ਅਮਰਿੰਦਰ ਨੇ ਮੈਨੂੰ ਪੁੱਠਾ ਟੰਗਣ ਅਤੇ ਸੜਕ ’ਤੇ ਘੜੀਸਣ ਦੀਆਂ ਧਮਕੀਆਂ ਦਿੱਤੀਆਂ : ਮੁਸਤਫ਼ਾ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਨੇ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਗੰਭੀਰ ਦੋਸ਼ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਜੈਂਟਲਮੈਨ ਕਹੇ ਜਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਈ ਵਾਰ ਮੈਨੂੰ ਧਮਕਾਇਆ ਹੈ, ਇਥੋਂ ਤਕ ਪੁੱਠਾ ਟੰਗਣ ਅਤੇ ਸੜਕ ’ਤੇ ਘੜੀਸਣ ਤੱਕ ਦੀਆਂ ਧਮਕੀਆਂ ਦਿੱਤੀਆਂ ਹਨ। ਮੁਸਤਫਾ ਨੇ ਬਕਾਇਦਾ ਤਾਰੀਖਾਂ ਪਾ ਕੇ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਗਾਏ ਹਨ ਕਿ ਇਨ੍ਹਾਂ ਤਾਰੀਖਾਂ ਨੂੰ ਕੈਪਟਨ ਨੇ ਆਪਣੇ ਸਲਾਹਕਾਰ ਸੰਦੀਪ ਸੰਧੂ ਅਤੇ ਸਾਬਕਾ ਖੇਡ ਮੰਤਰੀ ਤੋਂ ਅਤੇ ਕਦੇ ਉਨ੍ਹਾਂ ਦੇ ਪੁੱਤਰ ਰਾਹੀਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਨੂੰ ਧਮਕੀਆਂ ਦਿੱਤੀਆਂ ਸਨ। ਮੁਸਤਫਾ ਨੇ ਕਿਹਾ ਕਿ 19 ਮਾਰਚ 2021 ਨੂੰ ਸਾਬਕਾ ਖੇਡ ਮੰਤਰੀ ਰਾਣਾ ਸੋਢੀ ਜਿਹੜੇ ਕੈਪਟਨ ਅਮਰਿੰਦਰ ਸਿੰਘਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ ਨੇ ਰਜ਼ੀਆ ਸੁਲਤਾਨਾ ਨੂੰ ਇਕ ਧਮਕੀ ਦਿੱਤੀ ਕਿ ਮੁਸਤਫਾ ਨੂੰ ਕਹੋ ਕਿ ਉਹ ਲਾਈਨ ’ਤੇ ਰਹਿਣ ਨਹੀਂ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਜਿਹੜੇ ਨਾ ਭੁੱਲਣਯੋਗ ਹੋਣਗੇ। ਫਿਰ 16 ਮਈ 2021 ਨੂੰ ਕੈਪਟਨ ਦੇ ਓ. ਐੱਸ. ਡੀ. ਸੰਦੀਪ ਸੰਧੂ ਨੇ ਧਮਕੀ ਦਿੱਤੀ ਕਿ ਜੇਕਰ ਉਹ (ਮੁਹੰਮਦ ਮੁਸਤਫਾ) ਆਪਣੇ ਆਪ ਨੂੰ ਨਵਜੋਤ ਸਿੱਧੂ ਅਤੇ ਪਰਗਟ ਕੈਂਪ ਤੋਂ ਵੱਖ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜੱਟ ਸਟਾਈਲ ਵਿਚ ਗਲੀਆਂ ਵਿਚ ਘੜੀਸਿਆ ਜਾਵੇਗਾ। ਇਸ ਤੋਂ ਬਾਅਦ 11 ਅਗਸਤ 2021 ਨੂੰ ਸਾਬਕਾ ਖੇਡ ਮੰਤਰੀ ਦੇ ਪੁੱਤਰ ਰਾਹੀਂ ਮੈਨੂੰ ਧਮਕੀ ਦਿੱਤੀ ਗਈ ਕਿ ਇਹ ਆਖਰੀ ਵਾਰਨਿੰਗ ਹੈ ਜੇਕਰ ਹੁਣ ਵੀ ਸਿੱਧੂ ਤੇ ਪਰਗਟ ਦਾ ਸਾਥ ਦਿੱਤਾ ਤਾਂ ਪੁੱਠਾ ਟੰਗ ਦਿੱਤਾ ਜਾਵੇਗਾ।

Leave a Reply

Your email address will not be published. Required fields are marked *