ਅਮਰੀਕਾ ਚ 2 ਧੀਆਂ ਸਮੇਤ ਕਾਰ ਚ ਮ੍ਰਿਤਕ ਮਿਲਿਆ ਸਾਬਕਾ ਪੁਲਸ ਅਧਿਕਾਰੀ, ਫੈਲੀ ਸਨਸਨੀ

Symbol Image

ਸਮਿਥਬਰਗ: ਮੈਰੀਲੈਂਡ-ਪੈਨਸਿਲਵੇਨੀਆ ’ਚ ਪੁਲਸ ਨੇ ਕਾਰ ’ਚੋਂ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ’ਚੋਂ ਇਕ ਦੀ ਪਛਾਣ ਬਰਖਾਸਤ ਕੀਤੇ ਗਏ ਪੁਲਸ ਅਧਿਕਾਰੀ ਦੇ ਤੌਰ ’ਤੇ ਕੀਤੀ ਗਈ ਹੈ। ਮੈਰੀਲੈਂਡ ਸੂਬਾਈ ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਰਾਬਰਟ ਵਿਕੋਸਾ (41) ਅਤੇ ਛੇ ਤੇ ਸੱਤ ਸਾਲ ਦੀਆਂ ਉਨ੍ਹਾਂ ਦੀਆਂ ਦੋ ਧੀਆਂ ਕਾਰ ਦੀ ਪਿਛਲੀ ਸੀਟ ’ਤੇ ਮਰੀਆਂ ਹੋਈਆਂ ਮਿਲੀਆਂ। ਵਿਕੋਸਾ ਬਾਲਟੀਮੋਰ ਕਾਊਂਟੀ ਦਾ ਸਾਬਕਾ ਪੁਲਸ ਅਧਿਕਾਰੀ ਸੀ ਤੇ ਦੋਵਾਂ ਸੂਬਿਆਂ ’ਚ ਗੁੰਡਾਗਰਦੀ ਕਰਨ ਦੇ ਦੋਸ਼ ’ਚ ਲੋੜੀਂਦਾ ਸੀ।

ਪੁਲਸ ਨੇ ਦੱਸਿਆ ਕਿ ਕਾਰ ਦੀ ਚਾਲਕ ਸੀਟ ’ਤੇ ਮਰੀ ਮਿਲੀ ਔਰਤ ਦੀ ਸ਼ਨਾਖ਼ਤ ਟੀਆ ਬਾਇਨਮ (35) ਦੇ ਤੌਰ ’ਤੇ ਕੀਤੀ ਗਈ ਹੈ। ਉਹ ਕਾਊਂਟੀ ਪੁਲਸ ਦੀ ਮੁਅੱਤਲ ਪੁਲਸ ਅਧਿਕਾਰੀ ਸੀ। ਅਦਾਲਤੀ ਦਸਤਾਵੇਜ਼ਾਂ ’ਚ ਕਿਹਾ ਗਿਆ ਹੈ ਕਿ ਵਿਕੋਸਾ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਤੀ ਨੇ ਪੈਨਸਿਲਵੇਨੀਆ ਦੇ ਯੋਕ ’ਚ ਘਰ ਵਿਚ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਹੀ ਪੁਲਸ ਵਿਕੋਸਾ ਦੀ ਭਾਲ ਕਰ ਰਹੀ ਸੀ। ਵਿਕੋਸਾ ਦੀ ਪਤਨੀ ਬੱਚੀਆਂ ਨੂੰ ਲੈ ਕੇ ਵੱਖ ਰਹਿ ਰਹੀ ਸੀ। 

Leave a Reply

Your email address will not be published. Required fields are marked *