ਰਾਤ ਨੂੰ ਜੁਰਾਬਾਂ ਪਾ ਕੇ ਸੌਣ ਦੇ ਫ਼ਾਇਦੇ ਵੀ ਤੇ ਨੁਕਸਾਨ ਵੀ

ਸਰਦੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਠੰਡ ਤੋਂ ਬਚਣ ਲਈ ਹਰ ਕੋਈ ਆਪਣਾ ਵਿਸ਼ੇਸ਼ ਧਿਆਨ ਰੱਖਦਾ ਹੈ। ਚੰਗੀ ਖੁਰਾਕ ਦੇ ਨਾਲ ਕੱਪੜਿਆਂ ਨੂੰ ਲੈ ਕੇ ਵੀ ਲੋਕ ਬਹੁਤ ਸਾਵਧਾਨ ਰਹਿੰਦੇ ਹਨ। ਅਜਿਹੇ ‘ਚ ਉਹ ਜ਼ਿਆਦਾ ਤੋਂ ਜ਼ਿਆਦਾ ਗਰਮ ਕੱਪੜੇ ਪਹਿਨਦੇ ਹਨ। ਨਾਲ ਹੀ ਪੈਰਾਂ ਨੂੰ ਗਰਮ ਰੱਖਣ ਲਈ ਜੁਰਾਬਾਂ ਵੀ ਪਾਉਂਦੇ ਹਨ। ਇਸ ਨਾਲ ਠੰਡੀ ਹਵਾ ਤੋਂ ਪੈਰਾਂ ਦਾ ਬਚਾਅ ਹੋਣ ਦੇ ਨਾਲ ਆਰਾਮਦਾਇਕ ਨੀਂਦ ਆਉਣ ’ਚ ਸਹਾਇਤਾ ਮਿਲਦੀ ਹੈ ਪਰ ਜੇ ਗੱਲ ਜੁਰਾਬਾਂ ਪਾ ਕੇ ਸੌਣ ਦੀ ਕਰੀਏ ਤਾਂ ਹਰ ਕਿਸੇ ਦੇ ਮਨ ‘ਚ ਇਸ ਬਾਰੇ ਅਲੱਗ-ਅਲੱਗ ਸਵਾਲ ਹਨ। ਬਹੁਤ ਸਾਰੇ ਲੋਕ ਇਸ ਨੂੰ ਬਿਸਤਰੇ ’ਚ ਪਾਉਣਾ ਫ਼ਾਇਦੇਮੰਦ ਕਹਿੰਦੇ ਹਨ ਤਾਂ ਕਈ ਇਸ ਨੂੰ ਨੁਕਸਾਨਦੇਹ ਮੰਨਦੇ ਹਨ। ਅਜਿਹੇ ‘ਚ ਜੇ ਤੁਹਾਡੇ ਕੋਲ ਵੀ ਇਸ ਬਾਰੇ ਕੋਈ ਸਵਾਲ ਹੈ ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ…

Wearing Socks to Bed: Compelling Reasons to Cover Your Tootsies Each Night!  - The Sleep Judge


ਆਓ ਜਾਣੀਏ ਜੁਰਾਬਾਂ ਪਾ ਕੇ ਸੌਣ ਦੇ ਫ਼ਾਇਦਿਆਂ ਬਾਰੇ…
ਮੌਸਮ ‘ਚ ਬਦਲਾਅ ਆਉਣ ਨਾਲ ਇਸ ਦਾ ਅਸਰ ਸਰੀਰ ‘ਚ ਵੀ ਵੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਸਰਦੀਆਂ ’ਚ ਜੁਰਾਬਾਂ ਪਾਉਣ ਨਾਲ ਸਰੀਰ ਦਾ ਤਾਪਮਾਨ ਸਹੀ ਰਹਿਣ ’ਚ ਮਦਦ ਮਿਲਦੀ ਹੈ। ਪੈਰਾਂ ਨੂੰ ਗਰਮਾਹਟ ਮਿਲਣ ਨਾਲ ਸਰੀਰ ਰਿਲੈਕਸ ਰਹਿੰਦਾ ਹੈ। ਜੁਰਾਬਾਂ ਪਾਉਣ ਨਾਲ ਪੈਰਾਂ ਨੂੰ ਗਰਮਾਹਟ ਮਿਲਦੀ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੋਣ ਨਾਲ ਸਰੀਰ ’ਚ ਖ਼ੂਨ ਅਤੇ ਆਕਸੀਜਨ ਦਾ ਸਰਕੂਲੇਸ਼ਨ ਸਹੀ ਤਰੀਕੇ ਨਾਲ ਹੁੰਦਾ ਹੈ ਅਜਿਹੇ ‘ਚ ਮਾਸਪੇਸ਼ੀਆਂ, ਦਿਲ ਅਤੇ ਫੇਫੜੇ ਮਜ਼ਬੂਤ ਹੁੰਦੇ ਹਨ।ਹਮੇਸ਼ਾ ਪੈਰ ਠੰਡੇ ਹੋਣ ਕਾਰਨ ਨੀਂਦ ਨਾ ਪੂਰੀ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਪਰ ਬਿਸਤਰੇ ‘ਚ ਜੁਰਾਬਾਂ ਪਾ ਕੇ ਰੱਖਣ ਨਾਲ ਚੰਗੀ ਨੀਂਦ ਆਉਣ ‘ਚ ਮਦਦ ਮਿਲਦੀ ਹੈ।

