ਸ੍ਰੀਲੰਕਾ ਜ਼ਬਤ ਕੀਤੇ 105 ਭਾਰਤੀ ਜਹਾਜ਼ਾਂ ਦੀ ਕਰੇਗਾ ਨਿਲਾਮੀ

ਕੋਲੰਬੋ : ਸ਼੍ਰੀਲੰਕਾ ਦੀ ਸਰਕਾਰ ਨੇ ਭਾਰਤੀ ਮਛੇਰਿਆਂ ਦੇ 105 ਉਹਨਾਂ ਜਹਾਜ਼ਾਂ ਦੀ ਨਿਲਾਮੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਬੰਦਰਗਾਹਾਂ ਤੋਂ ਜ਼ਬਤ ਕੀਤਾ ਗਿਆ ਸੀ। ਇਹ ਨੀਲਾਮੀ 7 ਤੋਂ 11 ਫਰਵਰੀ ਤੱਕ ਹੋਵੇਗੀ। ਸ਼੍ਰੀਲੰਕਾ ਦੇ ਮੱਛੀ ਪਾਲਣ ਅਤੇ ਜਲ ਸੰਸਾਧਨ ਵਿਕਾਸ ਵਿਭਾਗ ਦੇ ਡਾਇਰੈਕਟਰ ਜਨਰਲ ਐੱਸ.ਜੇ. ਕਾਹਵੱਟਾ ਦੇ ਹਵਾਲੇ ਨਾਲ ਅਧਿਕਾਰਤ ਸੂਤਰਾਂ ਦੱਸਿਆ ਕਿ ਸ਼੍ਰੀਲੰਕਾਈ ਜਲ ਸੈਨਾ ਨੇ ਵੱਖ-ਵੱਖ ਮੌਕਿਆਂ ‘ਤੇ ਸ਼੍ਰੀਲੰਕਾ ਦੇ ਪਾਣੀਆਂ ਵਿੱਚ ਗੈਰ-ਕਾਨੂੰਨੀ ਮੱਛੀਆਂ ਫੜਨ ਵਾਲੇ ਭਾਰਤੀ ਸਮੁੰਦਰੀ ਜਹਾਜ਼ਾਂ ਨੂੰ ਜ਼ਬਤ ਕਰ ਲਿਆ ਸੀ। ਕਾਹਵੱਟਾ ਨੇ ਕਿਹਾ ਕਿ ਮੱਛੀ ਪਾਲਣ ਵਿਭਾਗ ਕਾਨੂੰਨੀ ਕਾਰਵਾਈ ਤੋਂ ਬਾਅਦ ਅਗਲੇ ਮਹੀਨੇ ਜਨਤਕ ਨਿਲਾਮੀ ਵਿੱਚ ਲਗਭਗ 105 ਭਾਰਤੀ ਸਮੁੰਦਰੀ ਜਹਾਜ਼ਾਂ ਦਾ ਨਿਪਟਾਰਾ ਕਰੇਗਾ।

ਕਾਹਵੱਟਾ ਮੁਤਾਬਕ ਜ਼ਬਤ ਕੀਤੇ ਜਹਾਜ਼ਾਂ ਦੀ ਨਿਲਾਮੀ ਕਰਨ ਦਾ ਫ਼ੈਸਲਾ ਕੀਤਾ ਗਿਆ ਕਿਉਂਕਿ ਉਹ ਜਾਂ ਤਾਂ ਅੰਸ਼ਕ ਤੌਰ ‘ਤੇ ਨੁਕਸਾਨੇ ਗਏ ਹਨ ਜਾਂ ਵਰਤੋਂ ਯੋਗ ਨਹੀਂ ਹਨ। ਇਸ ਤੋਂ ਇਲਾਵਾ ਇਹ ਜਹਾਜ਼ ਸਾਲਾਂ ਦੌਰਾਨ ਨੇਵਲ ਜੈੱਟੀਆਂ ਵਿੱਚ ਲੰਗਰ ਲਗਾਏ ਗਏ ਹਨ ਅਤੇ ਡੇਂਗੂ ਦੇ ਪ੍ਰਜਨਨ ਦੇ ਸਥਾਨ ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨ੍ਹਾਂ ਜਹਾਜ਼ਾਂ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ ਕਿਉਂਕਿ ਅਦਾਲਤੀ ਕਾਰਵਾਈ ਬਹੁਤ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ। ਇਨ੍ਹਾਂ 105 ਜਹਾਜ਼ਾਂ ‘ਚੋਂ 65 ਕਰਾਈਨਗਰ, 24 ਕਿਰਾਂਚੀ, 9 ਤਾਲਾਈਮਨਾਰ, ਪੰਜ ਕਨਕੇਸੰਤੁਰਾਈ ਅਤੇ ਦੋ ਕਲਪੀਤੀਆ ਵਿਖੇ ਲੰਗਰ ਲਗਾਏ ਗਏ ਹਨ।

