ਜ਼ੀਰਾ ਦੇ ਪਿੰਡ ਮੱਲੂ ਵਾਲਾ ’ਚ ਗੋਲੀ ਚੱਲੀ, ਪਿੰਡ ਜੱਲੋ ਕੇ ਵਿੱਚ ‘ਆਪ’ ਵਰਕਰ ਦੀ ਕੁੱਟਮਾਰ

ਫਿਰੋਜ਼ਪੁਰ: ਜ਼ੀਰਾ ਹਲਕੇ ਦੇ ਪਿੰਡ ਮੱਲੂ ਵਾਲਾ ’ਚ ਗੋਲੀ ਚੱਲਣ ਦੀ ਖ਼ਬਰ ਹੈ। ਦੋਸ਼ ਹੈ ਕਿ ਕੁਝ ਕਾਂਗਰਸੀ ਵਰਕਰਾਂ ਵੱਲੋਂ ਗੋਲੀ ਚਲਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਮੌਕੇ ’ਤੇ ਪਹੁੰਚੀ ਪੁਲੀਸ ਨੂੰ ਆਪਣੇ ਬਿਆਨ ਦਰਜ ਕਰਵਾਏ ਹਨ, ਹਾਲਾਂਕਿ ਇਸ ਦੌਰਾਨ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਹੈ। ਇਸ ਦੌਰਾਨ ਸਰਹੱਦੀ ਪਿੰਡ ਜੱਲੋਕੇ ਵਿੱਚ ‘ਆਪ’ ਵਰਕਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸੁਰਜੀਤ ਸਿੰਘ ‘ਆਪ’ ਉਮੀਦਵਾਰ ਰਣਬੀਰ ਸਿੰਘ ਭੁੱਲਰ ਦਾ ਖ਼ਾਸ ਵਰਕਰ ਹੈ। ਸੁਰਜੀਤ ਸਿੰਘ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਵਰਕਰਾਂ ’ਤੇ ਕੁੱਟਮਾਰ ਦਾ ਇਲਜ਼ਾਮ ਲਾਇਆ ਹੈ ਅਤੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਆਖੀ ਹੈ।

Leave a Reply

Your email address will not be published. Required fields are marked *