ਜਾਣੋਂ ਕੀ ਹੈ ਕ੍ਰਿਪਟੋਕਰੰਸੀ ਤੇ ਕਿਹੜੇ-ਕਿਹੜੇ ਦੇਸ਼ਾਂ ‘ਚ ਹੈ ਪਾਬੰਦੀ

ਕ੍ਰਿਪਟੋਕਰੰਸੀ ਨੂੰ ਲੈ ਕੇ ਮੋਦੀ ਸਰਕਾਰ ਐਕਸ਼ਨ ਮੂਡ ‘ਚ ਹੈ। ਸੰਸਦ ਦੇ ਆਗਾਮੀ ਸਰਤ ਰੁੱਤ ਸੈਸ਼ਨ ‘ਚ ਇਸ ਨੂੰ ਲੈ ਕੇ ਸਰਕਾਰ ਬਿੱਲ ਲੈ ਕੇ ਆ ਰਹੀ ਹੈ ਜਿਸ ‘ਚ ਪ੍ਰਾਈਵੇਟ ਕ੍ਰਿਪਟੋਕਰੰਸੀ ‘ਤੇ ਬੈਨ ਲਾਉਣ ਤੋਂ ਲੈ ਕੇ ਇਸ ਦੇ ਲਈ ਨਿਯਮ ਵੀ ਬਣਾਏ ਜਾ ਸਕਦੇ ਹਨ। ਇਸ ਬਿੱਲ ਦਾ ਨਾਂ ‘ਦਿ ਕ੍ਰਿਪਟੋਕਰੰਸੀ ਐਂਡ ਰੈਗੂਲੇਸ਼ਨ ਆਫ ਆਫੀਸ਼ੀਅਲ ਡਿਜੀਟਲ ਕਰੰਸੀ ਬਿੱਲ 2021’ ਹੈ। ਦੇਸ਼ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਬਿਟਕੁਆਇਨ ਵਰਗੀਆਂ ਕਈ ਕ੍ਰਿਪਟੋਕਰੰਸੀਆਂ ‘ਚ ਵੱਡੀ ਗਿਣਤੀ ‘ਚ ਨਿਵੇਸ਼ ਕੀਤਾ ਹੋਇਆ ਹੈ। ਮੋਦੀ ਸਰਕਾਰ ਦੇ ਤਾਜ਼ਾ ਫੈਸਲੇ ਦਾ ਅਸਰ ਕ੍ਰਿਪਟੋਕਰੰਸੀ ‘ਚ ਨਿਵੇਸ਼ ਕਰਨ ਵਾਲੇ ਲੱਖਾਂ ਲੋਕਾਂ ‘ਤੇ ਪੈ ਸਕਦਾ ਹੈ।

ਆਖਿਰ ਕੀ ਹੈ ਕ੍ਰਿਪਟੋਕਰੰਸੀ
ਕ੍ਰਿਪਟੋਕਰੰਸੀ ਭਾਵ ਡਿਜੀਟਲ ਜਾਂ ਵਰਚੁਅਲ ਕਰੰਸੀ ਹੈ। ਇਸ ਨੂੰ ਤੁਸੀਂ ਦੇਖ ਅਤੇ ਛੂਹ ਨਹੀਂ ਸਕਦੇ ਹੋ ਪਰ ਇਸ ਨੂੰ ਆਨਲਾਈਨ ਵਾਲਟ ‘ਚ ਜਮ੍ਹਾ ਕਰ ਸਕਦੇ ਹੋ, ਡਿਜਟੀਲ ਕੁਆਇਨ ਦੇ ਰੂਪ ‘ਚ। ਇਸ ਨੂੰ ਇਕ ਡਿਜੀਟਲ ਕੈਸ਼ ਪ੍ਰਣਾਲੀ ਕਹਿ ਸਕਦੇ ਹੋ ਜੋ ਕੰਪਿਊਟਰ ਐਲਗੋਰੀਦਮ ‘ਤੇ ਬੇਸਡ ਹੈ। ਕ੍ਰਿਪਟੋਕਰੰਸੀ ‘ਤੇ ਕਿਸੇ ਵੀ ਦੇਸ਼ ਜਾਂ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਕ੍ਰਿਪਟੋਕਰੰਸੀ ਕਿਸੇ ਇਕ ਦੇਸ਼ ਦੀ ਸਰਹੱਦ ਜਾਂ ਨਾਗਰਿਕਾਂ ਤੱਕ ਸੀਮਤ ਨਹੀਂ ਹੈ ਸਗੋਂ ਇਹ ਵੱਖ-ਵੱਖ ਦੇਸ਼ਾਂ ਅਤੇ ਨਾਗਰਿਕਾਂ ਨਾਲ ਸਬੰਧ ਰੱਖਦੀ ਹੈ।ਚੀਨ ਦਾ ਸੈਂਟਰਲ ਬੈਂਕ ਕ੍ਰਿਪਟੋਕਰੰਸੀ ਨਾਲ ਜੁੜੀਆਂ ਸਾਰੀਆਂ ਟ੍ਰਾਂਜੈਕਸ਼ਨਾਂ ਨੂੰ ਗੈਰ-ਕਾਨੂੰਨੀ ਕਰਾਰ ਦੇ ਚੁੱਕਿਆ ਹੈ। ਨਾਲ ਹੀ ਕ੍ਰਿਪਟੋਕਰੰਸੀ ਵਪਾਰ ਵਿਰੁੱਧ ਕਾਰਵਾਈ ਕਰਨ ਦੀ ਗੱਲ ਵੀ ਕਹਿ ਚੁੱਕਿਆ ਹੈ।

