ਕਰੋਨਾ ਪਾਜ਼ੇਟਿਵ ਕੈਦੀ ਹਸਪਤਾਲ ਵਿਚੋਂ ਫਰਾਰ; ਤਿੰਨ ਮੁਲਾਜ਼ਮ ਮੁਅੱਤਲ

ਅੰਮ੍ਰਿਤਸਰ : ਇਥੋਂ ਦੀ ਕੇਂਦਰੀ ਜੇਲ੍ਹ ਦਾ ਕੈਦੀ ਪ੍ਰਤਾਪ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚੋਂ ਫ਼ਰਾਰ ਗਿਆ। ਉਸ ਨੂੰ ਕਰੋਨਾ ਪਾਜ਼ੇਟਿਵ ਹੋਣ ਮਗਰੋਂ ਇਲਾਜ ਲਈ ਦਾਖਲ ਕੀਤਾ ਗਿਆ ਸੀ।
ਇਹ ਵਿਅਕਤੀ ਬੀਤੀ ਰਾਤ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠਲੇ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚੋਂ ਭੱਜਿਆ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਵਲੋਂ ਤਿੰਨ ਪੁਲੀਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕੇਸ ਵੀ ਦਰਜ ਕੀਤਾ ਗਿਆ ਹੈ। ਮੁਅੱਤਲ ਪੁਲੀਸ ਮੁਲਜ਼ਮਾਂ ਵਿੱਚ ਸਬ ਇੰਸਪੈਕਟਰ ਬਲਜਿੰਦਰ ਸਿੰਘ, ਏਐੱਸਆਈ ਸੁਖਵਿੰਦਰ ਸਿੰਘ ਅਤੇ ਏਐੱਸਆਈ ਸ਼ਿਸ਼ਪਾਲ ਸਿੰਘ ਸ਼ਾਮਲ ਹਨ। ਇਹ ਕੈਦੀ ਦੂਜੀ ਮੰਜ਼ਿਲ ’ਤੇ ਸਥਾਪਤ ਆਈਸੋਲੇਸ਼ਨ ਵਾਰਡ ਵਿਚੋਂ ਗਰਿੱਲ ਤੋੜ ਕੇ ਭੱਜਣ ਵਿਚ ਸਫਲ ਹੋਇਆ ਹੈ।

Leave a Reply

Your email address will not be published. Required fields are marked *