ਸਰਪੰਚ ਪੰਥਦੀਪ ਸਿੰਘ ਵਲੋਂ ਬਣਾਏ ਜੀ.ਪੀ.ਡੀ.ਪੀ. ਪਲਾਨ ਦੀ ਮੋਦੀ ਸਰਕਾਰ ਨੇ ਕੀਤੀ ਚੋਣ

ਬਟਾਲਾ : ਪੰਜਾਬ ਸੂਬੇ ਦਾ ਇਕ ਵਾਰ ਫਿਰ ਨਾਮ ਚਮਕਾਉਂਦੇ ਹੋਏ ਉਚ ਸਿਖਿਅਤ ਨੈਸ਼ਨਲ ਅਵਾਰਡੀ ਸਰਪੰਚ ਪੰਥਦੀਪ ਸਿੰਘ ਵਲੋਂ ਪੰਚਾਇਤ ਲਈ ਬਣਾਏ ਗਏ ਜੀ.ਪੀ.ਡੀ.ਪੀ.ਪਲਾਨ ਨੂੰ ਭਾਰਤ ਸਰਕਾਰ ਵਲੋਂ ਨੈਸ਼ਨਲ ਪੁਰਸਕਾਰ ਲਈ ਚੁਣਿਆ ਗਿਆ ਹੈ।

ਪੂਰੇ ਪੰਜਾਬ ਵਿਚ ਸਿਰਫ਼ ਗ੍ਰਾਮ ਪੰਚਾਇਤ ਛੀਨਾ ਦੀ ਵਿਕਾਸ ਯੋਜਨਾ ਨੂੰ ਭਾਰਤ ਦੇਸ਼ ਵਿਚੋਂ ਚੁਣੇ ਸਰਪੰਚ ਪੰਥਦੀਪ ਸਿੰਘ ਦੀ ਪੜ੍ਹਾਈ, ਇਮਾਨਦਾਰੀ, ਸੱਚੀ ਲਗਨ ਅਤੇ ਦੂਰ ਅੰਦੇਸ਼ੀ ਸੋਚ ਨੂੰ ਉਜਾਗਰ ਕਰਦਾ ਹੈ। 238 ਪੇਜਾਂ ਦੇ ਬਣਾਈ ਗਏ ਇਸ ਪ੍ਰਭਾਵਸ਼ਾਲੀ ਯੋਜਨਾ ਨੂੰ ਤਿਆਰ ਕਰਨ ਲਈ ਸਰਪੰਚ ਪੰਥਦੀਪ ਸਿੰਘ ਵਲੋਂ 6 ਮਹੀਨਿਆਂ ਦੀ ਮਿਹਨਤ ਨਾਲ ਇਸ ਵਿਚ ਪਿੰਡ ਦੇ ਵਿਕਾਸ ਦਾ ਹਰ ਰੂਪ ਰੰਗ ਪੇਸ਼ ਕੀਤਾ ਹੈ। ਸਰਕਾਰੀ ਅਤੇ ਮਲਟੀਨੈਸ਼ਨਲ ਕੰਪਨੀ ਦੀ ਨੌਕਰੀ ਛੱਡ ਕੇ ਅਪਣਾ ਜੀਵਨ ਪਿੰਡ ਦੇ ਲੇਖ ਲਾਉਣ ਵਾਲੇ ਸਰਪੰਚ ਪੰਥਦੀਪ ਸਿੰਘ ਵਲੋਂ ਘੱਟ ਪੈਸਿਆਂ ਨਾਲ ਵੱਧ ਕੰਮ ਕਰਵਾ ਕੇ ਅਪਣੇ ਪਿੰਡ ਦੀ ਇਕ ਅਲੱਗ ਪਛਾਣ ਬਣਾਈ ਹੈ। ਹੁਣ ਤਕ ਸੱਤ ਰਾਸ਼ਟਰੀ ਪੁਰਸਕਾਰ ਪ੍ਰਾਪਤ ਸਰਪੰਚ ਹੋਰਨਾਂ ਪੰਚਾਇਤਾਂ ਲਈ ਮਿਸਾਲ ਬਣ ਕੇ ਉਭਰੇ ਹਨ।

image


ਜੀ.ਪੀ.ਡੀ.ਪੀ.ਰਾਸ਼ਟਰੀ ਪੁਰਸਕਾਰ ਪ੍ਰਾਪਤ ਸਰਪੰਚ ਪੰਥਦੀਪ ਸਿੰਘ ਡਾਇਰੈਕਟਰ ਜਨਰਲ ਸ਼੍ਰੀ ਡਬਲਿਊ ਆਰ ਰੈਡੀ, ਐਨ.ਆਈ.ਆਰ.ਡੀ.ਸੀ. ਕਾਤਥੀਰੇਸ਼ਨ ਐਸ.ਐਨ.ਰਾਓ ਅਤੇ ਕੋਸ਼ਿਕ ਬਾਬੂ ਤੋਂ ਇਲਾਵਾ ਐਸ.ਆਈ.ਆਰ. ਡੀ.ਮੁਖੀ ਡਾ. ਰੋਜ਼ੀ ਵੈਦ, ਮਨਿਸਟਰੀ ਆਫ਼ ਪੰਚਾਇਤੀ ਰਾਜ ਦੇ ਸੈਕਟਰੀ ਸ਼੍ਰੀ ਸੁਨੀਲ ਕੁਮਾਰ, ਅਲੋਕ ਪ੍ਰੇਮ ਨਗਰ ਵਧੀਕ ਸੈਕਟਰੀ, ਬੀ.ਡੀ.ਪੀ.ਓ ਸ੍ਰੀ ਸਤੀਸ਼ ਜੈਨ ਵਲੋਂ ਵਧਾਈ ਦਿਤੀ ਗਈ। ਸਰਪੰਚ ਪੰਥਦੀਪ ਸਿੰਘ ਦੀ ਇਸ ਪ੍ਰਾਪਤੀ ਲਈ ਜਿੱਥੇ ਪੂਰੇ ਇਲਾਕੇ ਵਿਚ ਖੁਸ਼ੀ ਪਾਈ ਜਾ ਰਹੀ ਹੈ, ਉਥੇ ਉਨ੍ਹਾਂ ਦੀ ਪੰਚਾਇਤ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ ਗਿਆ।

Leave a Reply

Your email address will not be published. Required fields are marked *