ਦੀਪ ਸਿੱਧੂ ਨਾਲ ਵਾਪਰੇ ਹਾਦਸੇ ਦੀ ਜਾਂਚ ਹੋਵੇ

ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਪੱਤਰਕਾਰ ਮਿਲਣੀ ਕਰ ਕੇ ਦੀਪ ਸਿੱਧੂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ। ਇਸ ਮੌਕੇ ਇਕਬਾਲ ਟਿਵਾਣਾ, ਕੁਸ਼ਲਪਾਲ ਸਿੰਘ ਮਾਨ, ਧਰਮਿੰਦਰ ਹੁੱਡਾ, ਅਮਨਦੀਪ ਕੌਰ, ਪ੍ਰਦੀਪ ਸਿਆਲ, ਜਸਪਾਲ ਸਿੰਘ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕੇ ਦੀਪ ਸਿੱਧੂ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਦਿੱਲੀ ਵਿੱਖੇ ਬਹੁਤ ਵੱਡਾ ਯੋਗਦਾਨ ਪਾਇਆ ਸੀ। ਉਨ੍ਹਾਂ ਦੀ ਬੇਵਕਤੀ ਮੌਤ ਦੇ ਨਾਲ ਜਿੱਥੇ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ ਉੱਥੇ ਹੀ ਇੱਕ ਕੌਮ ਦਾ ਹੀਰਾ ਵੀ ਗਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਇੰਜ ਜਾਪਦਾ ਹੈ ਜਿਸ ਤਰ੍ਹਾਂ ਕਿਸੇ ਵੱਲੋਂ ਜਾਣ ਬੁੱਝ ਕੇ ਕਰਵਾਇਆ ਗਿਆ ਹੋਵੇ। ਉਨ੍ਹਾਂ ਨੂੰ ਸ਼ੰਕਾ ਹੈ ਕਿ ਉਕਤ ਹਾਦਸਾ ਕੋਈ ਦੁਰਘਟਨਾ ਨਹੀਂ ਸਗੋਂ ਗਿਣੀ ਮਿਥੀ ਸਾਜ਼ਿਸ਼ ਹੈ। ਉਨ੍ਹਾਂ ਦਾ ਸ਼ੱਕ ਹੈ ਕਿ ਜੋ ਲੜਕੀ ਦੀਪ ਸਿੱਧੂ ਦੇ ਨਾਲ ਗੱਡੀ ਦੇ ਵਿੱਚ ਬੈਠੀ ਦੱਸੀ ਜਾ ਰਹੀ ਹੈ, ਲਡ਼ਕੀ ਬਿਲਕੁਲ ਸੁਰੱਖਿਅਤ ਕਿਵੇਂ ਹੋ ਸਕਦੀ ਹੈ? ਉਸ ਨੂੰ ਖਰੋਚ ਤਕ ਨਹੀਂ ਆਈ। ਪ੍ਰਸ਼ਾਸਨਿਕ ਆਧਾਰ ਅਧਿਕਾਰੀਆਂ ਵੱਲੋਂ ਵੀ ਜੋ ਮੀਡੀਆ ਨੂੰ ਸਟੇਟਮੈਂਟ ਦਿੱਤੀ ਗਈ ਹੈ ਉਹ ਵੀ ਅਲੱਗ ਅਲੱਗ ਹੈ। ਉਨ੍ਹਾਂ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਰਾਜਨੀਤਿਕ ਪਾਰਟੀਆਂ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਦੀ ਮੰਗ ਹੈ ਕਿ ਉਕਤ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *