ਭਾਖੜਾ ’ਚ ਡੁੱਬਣ ਨਾਲ ਏਐੱਸਆਈ ਦੀ ਮੌਤ
ਸਰਦੂਲਗੜ੍ਹ : ਪੰਜਾਬ-ਹਰਿਆਣਾ ਹੱਦ ਊੱਪਰ ਪੈਂਦੇ ਨਾਕੇ ’ਤੇ ਤਾਇਨਾਤ ਏਐੱਸਆਈ ਕੁਲਦੀਪ ਸਿੰਘ (52) ਦੀ ਭਾਖੜਾ ਨਹਿਰ ’ਚ ਡੁੱਬਣ ਨਾਲ ਮੌਤ ਹੋ ਗਈ। ਸਰਦੂਲਗੜ੍ਹ ਦੇ ਡੀਐੱਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਏਐੱਸਆਈ ਕੁਲਦੀਪ ਸਿੰਘ ਵਾਸੀ ਪਿੰਡ ਸਾਹਨੇਵਾਲੀ (ਨੇੜੇ ਝੁਨੀਰ) ਆਪਣੀ ਡਿਊਟੀ ਦੌਰਾਨ ਜਟਾਣਾ ਤੋਂ ਰੋੜੀ (ਹਰਿਆਣਾ) ਜਾਣ ਵਾਲੀ ਸੜਕ ਉੱਪਰ ਨਾਕੇ ’ਤੇ ਤਾਇਨਾਤ ਸੀ। ਊਹ ਨੇੜਿਓਂ ਵਗਦੀ ਭਾਖੜਾ ਨਹਿਰ ਤੋਂ ਪਾਣੀ ਭਰਨ ਗਿਆ ਸੀ ਕਿ ਪੈਰ ਤਿਲਕਣ ਕਾਰਨ ਊਹ ਨਹਿਰ ਵਿੱਚ ਡਿੱਗ ਗਿਆ। ਨੇੜੇ ਖੜ੍ਹੇ ਲੋਕਾਂ ਨੇ ਉਸ ਨੂੰ ਜਲਦੀ ਹੀ ਬਾਹਰ ਕੱਢ ਲਿਆ ਪਰ ਊਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਦੇਹ ਨੂੰ ਪੋਸਟਮਾਰਟਮ ਲਈ ਸਰਦੂਲਗੜ੍ਹ ਹਸਪਤਾਲ ਪਹੁੰਚਾਇਆ ਗਿਆ ਹੈ।