ਯੂਕ੍ਰੇਨ ’ਚ ਫਸੇ ਪੰਜਾਬੀ ਬੱਚੇ ਜਾਣੋ ਕਿਨ੍ਹਾਂ ਮੁਸ਼ਕਲਾਂ ਦਾ ਕਰ ਰਹੇ ਨੇ ਸਾਹਮਣਾ, ਨਹੀਂ ਮਿਲ ਰਿਹਾ ਖਾਣ ਨੂੰ ਕੁਝ

ਅੰਮ੍ਰਿਤਸਰ: ਰੂਸ ਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਇਸ ਜੰਗ ਨਾਲ ਯੂਕ੍ਰੇਨ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਵੀ ਬਹੁਤ ਨੁਕਸਾਨ ਹੋ ਰਿਹਾ ਹੈ। ਪੰਜਾਬ ਦੇ ਬਹੁਤ ਸਾਰੇ ਬੱਚੇ ਅਜਿਹੇ ਹਨ, ਜੋ ਉੱਚ ਪੱਧਰੀ ਸਿੱਖਿਆ ਹਾਸਲ ਕਰਨ ਲਈ ਯੂਕ੍ਰੇਨ ਗਏ ਹੋਏ ਹਨ। ਜੰਗ ਲੱਗਣ ਕਾਰਨ ਪੰਜਾਬ ਦੇ ਬੱਚੇ ਇਸ ਸਮੇਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਬੱਚੇ ਪੰਜਾਬ ’ਚ ਆਪਣੇ ਮਾਤਾ-ਪਿਤਾ ਨੂੰ ਫੋਨ ਕਰਕੇ ਉਥੋ ਦੀ ਸਾਰੀ ਜਾਣਕਾਰੀ ਦੇ ਰਹੇ ਹਨ ਕਿ ਕਿਵੇਂ ਉਹ ਆਪਣੀ ਜਾਨ ਬਚਾਉਣ ਲਈ ਵੱਖ-ਵੱਖ ਥਾਵਾਂ ’ਤੇ ਬੰਦ ਹੋ ਕੇ ਰਹਿ ਗਏ ਹਨ। ਇਸ ਮੁਸ਼ਕਲ ਭਰੇ ਮਾਹੌਲ ’ਚੋਂ ਬਾਹਰ ਆਉਣ ਲਈ ਪੰਜਾਬ ਦੇ ਬੱਚੇ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕਰ ਰਹੇ ਹਨ

ਯੂਕ੍ਰੇਨ ’ਚ ਫਸੀ ਰੂਪਨਗਰ ਦੇ ਪਿੰਡ ਕਟਲੀ ਦੀ ਗੁਰਜੀਤ ਕੌਰ 
ਨਜ਼ਦੀਕੀ ਪਿੰਡ ਕਟਲੀ ਦੀ ਇਕ ਮੁਟਿਆਰ ਰੂਸੀ ਹਮਲੇ ਕਾਰਨ ਯੂਕ੍ਰੇਨ ’ਚ ਫਸੀ ਹੋਈ ਹੈ। ਉਸ ਦੇ ਮਾਪਿਆਂ ਨੇ ਕੇਂਦਰ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਕੁੜੀ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ। ਰੂਪਨਗਰ ਨਾਲ ਲੱਗਦੇ ਪਿੰਡ ਕਟਲੀ ਦੀ ਇਕ ਮੁਟਿਆਰ ਗੁਰਜੀਤ ਕੌਰ ਸਾਲ 2019 ’ਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਯੂਕ੍ਰੇਨ ’ਚ ਗਈ ਹੋਈ ਸੀ। ਉਸ ਨੇ ਆਪਣੇ ਮਾਪਿਆਂ ਨੂੰ ਟੈਲੀਫੋਨ ’ਤੇ ਦੱਸਿਆ ਕਿ ਯੂਕ੍ਰੇਨ ’ਚ ਰੂਸੀ ਹਮਲੇ ਕਾਰਨ ਮਾਹੌਲ ਬਹੁਤ ਖ਼ਰਾਬ ਹੋ ਚੁੱਕਾ ਹੈ ਅਤੇ ਉਨ੍ਹਾਂ ਨੂੰ ਆਪਣੀ ਜਾਨ ਦਾ ਖ਼ਤਰਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਪੰਜਾਬ ਦੀਆਂ ਹੋਰ ਵੀ ਕੁੜੀਆਂ ਹਨ, ਜਿਨ੍ਹਾਂ ਨੂੰ ਹਾਲੇ ਤੱਕ ਕੋਈ ਸਹਾਇਤਾ ਪ੍ਰਾਪਤ ਨਹੀ ਹੋਈ।

