ਇਮਰਾਨ ਨੂੰ ਭਰਾ ਕਹਿਣ ਲਈ ਸਿੱਧੂ ਉੱਤੇ ਭਾਜਪਾ ਦੇ ਨਾਲ-ਨਾਲ ‘ਆਪਣਿਆਂ’ ਵੱਲੋਂ ਵੀ ਨਿਸ਼ਾਨੇ

ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ’ਤੇ ਭਾਜਪਾ ਅਤੇ ਅਕਾਲੀ ਦਲ ਵੱਲੋਂ ਤ ਹਮਲੇ ਕੀਤੇ ਹੀ ਰਹੇ ਨੇ ਉੱਥੇ ਹੀ ਕੁੱਝ ਕਾਂਗਰਸੀ ਆਗੂਆਂ ਨੂੰ ਵੀ ਸਿੱਧੂ ਦਾ ਬਿਆਨ ਹਜ਼ਮ ਨਹੀਂ ਹੋ ਰਿਹਾ। ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਰਤ ਲਈ ਇਮਰਾਨ ਖਾਨ ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਦੇ ਉਸ ਗਠਜੋੜ ਦਾ ਮੋਹਰਾ ਹੈ, ਜੋ ਮੁਲਕ ’ਚ ਹਥਿਆਰ, ਡਰੱਗਜ਼ ਅਤੇ ਅੱਤਵਾਦੀਆਂ ਨੂੰ ਭੇਜਦਾ ਹੈ। ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਸਵਾਲ ਕੀਤਾ ਕਿ ਕੀ ਅਸੀਂ ਆਪਣੇ ਫ਼ੌਜੀਆਂ ਦੀ ਸ਼ਹਾਦਤ ਇੰਨੀ ਜਲਦੀ ਭੁੱਲ ਗਏ।

Leave a Reply

Your email address will not be published. Required fields are marked *