇਸ ਮੌਕੇ ਉਨ੍ਹਾਂ ਆਖਿਆ ਕਿ ਸਾਬਕਾ ਮੰਤਰੀ ਬਲਬੀਰ ਸਿੰਘ ਦੇ ਪਾਰਟੀ ’ਚ ਵਾਪਸ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।

ਇਸ ਮੌਕੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਹਲਕਾ ਇੰਚਾਰਜ ਲਖਵਿੰਦਰ ਸਿੰਘ ਲੱਖੀ, ਅਰਵਿੰਦਰ ਸਿੰਘ ਰਸੂਲਪੁਰ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ,ਹਰਜਿੰਦਰ ਸਿੰਘ ਧਾਮੀ, ਹਲਕਾ ਇੰਚਾਰਜ ਅਕਾਲੀ ਦਲ, ਜਥੇਦਾਰ ਤਾਰਾ ਸਿੰਘ, ਵਰਿੰਦਰ ਜੀਤ ਸਿੰਘ ਸੋਨੂ, ਕਮਲਜੀਤ ਸਿੰਘ ਤੁੱਲੀ, ਸਤਿੰਦਰ ਸੰਧੂ ਅਤੇ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ। 

Leave a Reply

Your email address will not be published. Required fields are marked *