22 ਮਹੀਨੇ ਦੇ ਬੱਚੇ ਨੇ ਮਾਂ ਦੇ ਫੋਨ ਤੋਂਂ 1.5 ਲੱਖ ਦਾ ਫਰਨੀਚਰ ਮੰਗਵਾ ਲਿਆ, ਮਾਂ-ਬਾਪ ਦੇ ਉੱਡ ਹੋਸ਼ !

ਨਵੀਂ ਦਿੱਲੀ : ਆਨਲਾਈਨ ਸ਼ਾਪਿੰਗ ਜਿੱਥੇ ਫਾਇਦੇਮੰਦ ਹੁੰਦੀ ਹੈ, ਉੱਥੇ ਹੀ ਕਈ ਵਾਰ ਇਸ ਨਾਲ ਵੱਡਾ ਨੁਕਸਾਨ ਵੀ ਹੋ ਜਾਂਦਾ ਹੈ। ਇਸ ਦੀ ਤਾਜ਼ਾ ਮਿਸਾਲ ਨਿਊਯਾਰਕ ’ਚ ਸਾਹਮਣੇ ਆਈ ਹੈ, ਜਿੱਥੇ 22 ਮਹੀਨਿਆਂ ਦੇ ਬੱਚੇ ਨੇ ਆਪਣੀ ਮਾਂ ਦੇ ਫੋਨ ਤੋਂਂ ਡੇਢ ਲੱਖ ਰੁਪਏ ਦਾ ਫਰਨੀਚਰ ਆਰਡਰ ਕਰ ਦਿੱਤਾ। ਪਰਿਵਾਰ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂਂ ਉਨ੍ਹਾਂ ਦੇ ਘਰ ਮਹਿੰਗੇ ਫਰਨੀਚਰ ਦੀ ਡਿਲੀਵਰੀ ਹੋਣੀ ਸ਼ੁਰੂ ਹੋ ਗਈ।

ਨਿਊਯਾਰਕ ’ਚ ਰਹਿਣ ਵਾਲੇ ਇੱਕ ਭਾਰਤੀ ਜੋੜੇ ਮਧੂ ਤੇ ਪ੍ਰਮੋਦ ਕੁਮਾਰ ਦਾ ਕਰੀਬ 2 ਸਾਲ ਦਾ ਬੇਟਾ ਅਯਾਂਸ਼ ਹੈ, ਜੋ ਅਜੇ ਵੀ ਲਿਖਣ-ਪੜ੍ਹਨ ’ਚ ਅਸਮਰੱਥ ਹੈ ਪਰ ਸਾਮਾਨ ਆਨਲਾਈਨ ਆਰਡਰ ਕਰਦਾ ਹੈ। ਦਰਅਸਲ, ਉਸ ਦੀ ਮਾਂ ਨੇ ਆਨਲਾਈਨ ਸ਼ਾਪਿੰਗ ਸਾਈਟ ’ਤੇ ਆਪਣੇ ਫੋਨ ’ਤੇ ਇਕ ਕਾਰਡ ਬਣਾਇਆ ਹੋਇਆ ਸੀ, ਜਿਸ ’ਚ ਉਸ ਨੇ 1.4 ਲੱਖ ਦੇ ਵੱਖ-ਵੱਖ ਫਰਨੀਚਰ ਨੂੰ ਸ਼ਾਰਟਲਿਸਟ ਕੀਤਾ ਸੀ। ਅਯਾਂਸ਼ ਨੇ ਖੇਡਦੇ ਹੋਏ ਇਸ ਕਾਰਡ ਦਾ ਸਾਰਾ ਫਰਨੀਚਰ ਆਪਣੇ ਘਰ ਦੇ ਪਤੇ ’ਤੇ ਆਰਡਰ ਕਰ ਦਿੱਤਾ। ਜਦੋਂਂ ਘਰ ’ਚ ਸਾਮਾਨ ਦੀ ਡਿਲਿਵਰੀ ਹੋਣ ਲੱਗੀ, ਮਧੂ ਨੇ ਆਪਣਾ ਸ਼ਾਪਿੰਗ ਖ਼ਾਤਾ ਚੈੱਕ ਕੀਤਾ। ਜਿਸ ਤੋਂ ਬਾਅਦ ਉਸ ਨੇ ਸਮਝਿਆ ਕਿ ਘਰ ’ਚ ਡਿਲੀਵਰ ਕੀਤਾ ਗਿਆ ਫਰਨੀਚਰ ਉਹੀ ਫਰਨੀਚਰ ਹੈ ਜੋ ਉਸ ਨੇ ਸ਼ਾਰਟਲਿਸਟ ਕੀਤਾ ਸੀ।

ਦਰਅਸਲ ਜਦੋਂਂ ਬੱਚੇ ਦੇ ਮਾਤਾ-ਪਿਤਾ ਤੇ ਭੈਣ-ਭਰਾ ਫੋਨ ਕਰਦੇ ਸਨ ਤਾਂ ਉਹ ਉਨ੍ਹਾਂ ਦਾ ਫੋਨ ਦੇਖਦਾ ਰਹਿੰਦਾ ਸੀ। ਬੱਚਾ ਉਸ ਦੀਆਂਂ ਸਕਰੀਨ ਗਤੀਵਿਧੀਆਂਂ ’ਤੇ ਪੂਰੀ ਨਜ਼ਰ ਰੱਖਦਾ ਸੀ। ਇਕ ਰਿਪੋਰਟ ਮੁਤਾਬਕ ਬੱਚੇ ਨੇ ਇੱਥੋਂਂ ਸਕਰੀਨ ਨੂੰ ਸਵਾਈਪ ਤੇ ਟੈਪ ਕਰਨਾ ਸਿੱਖਿਆ ਸੀ। ਕਿਸੇ ਤਰ੍ਹਾਂ ਬੱਚੇ ਦੀ ਭਾਰੀ ਖ਼ਰੀਦਦਾਰੀ ਦਾ ਨਿਪਟਾਰਾ ਕਰਨ ਤੋਂਂ ਬਾਅਦ, ਮਾਪਿਆਂਂ ਨੇ ਆਪਣੇ ਫੋਨ ਦੇ ਪਾਸਵਰਡ ਬਦਲ ਦਿੱਤੇ ਤੇ ਇਸ ਦੀ ਸੁਰੱਖਿਆ ਸੈਟਿੰਗਾਂ ਨੂੰ ਵਧਾ ਦਿੱਤਾ ਹੈ।

Leave a Reply

Your email address will not be published. Required fields are marked *