ਰਿਸ਼ਵਤ ਲੈ ਕੇ 15 ਕਿੱਲੋ ਅਫੀਮ ਸਮੇਤ ਸਮੱਗਲਰ ਨੂੰ ਛੱਡਣ ਵਾਲਾ ਏਐੱਸਆਈ ਬਰਖਾਸਤ

ਤਰਨਤਾਰਨ : 6.68 ਲੱਖ ਰੁਪਏ ਲੈ ਕੇ ਅਫੀਮ ਸਮੱਗਲਰ ਨੂੰ ਅਫੀਮ ਸਮੇਤ ਛੱਡਣ ਦੇ ਕਥਿਤ ਦੋਸ਼ ਹੇਠ ਗਿ੍ਫਤਾਰ ਕੀਤੇ ਗਏ ਤਰਨਤਾਰਨ ਦੀ ਪੁਲਿਸ ਚੌਕੀ ਟਾਊਨ ਦੇ ਇੰਚਾਰਜ ਏਐੱਸਆਈ ਹਰਪਾਲ ਸਿੰਘ ਨੂੰ ਵਿਭਾਗ ਨੇ ਬਰਖਾਸਤ ਕਰ ਦਿੱਤਾ ਹੈ। ਜਦੋਂਕਿ ਦੋ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਸ਼ਨਿੱਚਰਵਾਰ ਉਸ ਨੂੰ ਮੁੜ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦੇ ਹੋਰ ਰਿਮਾਂਡ ’ਤੇ ਲਿਆ ਗਿਆ ਹੈ।

ਦੱਸਣਾ ਬਣਦਾ ਹੈ ਕਿ ਚੌਂਕੀ ਟਾਊਨ ਤਰਨਤਾਰਨ ਦੇ ਇੰਚਾਰਜ ਏਐੱਸਆਈ ਹਰਪਾਲ ਸਿੰਘ ਦੇ ਡਰੱਗ ਸਮੱਗਲਰਾਂ ਨਾਲ ਸਬੰਧ ਹੋਣ ਅਤੇ ਦਇਆ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਅਲਗੋਂਕੋਠੀ ਨਾਮਕ ਸਮੱਗਲਰ ਜੋ ਰਾਜਸਥਾਨ ਤੋਂ ਅਫੀਮ ਲਿਆ ਕੇ ਵੇਚਣ ਦਾ ਧੰਦਾ ਕਰਦਾ ਸੀ, ਨੂੰ 15 ਕਿੱਲੋ ਅਫੀਮ ਸਮੇਤ ਫੜਨ ਤੋਂ ਬਾਅਦ 6 ਲੱਖ 68 ਹਜਾਰ ਰੁਪਏ ਲੈ ਕੇ ਅਫੀਮ ਸਮੇਤ ਛੱਡਣ ਦਾ ਦੋਸ਼ ਲੱਗਾ ਸੀ। ਜਿਸਦੇ ਚਲਦਿਆਂ ਏਐੱਸਆਈ ਹਰਪਾਲ ਸਿੰਘ ਤੇ ਦਇਆ ਸਿੰਘ ਵਿਰੁੱਧ ਥਾਣਾ ਸਿਟੀ ਤਰਨਤਾਰਨ ’ਚ ਭ੍ਰਸ਼ਟਾਚਾਰ ਅਤੇ ਐੱਨਡੀਪੀਐੱਸ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮਾਂ ਦਰਜ ਕਰਕੇ ਹਰਪਾਲ ਸਿੰਘ ਨੂੰ ਗਿ੍ਰਫਤਾਰ ਵੀ ਕਰ ਲਿਆ ਗਿਆ ਸੀ। ਇੰਨਾ ਹੀ ਨਹੀਂ ਉਸਦੀ ਸਵਿਫਟ ਕਾਰ ਵਿਚੋਂ 6.68 ਲੱਖ ਦੀ ਰਾਸ਼ੀ ਵੀ ਬਰਾਮਦ ਕੀਤੀ ਗਈ ਸੀ।

ਚਿੱਟੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ, ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
ਡੀਐੱਸਪੀ ਸਬ ਡਵੀਜਨ ਤਰਨਤਾਰਨ ਬਰਜਿੰਦਰ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਨੂੰ ਦੋ ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਇਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। ਜਦੋਂਕਿ ਉਸ ਨੂੰ ਪੁਲਿਸ ਵਿਭਾਗ ਵਿਚੋਂ ਬਰਖਾਸਤ ਵੀ ਕਰ ਦਿੱਤਾ ਗਿਆ ਹੈ। ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜਦ ਦਇਆ ਸਿੰਘ ਵੀ ਗਿ੍ਫਤਾਰ ਹੋ ਚੁੱਕਾ ਹੈ ਅਤੇ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਹੈ। ਉਨ੍ਹਾਂ ਦੱਸਿਆ ਕਿ ਦਇਆ ਸਿੰਘ ਨੇ ਵੀ ਕਬੂਲ ਕਰ ਲਿਆ ਹੈ ਕਿ ਹਰਪਾਲ ਸਿੰਘ ਨੇ ਉਸ ਨੂੰ ਅਫੀਮ ਸਮੇਤ ਫੜ੍ਹਿਆ ਸੀ ਫਿਰ ਪੈਸੇ ਲੈ ਕੇ ਛੱਡ ਦਿੱਤਾ।

Leave a Reply

Your email address will not be published. Required fields are marked *