ਪੰਜਾਬ ਦੇ ਇਸ ਸ਼ਹਿਰ ’ਚ ਡਰੋਨ ਉਡਾਇਆ ਤਾਂ ਪੁਲਸ ਕਰੇਗੀ ਕਾਰਵਾਈ

ਜਲੰਧਰ : ਅਮਰਜੀਤ ਬੈਂਸ ਪੀ.ਸੀ.ਐੱਸ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕਰਦੇ ਹੋਏ ਜਲੰਧਰ ਨੂੰ ‘ਨੋ ਡਰੋਨ ਜ਼ੋਨ’ ਐਲਾਨ ਦਿੱਤਾ ਹੈ। 

ਪੜ੍ਹੋ ਇਹ ਵੀ ਖ਼ਬਰ – ਖ਼ਾਸ ਖ਼ਬਰ: ਵਿਦੇਸ਼ੀ ਮੁਸਾਫਰਾਂ ਦੇ ਹੁਣ ਨਹੀਂ ਹੋਣਗੇ ਕੋਰੋਨਾ ਟੈਸਟ, ਸਿਰਫ ਸ਼ੱਕੀ ਮਰੀਜ਼ਾਂ ਦੇ ਲਏ ਜਾਣਗੇ ਸੈਂਪਲ

PunjabKesari

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਇਹ ਸੁਰੱਖਿਆ ਉਪਾਅ ਬਹੁਤ ਜ਼ਰੂਰੀ ਸੀ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਸਰਹੱਦੀ ਖੇਤਰ ‘ਤੇ ਡਰੋਨਾਂ ਦੀ ਦਸਤਕ ਲਗਾਤਾਰ ਵਧਦੀ ਜਾ ਰਹੀ ਹੈ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਅਗਲੇ ਦੋ ਮਹੀਨਿਆਂ ਤੱਕ ਲਾਗੂ ਰਹੇਗਾ।

ਦੱਸ ਦੇਈਏ ਕਿ ਭਾਰਤ-ਪਾਕਿਸਤਾਨ ਸਰਹੱਦਾਂ ’ਤੇ ਲਗਾਤਾਰ ਡਰੋਨ ਦੀ ਹੋ ਰਹੀ ਹਲਚਲ ਵੇਖੀ ਜਾ ਰਹੀ ਹੈ। ਪਾਕਿ ਡਰੋਨ ਆਉਣ ਨਾਲ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ਼ ਦੇ ਜਵਾਨਾਂ ਨੂੰ ਕਈ ਵਾਰ ਫਾਇਰਿੰਗ ਵੀ ਕਰਨੀ ਪੈਂਦੀ ਹੈ। ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ’ਚ ਪਾਕਿ ਡਰੋਨ ਦੀ ਦਸਤਕ ਨਾਲ ਵੱਡੀ ਮਾਤਰਾ ’ਚ ਵਿਸਫੋਸਟ ਸਮੱਗਰੀ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਡਰੋਨ ਉਡਾਉਣ ਨੂੰ ਲੈ ਕੇ ਕਈ ਪਾਬੰਦੀਆਂ ਲੱਗਾ ਦਿੱਤੀਆਂ ਗਈਆਂ ਹਨ।

Leave a Reply

Your email address will not be published. Required fields are marked *