ਸੰਯੁਕਤ ਸਮਾਜ ਮੋਰਚੇ ਨੇ 10 ਉਮੀਦਵਾਰ ਐਲਾਨੇ

ਲੁਧਿਆਣਾ/ਮਾਨਸਾ:  ਅੱਜ ਸੰਯੁਕਤ ਸਮਾਜ ਮੋਰਚੇ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ। ਲੁਧਿਆਣਾ ਵਿੱਚ ਜਾਰੀ ਕੀਤੀ ਇਸ ਸੂਚੀ ਵਿੱਚ 10 ਉਮੀਦਵਾਰ ਐਲਾਨੇ ਗਏ ਹਨ। ਸਮਾਰਾਲਾ ਤੋਂ ਪਾਰਟੀ ਨੇਤਾ ਬਲਬੀਰ ਸਿੰਘ ਰਾਜੇਵਾਲ ਚੋਣ ਲੜਨਗੇ। ਇਨ੍ਹਾਂ ਤੋਂ ਇਲਾਵਾ ਪ੍ਰੇਮ ਸਿੰਘ ਭੰਗੂ ਘਨੌਰ ਤੋਂ, ਹਰਜਿੰਦਰ ਸਿੰਘ ਟਿਵਾਣਾ ਖਡੂਰ ਸਾਹਿਬ ਤੋਂ, ਰਵਨੀਤ ਸਿੰਘ ਬਰਾੜ ਮੁਹਾਲੀ ਤੋਂ, ਡਾ. ਸੁਖਮਨਦੀਪ ਸਿੰਘ ਢਿੱਲੋਂ ਤਰਨ ਤਾਰਨ ਤੋਂ, ਰਾਜੇਸ਼ ਕੁਮਾਰ ਕਰਤਾਰਪੁਰ ਤੋਂ, ਰਮਨਦੀਪ ਸਿੰਘ ਜੈਤੋ ਤੋਂ, ਅਜੈ ਕੁਮਾਰ ਫਿਲੌਰ ਤੋਂ, ਬਲਰਾਜ ਸਿੰਘ ਕਾਦੀਆਂ ਤੋਂ ਤੇ ਨਵਦੀਪ ਸਿੰਘ ਮੋਗਾ ਤੋਂ ਚੋਣ ਲੜਨਗੇ।

Leave a Reply

Your email address will not be published. Required fields are marked *