ਦਰਬਾਰ ਸਾਹਿਬ ਬਾਰੇ ਟਿੱਪਣੀਆਂ ਕਰਨ ਪਿੱਛੋਂ ਢੱਡਰੀਆਂ ਵਾਲੇ ਵੱਲੋਂ ਹੁਣ ਸਪੱਸ਼ਟੀਕਰਨ

ਚੰਡੀਗੜ੍ਹ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਇਤਰਜ਼ਯੋਗ ਟਿੱਪਣੀਆਂ ਕਰਨ ਪਿੱਛੋਂ ਹੋ ਰਹੇ ਜ਼ਬਰਦਸਤ ਵਿਰੋਧ ਨੂੰ ਦੇਖਦਿਆਂ ਹੁਣ ਡੇਰਾ ਪ੍ਰਮੇਸ਼ਵਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸਪੱਸ਼ਟੀਕਰਨ ਦਿੱਤੇ ਜਾ ਰਹੇ ਹਨ। ਡੇਰਾ ਮੁਖੀ ਦਾ ਕਹਿਣਾ ਹੈ ਕਿ ਮੈਂ ਇਹ ਸ਼ਬਦ ਦਰਬਾਰ ਸਾਹਿਬ ਅੰਮ੍ਰਿਤਸਰ ਸਬੰਧੀ ਨਹੀਂ ਸੀ ਵਰਤੇ। ਉਸਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਤਾਂ ਹਰ ਗੁਰਦੁਆਰੇ ਵਿੱਚ ਹੁੰਦਾ ਹੈ ਇਸ ਲਈ ਮੇਰੇ ਸ਼ਬਦਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਜੋੜ ਕੇ ਨਾ ਦੇਖਿਆ ਜਾਵੇ। ਢੱਡਰੀਆਂ ਵਾਲੇ ਦਾ ਇਹ ਸਪੱਸ਼ਟੀਕਰਨ ਵੀ ਲੋਕਾਂ ਦੇ ਗਲੇ ਨਹੀਂ ਉਤਰ ਰਿਹਾ ਤੇ ਸੋਸ਼ਲ ਮੀਡੀਏ ’ਤੇ ਲੋਕ ਮੋੜਵੇਂ ਸਵਾਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਡੇਰਾ ਮੁਖੀ ਦੇ ਪ੍ਰਚਾਰ ਸਬੰਧੀ ਵੀਡੀਓ ਇਨ੍ਹਾਂ ਦਿਨਾਂ ਵਿੱਚ ਘੱਟ ਤੇ ਦੂਜੇ ਵਿਰੋਧੀ ਵਿਚਾਰਾਂ ਵਾਲਿਆਂ ਨਾਲ ਬਹਿਸਬਾਜ਼ੀ ਤੇ ਤੋਹਮਤਬਾਜ਼ੀ ਦੇ ਵੀਡੀਓ ਜ਼ਿਆਦਾ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *