ਹਿਜਾਬ ਪਹਿਨਣ ਤੋਂ ਮਨ੍ਹਾਂ ਨਹੀਂ ਕੀਤਾ ਬਲਕਿ ਵਰਦੀ ਪਾਉਣ ਲਈ ਕਿਹਾ: ਕਰਨਾਟਕ ਸਰਕਾਰ

ਬੰਗਲੁਰੂ: ਹਿਜਾਬ ਵਿਵਾਦ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸਾਰੇ ਸਿੱਖਿਆ ਸੰਸਥਾਨਾਂ ਦੇ ਆਲੇ ਦੁਆਲੇ 8 ਮਾਰਚ ਤਕ ਧਾਰਾ 144 ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਵਿਵਾਦ ਕਾਰਨ ਸੂਬੇ ਵਿਚ ਹਾਲੇ ਵੀ ਤਣਾਅ ਹੈ ਤੇ ਇਸ ਮਾਮਲੇ ਵਿਚ ਹਿਜਾਬ ਪਾਉਣ ਵਾਲਿਆਂ ਨੇ ਅਦਾਲਤ ਦਾ ਰੁਖ਼ ਕੀਤਾ ਹੈ। ਇਸ ਮਾਮਲੇ ਵਿਚ ਅੱਜ ਅਦਾਲਤ ਵਿਚ ਬਹਿਸ ਹੋਈ ਪਰ ਕੋਈ ਫੈਸਲਾ ਨਹੀਂ ਹੋਇਆ। ਐਡਵੋਕੇਟ ਜਨਰਲ ਨੇ ਅਦਾਲਤ ਵਿਚ ਕਿਹਾ ਕਿ ਪਟੀਸ਼ਨਕਰਤਾ ਨੇ ਸਕੂਲ ਤੇ ਕਾਲਜ ਵਿਚ ਹਿਜਾਬ ਪਾਉਣ ਦੀ ਮਨਜ਼ੂਰੀ ਮੰਗੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਹੁਕਮ ਸਿੱਖਿਆ ਸੰਸਥਾਨਾਂ ਨੂੰ ਸਕੂਲੀ ਵਰਦੀ ਤੈਅ ਕਰਨ ਦੀ ਆਜ਼ਾਦੀ ਦਿੰੰਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਚਾਹੁੰਦੀ ਹੈ ਕਿ ਕਿਸੀ ਧਾਰਮਿਕ ਪਛਾਣ ਵਾਲੇ ਕੱਪੜਿਆਂ ਨੂੰ ਸਕੂਲ ਵਿਚ ਨਹੀਂ ਪਾਉਣਾ ਚਾਹੀਦਾ। 

Leave a Reply

Your email address will not be published. Required fields are marked *