ਇਨ੍ਹਾਂ ਦੇਸ਼ਾਂ ‘ਤੇ ਹੈ ਕ੍ਰਿਪਟੋ ‘ਤੇ ਪਾਬੰਦੀ
ਚੀਨ ਤੋਂ ਇਲਾਵਾ ਕੁਝ ਹੋਰ ਦੇਸ਼ ਵੀ ਹਨ ਜਿਨ੍ਹਾਂ ‘ਚ ਕ੍ਰਿਪਟੋਕਰੰਸੀ ਜਾਂ ਕ੍ਰਿਪਟੋਕਰੰਸੀ ਪੇਮੈਂਟਸ ‘ਤੇ ਪਾਬੰਦੀ ਹੈ। ਇਨ੍ਹਾਂ ‘ਚ ਨਾਈਜੀਰੀਆ, ਤੁਰਕੀ, ਬੋਲੀਵੀਆ, ਇਕਵਾਡੋਰ, ਅਲਜੀਰੀਆ, ਕਤਰ, ਬੰਗਲਾਦੇਸ਼, ਇੰਡੋਨੇਸ਼ੀਆ, ਵੀਅਤਨਾਮ ਦੇ ਨਾਂ ਪ੍ਰਮੁੱਖ ਹਨ।

ਅਲ ਸਲਵਾਡੋਰ ‘ਚ ਕਾਨੂੰਨੀ ਟੈਂਡਰ ਬਣ ਚੁੱਕਿਆ ਹੈ ਬਿਟਕੁਆਇਨ
ਇਕ ਹੋਰ ਜਿਥੇ ਕਈ ਦੇਸ਼ ਕ੍ਰਿਪਟੋਕਰੰਸੀ ਨੂੰ ਲੈ ਕੇ ਅਜੇ ਫੈਸਲਾ ਨਹੀਂ ਕਰ ਪਾ ਰਹੇ ਹਨ, ਉਥੇ ਮੱਧ ਅਮਰੀਕੀ ਦੇਸ਼ ਅਲ ਸਲਵਾਡੋਰ ਨੇ ਸਤੰਬਰ ਮਹੀਨੇ ‘ਚ ਕ੍ਰਿਪਟੋਕਰੰਸੀ ਬਿਟਕੁਆਇਨ ਨੂੰ ਕਾਨੂੰਨ ਰੂਪ ਨਾਲ ਸਵੀਕਾਰ ਕਰ ਲਿਆ ਸੀ। ਅਲ ਸਲਵਾਡੋਰ ‘ਚ ਹੁਣ ਵਿੱਤੀ ਲੈਣ-ਦੇਣ ਲਈ ਬਿਟਕੁਆਇਨ ਦਾ ਵੀ ਇਸਤੇਮਾਲ ਹੋ ਸਕੇਗਾ ਭਾਵ ਬਿਟਕੁਆਇਨ ਉਥੇ ਕਾਨੂੰਨੀ ਟੈਂਡਰ ਬਣ ਚੁੱਕਿਆ ਹੈ। ਅਜਿਹਾ ਕਰਨ ਵਾਲਾ ਅਲ ਸਲਵਾਡੋਰ ਦੁਨੀਆ ਦਾ ਪਹਿਲਾ ਦੇਸ਼ ਹੈ।

Leave a Reply

Your email address will not be published. Required fields are marked *