ਰੀਨਤ ਸੰਧੂ ਹੁਣ ਨੀਦਰਲੈਂਜਡ ’ਚ ਬਤੌਰ ਰਾਜਦੂਤ ਦੇਵੇਗੀ ਸੇਵਾਵਾਂ

ਨਵੀਂ ਦਿੱਲੀ: ਸੀਨੀਅਰ ਡਿਪਲੋਮੈਟ ਰੀਨਤ ਸੰਧੂ ਨੂੰ ਨੀਦਰਲੈਂਡ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲਾ ਨੇ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਸੰਧੂ ਨੇ ਤੁਰੰਤ ਹੀ ਕਾਰਜਕਾਰ ਸੰਭਾਲਣ ਦੀ ਉਮੀਦ ਹੈ। ਇਥੇ ਤੁਹਾਨੂੰ ਦੱਸ ਦਈਏ ਕਿ ਰੀਨਤ ਸੰਧੂ ਨੇ ਪਤੀ ਅਮਰੀਕਾ ਵਿਚ ਭਾਰਤੀ ਰਾਜਦੂਤ ਹਨ। ਇਸ ਪਾਵਰ ਕਪਲ ਨੂੰ ਲੰਬੇ ਸਮੇਂ ਤੱਕ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਰੀਨਤ ਸੰਧੂ ਮੌਜੂਦਾ ਸਮੇਤ ਵਿਚ ਵਿਦੇਸ਼ ਮੰਤਰਾਲਾ ਵਿਚ ਸਕੱਤਰ (ਪੱਛਮੀ) ਦੇ ਅਹੁਦੇ ’ਤੇ ਕਾਰਜ ਕਰ ਰਹੀ ਹਨ।

ਕੋਰੋਨਾ ਕਾਲ ਵਿਚ ਇਟਲੀ ’ਚ ਦਿੱਤੀਆਂ ਭਾਰਤੀਆਂ ਨੂੰ ਸ਼ਾਨਦਾਰ ਸੇਵਾਵਾਂ
ਦਿੱਲੀ ਸਕੂਲ ਆਫ ਇਕੋਨਾਮਿਕਸ ਤੋਂ ਅਰਥਸ਼ਾਸਤਰ ਵਿਚ ਬੈਚਲੁਰ ਸੰਧੂ ਨੇ 1989 ਵਿਚ ਭਾਰਤੀ ਵਿਦੇਸ਼ ਸੇਵਾ ਵਿਚ ਆਪਣਾ ਕਰੀਅਰ ਸ਼ੁਰੂ ਕੀਤਾ। ਉਹ 2017-2020 ਤੱਕ ਇਟਲੀ ਅਤੇ ਸਾਨ ਮੈਰੀਨੋ ਵਿਚ ਭਾਰਤ ਦੀ ਰਾਜਦੂਤ ਰਹੀ। ਇਥੇ ਜ਼ਿਕਰਯੋਗ ਹੈ ਕਿ ਇਟਲੀ ਵਿਚ ਜਦੋਂ ਕੋਰੋਨਾ ਵਾਇਰਸ ਆਪਣੇੇ ਸ਼ਿਖਰ ’ਤੇ ਸੀ ਤਾਂ ਉਨ੍ਹਾਂ ਨੇ ਉਥੇ ਰਹਿ ਰਹੇ ਭਾਰਤੀਆਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਆਰਥਿਕ ਸਮੱਸਿਆ ਅਤੇ ਭੋਜਨ ਦੀ ਕਮੀ ਨਾਲ ਜੂਝ ਰਹੇ ਕਈ ਭਾਰਤੀ ਵਿਦਿਆਰਥੀਆਂ ਦੀ ਭਰਪੂਰ ਸਹਾਇਤਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 2014-2-17 ਤੱਕ ਵਾਸ਼ਿੰਗਟਨ ਡੀ. ਸੀ. ਵਿਚ ਭਾਰਤੀ ਦੂਤਘਰ ਵਿਚ ਮੰਤਰੀ (ਵਣਜ)/ਮਿਸ਼ਨ ਦੀ ਉਪ ਪ੍ਰਮੁੱਖ ਦੇ ਰੂਪ ਵਿਚ ਕਾਰਜ ਕੀਤਾ ਅੇਤ 2011-14 ਦੌਰਾਨ ਜਨੇਵਾ ਵਿਚ ਵਿਸ਼ਵ ਵਪਾਰ ਸੰਗਠਨ ਵਿਚ ਭਾਰਤ ਦੀ ਉਪ ਸਥਾਈ ਪ੍ਰਤੀਨਿਧੀ ਰਹੀ।

Leave a Reply

Your email address will not be published. Required fields are marked *