ਭਗਵੰਤ ਮਾਨ ਦੀ ਬੱਸੀ ਪਠਾਣਾਂ ਫੇਰੀ ਮੌਕੇ ਲੋਕਾਂ ਨਾਲ ਹੋਈ ਧੱਕਾ-ਮੁੱਕੀ

ਸਮਰਥਕ ਨਿਰਾਸ਼ ਹੋ ਕੇ ਮੁੜੇ, ਭਗਵੰਤ ਤੇ ਕੇਜਰੀਵਾਲ ਦੀ ਫ਼ੋਟੋ ਵਾਲੇ ਪੋਸਟਰ ਤੇ ਪਾਰਟੀ ਦੇ ਝੰਡੇ ਪੈਰਾਂ ’ਚ ਰੁਲੇ

ਬੱਸੀ ਪਠਾਣਾਂ (ਰਾਜਨ ਭੱਲਾ): ਬੀਤੀ ਸ਼ਾਮ ਹਲਕਾ ਬੱਸੀ ਪਠਾਣਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਭਗਵੰਤ ਮਾਨ ਮਿੱਥੇ ਸਮੇਂ ਤੋਂ 2 ਘੰਟੇ ਲੇਟ ਪਹੁੰਚੇ ਤੇ ਕੇਵਲ ਦੋ ਤਿੰਨ ਮਿੰਟ ਹੀ ਰੁਕੇ ਜਿਸ ਕਾਰਨ ਨਾਰਾਜ਼ ਹੋਏ ਸਮਰਥਕ ਭਗਵੰਤ ਮਾਨ ਦਾ ਭਾਸ਼ਣ ਸੁਣੇ ਬਗੈਰ ਮੁੜ ਗਏ। ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਭਗਵੰਤ ਮਾਨ ਦੇ ਕਾਫ਼ਲੇ ਨੂੰ ਇਕੱਠ ਵਿੱਚੋ ਲੰਘਾਉਣ ਲਈ ਲੋਕਾਂ ਨਾਲ ਧੱਕੇ-ਮੁੱਕੀ ਕੀਤੀ ਗਈ। ਇਸ ਦੌਰਾਨ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਫ਼ੋਟੋ ਵਾਲੇ ਪਸਟਰ ਤੇ ਆਮ ਆਦਮੀ ਪਾਰਟੀ ਦੇ ਝੰਡੇ ਪੈਰਾ ਵਿੱਚ ਰੁਲਦੇ ਦੇਖਣ ਨੂੰ ਮਿਲੇ।

ਇਸ ਦੌਰਾਨ ਕਰੋਨਾ ਨਿਯਮਾਂ ਦੀਆਂ ਸ਼ਰੇਆਮ ਧੱਜੀਆ ਉਡਾਈਆ ਗਈਆਂ। ਵਰਨਣ ਯੋਗ ਹੈ ਕਿ ਬਸੀ ਪਠਾਣਾ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਪਾਰਟੀ ਦੇ ਪ੍ਰਧਾਨ ਜਾ ਮੁੱਖ ਮੰਤਰੀ ਆਹੁਦਟ ਦੇ ਉਮੀਦਵਾਰ ਵਲੋ ਵਿਧਾਨ ਸਭਾ ਅਤੇ ਚੋਣ ਰੈਲੀ ਵਿੱਚ ਇੰਨਾ ਘੱਟ ਸਮਾਂ ਹਾਜਰੀ ਲਗਾਈ ਹੋਵੇ ਤੇ ਕੇਵਲ 2-3 ਮਿੰਟ ਸੰਬੋਧਨ ਕੀਤਾ ਹੋਵੇ। ਇਸ ਅਨੋਖੀ ਰੈਲੀ ਵਿਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਨਾ ਕੋਈ ਸਟੇਜ, ਨਾ ਕੋਈ ਬੈਰੀਕੇਟ, ਨਾ ਹੀ ਬੈਠਣ ਲਈ ਕੁਰਸੀ ਜਾ ਦਰੀਆਂ ਦਾ ਕੋਈ ਪ੍ਰਬੰਧ ਸੀ। ਬੈਰੀਕੇਟ ਨਾ ਹੋਣ ਕਾਰਨ ਪਾਰਟੀ ਆਗੂਆਂ ਵੱਲੋਂ ਰੈਲੀ ’ਚ ਇਕੱਤਰ ਲੋਕਾਂ ਅਤੇ ਮੀਡੀਆ ਨਾਲ ਧੱਕਾ-ਮੁੱਕੀ ਕੀਤੀ ਗਈ।

Leave a Reply

Your email address will not be published. Required fields are marked *