ਥਾਣਾ ਸਿਟੀ ਸਾਊਥ ਵਿਖੇ ਮੇਜ਼ ‘ਤੇ ਸ਼ਰਾਬ ਦੀਆਂ ਬੋਤਲਾਂ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਈ

ਮੋਗਾ : ਥਾਣਾ ਸਿਟੀ ਸਾਊਥ ਦੇ ਪੁ ਲਿ ਸ ਮੁਲਾਜ਼ ਮਾਂ ਵੱਲੋਂ ਕਥਿਤ ਤੌਰ ‘ਤੇ ਸ਼ਰਾਬ ਦੇ ਨਜ਼ਾਰੇ ਲੈਣ ਦੀ ਵੀਡੀਓ ਜਿਉਂ ਹੀ ਵਾਇਰਲ ਹੋਈ ਤਾਂ ਲੋਕਾਂ ਵਿੱਚ ਚਰਚਾ ਵਿਸ਼ਾ ਬਣ ਗਈ । ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਇਹ ਮਾਮਲਾ ਉਦੋਂ ਸਹਾਮਣੇ ਆਇਆ ਜਦੋਂ ਸ਼ਹਿਰ ਦਾ ਇੱਕ ਨੌਜਵਾਨ ਆਪਣੇ ਨਾਲ ਕਥਿਤ ਤੌਰ ‘ਤੇ ਹੋਈ ਵਧੀਕੀ ਦੇ ਮਾਮਲੇ ਵਿਚ ਪੁਲਿਸ ਨੂੰ ਸ਼ਿਕਾਇਤ ਦੇਣ ਲਈ ਥਾਣੇ ਦੇਣ ਆਇਆ ਸੀ ਪ੍ਰੰਤੂ ਪੁ ਲਿ ਸ ਪ੍ਰਸ਼ਾਸਨ ਵਲੋਂ ਕਥਿਤ ਤੌਰ ‘ਤੇ ਨੌ ਜ ਵਾਨ ਦੀ ਸ਼ਿ ਕਾਇਤ ਸੁਨਣ ਦੀ ਬਜਾਏ ਪਟਿਆਲਾ ‘ਪੈਗ’ ਲਗਾ ਕੇ ਮਸਤੀ ਕਰਨ ਨੂੰ ਹੀ ਤਰਜ਼ੀਹ ਦਿੱਤੀ। ਨੌ ਜ ਵਾਨ ਨਾਲ ਕਥਿਤ ਤੌਰ ‘ਤੇ ਹੋ ਰਹੀ ਧੱਕੇਸ਼ਾਹੀ ਸਬੰਧੀ ਜਦੋਂ ਪੱਤਰਕਾ ਰਾਂ ਦੀ ਟੀਮ ਮਾਮਲੇ ਦੀ ਰਿਪੋਰਟ ਇਕੱਤਰ ਕਰਨ ਲਈ ਥਾਣੇ ਪੁੱਜੀ ਤਾ ਇਸ ਦੀ ਭਿਣਕ ਮੁਲਾਜ਼ ਮਾਂ ਨੂੰ ਪੈ ਗਈ ਤਾ ਉਹ ਮੇਜ਼ ‘ਤੇ ਹੀ ਸ਼ਰਾਬ ਦੀਆਂ ਬੋਤ ਲਾਂ ਛੱਡ ਕੇ ਖਿਸਕ ਗਏ।
ਦੱਸਣਾ ਬਣਦਾ ਹੈ ਕਿ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਪਹਿ ਲਾਂ ਹੀ ਲੋਕਾਂ ਨੂੰ ਸ਼ਰਾਬ ਜਾ ਕਿਸੇ ਹੋਰ ਨਸ਼ੇ ਦਾ ਸੇਵਨ ਨਾਂ ਕਰਨ ਦੀ ਸਲਾਹ ਦਿੱਤੀ ਗਈ ਹੈ, ਕਿ ਉਂ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਨ ਸ਼ੇ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜ੍ ਨ ਦੀ ਸਰੀਰਕ ਸਮਰੱਥਾ ਘੱਟ ਹੁੰਦੀ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਥਾਣਾ ਸਿਟੀ ਸਾਊਥ ਵਿਚ ਹੜਕੰਪ ਮੱਚ ਗਿਆ ਹੈ। ਇਸੇ ਦੌਰਾਨ ਹੀ ਦੌਰਾਨ ਰਾਤ ਵੇਲੇ ਡਿਊਟੀ ‘ਤੇ ਤਾਇਨਾਤ ਸਹਾਇਕ ਥਾਣੇਦਾਰ ਨਿਰਮਲ ਸਿੰਘ ਦਾ ਕਹਿਣਾ ਸੀ ਕਿ ਉਹ ਰੋਟੀ ਖਾ ਰਹੇ ਸਨ ਉ ਨ੍ਹਾਂ ਨੂੰ ਨਹੀਂ ਪਤਾ ਕੌਣ ਸ਼ਰਾਬ ਪੀ ਰਿਹਾ ਸੀ। ਉ ਨ੍ਹਾਂ ਇਹ ਵੀ ਕਿਹਾ ਕਿ ਉ ਨ੍ਹਾਂ ਕਈ ਵਾਰ ਮੁਲਾਜ਼ਮਾ ਨੂੰ ਕਿਹਾ ਹੈ ਕਿ ਮੇਰੇ ਡਿਊਟੀ ਵੇਲੇ ਸ਼ਰਾਬ ਦਾ ਸੇਵਨ ਨਾਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਚ ਹੋਵੇਗੀ ਹੋਵੇਗੀ।

Leave a Reply

Your email address will not be published. Required fields are marked *