Doctor goes viral on Tik Tok for simple hack to improve sleep | The  Independent


ਇਹ ਇਕ ਅਜਿਹੀ ਸਥਿਤੀ ਹੈ ਜਿਸ ’ਚ ਸਰੀਰ ਨੂੰ ਠੰਡ ਲੱਗਣ ਕਾਰਨ ਪੈਰਾਂ ਦੀਆਂ ਉਂਗਲਾਂ ਸੁੰਨ ਹੋਣ ਲੱਗਦੀਆਂ ਹਨ। ਇਸ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਪੈਰਾਂ ‘ਚ ਦਰਦ, ਖੁਜਲੀ, ਜਲਣ, ਸੋਜ ਦੀ ਸ਼ਿਕਾਇਤ ਵੀ ਕਰਦੇ ਹਨ। ਹਾਲਾਂਕਿ ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ ਪਰ ਇਸ ਤੋਂ ਬਚਣ ਲਈ ਜੁਰਾਬਾਂ ਪਹਿਨਣਾ ਸਭ ਤੋਂ ਵਧੀਆ ਆਪਸ਼ਨ ਹੈ।

Is there any harm if you wear socks and sleep during the night? - Quora


ਜੁਰਾਬਾਂ ਪਾ ਕੇ ਸੌਣ ਦੇ ਨੁਕਸਾਨ…
ਹਾਈਜੀਨ: ਪੁਰਾਣੀਆਂ, ਤੰਗ ਅਤੇ ਗੰਦੀਆਂ ਜੁਰਾਬਾਂ ਪਾ ਕੇ ਸੌਣ ਨਾਲ ਇੰਫੈਕਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਨਾਲ ਪੈਰਾਂ ‘ਚ ਦਬਾਅ ਹੋਣ ਨਾਲ ਖ਼ੂਨ ਅਤੇ ਆਕਸੀਜਨ ਠੀਕ ਤਰ੍ਹਾਂ ਨਹੀਂ ਮਿਲੇਗੀ। ਨਾਲ ਹੀ ਪੈਰਾਂ ‘ਚੋਂ ਬਦਬੂ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਇਹ ਯਾਦ ਰੱਖੋ ਕਿ ਤੁਸੀਂ ਜੋ ਵੀ ਜੁਰਾਬਾਂ ਪਾ ਰਹੇ ਹੋ ਉਹ ਸਾਫ਼ ਅਤੇ ਸਹੀ ਹੋਣ। ਇਸ ਤੋਂ ਇਲਾਵਾ ਕਾਟਨ, ਕਸ਼ਮੀਰੀ ਜੁਰਾਬਾਂ ਦੀ ਵੀ ਚੋਣ ਕਰੋ।
ਬਲੱਡ ਸਰਕੂਲੇਸ਼ਨ ‘ਚ ਰੁਕਾਵਟ: ਉਂਝ ਤਾਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਜੁਰਾਬਾਂ ਪਾਉਣ ਨਾਲ ਬਲੱਡ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ ਪਰ ਸਹੀ ਜੁਰਾਬਾਂ ਨਾ ਹੋਣ ਕਾਰਨ ਇਸ ਦੇ ਉਲਟ ਅਸਰ ਵੀ ਹੋ ਸਕਦੇ ਹਨ। ਅਜਿਹੇ ‘ਚ ਜੇ ਤੁਸੀਂ ਜ਼ਿਆਦਾ ਤੰਗ ਜੁਰਾਬਾਂ ਪਾਉਂਦੇ ਹੋ ਤਾਂ ਇਸ ਨਾਲ ਪੈਰਾਂ ’ਚ ਦਬਾਅ ਮਹਿਸੂਸ ਹੋਵੇਗਾ। ਅਜਿਹੇ ‘ਚ ਅਕੜਨ ਹੋਣ ਦੇ ਕਾਰਨ ਖ਼ੂਨ ਦੇ ਪ੍ਰਵਾਹ ਹੋਣ ਦਾ ਖ਼ਤਰਾ ਹੋ ਸਕਦਾ ਹੈ। ਜੁਰਾਬਾਂ ਠੰਡ ਤੋਂ ਬਚਾਉਣ ਦਾ ਕੰਮ ਕਰਦੀਆਂ ਹਨ ਪਰ ਇਸ ਨਾਲ ਇਸ ਦਾ ਮਾੜੇ ਅਸਰ ਹੋਣ ਦਾ ਖ਼ਤਰਾ ਰਹਿੰਦਾ ਹੈ। ਦਰਅਸਲ ਜੇ ਤੁਹਾਡੀਆਂ ਜੁਰਾਬਾਂ ‘ਚ ਹਵਾ ਨਹੀਂ ਨਿਕਲੇਗੀ ਤਾਂ ਇਸ ਨਾਲ ਓਵਰ ਹੀਟਿੰਗ ਦੀ ਪ੍ਰੇਸ਼ਾਨੀ ਹੋ ਸਕਦੀ ਹੈ।

Leave a Reply

Your email address will not be published. Required fields are marked *