ਅਮਰੀਕਾ ’ਚ ਸਿੱਖ ਦੇ ਰੇਸਤਰਾਂ ’ਤੇ ਹਮਲੇ ਦੀ ਜਾਂਚ ਕਰੇਗੀ ਐੱਫਬੀਆਈ

ਵਾਸ਼ਿੰਗਟਨ: ਐੱਫਬੀਆਈ ਹੁਣ ਦੱਖਣੀ ਅਮਰੀਕੀ ਰਾਜ ਨਿਊ ਮੈਕਸੀਕੋ ਦੀ ਰਾਜਧਾਨੀ ਸੈਂਟਾ ਫੇ ਵਿੱਚ ਪ੍ਰਸਿੱਧ ਭਾਰਤੀ ਰੇਸਤਰਾਂ ’ਤੇ ਹੋਏ ਹਮਲੇ ਦੀ ਜਾਂਚ ਕਰੇਗੀ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜੂਨ 2020 ਵਿੱਚ ‘ਇੰਡੀਆ ਪੈਲੇਸ’ ਨਾਂ ਦੇ ਸਿੱਖ ਵਿਅਕਤੀ ਦੇ ਰੇਸਤਰਾਂ ਨੂੰ ਅਣਪਛਾਤੇ ਬਦਮਾਸ਼ਾਂ ਨੇ ਨੁਕਸਾਨ ਪਹੁੰਚਾਇਆ ਸੀ। ਇਸ ਦੌਰਾਨ ਰਸੋਈ, ਡਾਇਨਿੰਗ ਰੂਮ ਅਤੇ ਸਟੋਰ ਵਿੱਚ ਭੰਨ ਤੋੜ ਕੀਤੀ ਗਈ ਸੀ ਤੇ ਕੰਪਲੈਕਸ ਦੀਆਂ ਕੰਧਾਂ ’ਤੇ ਸਪਰੇਅ ਪੇਂਟ ਨਾਲ ਟਰੰਪ 2020 ਅਤੇ ਨਸਲਵਾਦੀ ਨਾਲ ਨਫ਼ਰਤ ਭਰੇ ਸੰਦੇਸ਼ ਲਿਖੇ ਸਨ। ਰੇਸਤਰਾਂ ਮਾਲਕ ਦਾ ਕਰੀਬ ਇਕ ਲੱਖ ਡਾਲਰ ਦਾ ਨੁਕਸਾਨ ਹੋਇਆ ਸੀ। ਇਸ ਰੇਸਤਰਾਂ ਨੂੰ ਸਾਲ 2013 ਵਿੱਚ ਬਲਜੀਤ ਸਿੰਘ ਨੇ ਖਰੀਦਿਆ ਸੀ ਤੇ ਇਸ ਨੂੰ ਉਸ ਦਾ ਪੁੱਤ ਬਲਜੋਤ ਸਿੰਘ ਚਲਾ ਰਿਹਾ ਸੀ।

Leave a Reply

Your email address will not be published. Required fields are marked *