ਕਾਸਟ ਸਬੰਧਤ ਜ਼ਿਲ੍ਹਾ ਮੱਛੀ ਪਾਲਣ ਵਿਭਾਗ ਨੇ ਅਗਲੇ ਮਹੀਨੇ ਹੋਣ ਵਾਲੀ ਜਨਤਕ ਨੀਲਾਮੀ ਤੋਂ ਪਹਿਲਾਂ ਸਮੁੰਦਰੀ ਇੰਜਨੀਅਰਾਂ ਦੀ ਮਦਦ ਨਾਲ ਜ਼ਬਤ ਕੀਤੇ ਜਹਾਜ਼ਾਂ ਦੇ ਮੁਲਾਂਕਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਿਭਾਗ ਵੱਲੋਂ ਜਾਰੀ ਕੀਤੇ ਗਏ ਜਨਤਕ ਨੋਟਿਸ ਮੁਤਾਬਕ, ਇੱਕ ਵਿਅਕਤੀ ਨੂੰ ਨਿਲਾਮੀ ਦੇ ਅਹਾਤੇ ਵਿੱਚ ਦਾਖਲ ਹੋਣ ਲਈ 1,000 ਰੁਪਏ ਅਦਾ ਕਰਨੇ ਪੈਣਗੇ ਅਤੇ 31 ਜਨਵਰੀ ਤੋਂ 5 ਫਰਵਰੀ ਤੱਕ ਵੱਖ-ਵੱਖ ਥਾਵਾਂ ‘ਤੇ ਜਹਾਜ਼ਾਂ ਦੀ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਕਾਹਵੱਟਾ ਨੇ ਦੱਸਿਆ ਕਿ ਗੈਰ-ਕਾਨੂੰਨੀ ਮੱਛੀ ਪਾਲਣ ਨੂੰ ਰੋਕਣ ਲਈ ਮੱਛੀ ਪਾਲਣ ਵਿਭਾਗ ਨੇ ਪਿਛਲੇ ਸਾਲ ਅਕਤੂਬਰ ਵਿੱਚ ਜ਼ਿਲ੍ਹਾ ਸਹਾਇਕ ਡਾਇਰੈਕਟਰਾਂ ਨੂੰ ਮੱਛੀ ਪਾਲਣ ਅਤੇ ਜਲ ਸਰੋਤ ਐਕਟ ਨੰਬਰ 2, 1996 ਅਤੇ 2018 ਵਿੱਚ ਸੋਧੇ ਹੋਏ ਮੱਛੀ ਪਾਲਣ (ਵਿਦੇਸ਼ੀ ਮੱਛੀ ਪਾਲਣ ਅਤੇ ਕਿਸ਼ਤੀਆਂ ਦਾ ਨਿਯਮ) ਸਬੰਧੀ ਐਕਟ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਸੀ। ਨਵੇਂ ਸੋਧੇ ਹੋਏ ਪ੍ਰਬੰਧਾਂ ਦੇ ਤਹਿਤ, ਕੋਈ ਵੀ ਵਿਦੇਸ਼ੀ ਜਹਾਜ਼ ਜੋ ਸ਼੍ਰੀਲੰਕਾ ਦੇ ਪਾਣੀਆਂ ਵਿੱਚ ਦਾਖਲ ਹੁੰਦਾ ਹੈ ਅਤੇ ਬਿਨਾਂ ਪਰਮਿਟ ਦੇ ਮੱਛੀਆਂ ਫੜਨ ਵਿੱਚ ਲੱਗਿਆ ਪਾਇਆ ਜਾਂਦਾ ਹੈ, ਨੂੰ ‘ਰਾਜ ਦੀ ਜਾਇਦਾਦ’ ਘੋਸ਼ਿਤ ਕੀਤਾ ਜਾ ਸਕਦਾ ਹੈ।

ਸ਼੍ਰੀਲੰਕਾ ਨੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (ਆਈ.ਐੱਮ.ਬੀ.ਐੱਲ.) ਦੀ ਉਲੰਘਣਾ ਕਰਦੇ ਹੋਏ ਫੜੇ ਗਏ ਕਿਸੇ ਵੀ ਮਸ਼ੀਨੀ ਫਿਸ਼ਿੰਗ ਟਰਾਲਰ ਜਾਂ ਕਿਸ਼ਤੀਆਂ ਨੂੰ ਛੱਡਣ ਦਾ ਫ਼ੈਸਲਾ ਨਹੀਂ ਕੀਤਾ ਹੈ, ਹਾਲਾਂਕਿ ਇਹ ਕਿਸ਼ਤੀਆਂ ਦੇ ਨਾਲ ਫੜੇ ਗਏ ਭਾਰਤੀ ਮਛੇਰਿਆਂ ਨੂੰ ਰਿਹਾਅ ਕਰਦਾ ਹੈ।

Leave a Reply

Your email address will not be published. Required fields are marked *