PunjabKesari

ਯੂਕ੍ਰੇਨ ’ਚ ਫਸੀ ਗੁਰਦਾਸਪੁਰ ਦੀ ਦਿਵਿਆ, ਕਾਂਦੀਆਂ ਨੇ 2 ਨੌਜਵਾਨ, ਡੇਰਾ ਬਾਬਾ ਨਾਨਕ ਦੀ ਅਰਸ਼ਦੀਪ ਕੌਰ
ਗੁਰਦਾਸਪੁਰ ਦੀ ਦਿਵਿਆ, ਕਾਂਦੀਆਂ ਨੇ 2 ਨੌਜਵਾਨ ਗੁਰਪ੍ਰਤਾਪ ਸਿੰਘ ਅਤੇ ਸੰਨੀ, ਡੇਰਾ ਬਾਬਾ ਨਾਨਕ ਦੀ ਇਕ ਕੁੜੀ ਅਰਸ਼ਦੀਪ ਕੌਰ ਯੂਕ੍ਰੇਨ ’ਚ ਇਸ ਸਮੇਂ ਫਸੇ ਹੋਏ ਹਨ। ਦਿਵਿਆ ਨੇ ਦੱਸਿਆ ਕਿ ਇਸ ਸਮੇਂ ਯੂਕ੍ਰੇਨ ਵਿੱਚ ਫਸੇ ਭਾਰਤੀ ਵਿਦਿਆਰਥੀ ਮਾਨਸਿਕ ਤਣਾਅ ਅਤੇ ਡਰ ਦੇ ਮਾਹੌਲ ਵਿੱਚ ਸਮਾਂ ਬਤੀਤ ਕਰ ਰਹੇ ਹਨ। ਇਸ ਮਾਹੌਲ ’ਚ ਸਿਰਫ਼ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਹਨ। ਇਸ ਸਮੇਂ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਅਸੀਂ ਘਰ ਕਿਵੇਂ ਪਹੁੰਚ ਸਕਦੇ ਹਾਂ। ਇਥੇ ਚਾਰੇ ਪਾਸੇ ਹਫ਼ੜਾ-ਦਫ਼ੜੀ ਦਾ ਮਾਹੌਲ ਹੈ। ਇਥੋਂ ਦੇ ਹਾਲਾਤਾਂ ਤੋਂ ਸਾਰੇ ਵਿਦਿਆਰਥੀ ਸਹਿਮੇ ਅਤੇ ਡਰੇ ਹੋਏ ਹਨ। 

PunjabKesari

ਯੂਕ੍ਰੇਨ ’ਚ ਫਸੀਆਂ ਸੁਲਤਾਨਪੁਰ ਲੋਧੀ ਦੀ ਗੁਰਲੀਨ ਕੌਰ ਅਤੇ ਮੁਸਕਾਨ ਥਿੰਦ 
ਜ਼ਿਲ੍ਹਾ ਕਪੂਰਥਲਾ ਦੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਹੈਬਤਪੁਰ ਦੀ ਯੂਕ੍ਰੇਨ ’ਚ ਡਾਕਟਰੀ ਦੀ ਪੜ੍ਹਾਈ ਕਰਨ ਗਈ ਗੁਰਲੀਨ ਕੌਰ (ਪੁੱਤਰੀ ਸੁਖਵਿੰਦਰ ਸਿੰਘ ਪੁੱਤਰ ਸਾਧੂ ਸਿੰਘ) ਦੀ ਸਲਾਮਤੀ ਅਤੇ ਘਰ ਵਾਪਸੀ ਲਈ ਉਨ੍ਹਾਂ ਦੇ ਮਾਪਿਆਂ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਸੁਮੀ ਸਟੇਟ ਯੂਨੀਵਰਸਿਟੀ ਵਿਚ ਜੰਗ ਦੌਰਾਨ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਹੈਬਤਪੁਰ ਦੀ ਗੁਰਲੀਨ ਕੌਰ ਨਾਲ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਪੰਡੋਰੀ ਦੀ ਵਿਦਿਆਰਥਣ ਮੁਸਕਾਨ ਥਿੰਦ ਵੀ ਹੈ, ਜੋ ਯੂਨੀਵਰਸਿਟੀ ਦੇ ਵਿਦਿਆਰਥਣਾਂ ਹੋਸਟਲ ਦੇ ਬੰਕਰ ’ਚ ਲੁਕਣ ਨੂੰ ਮਜਬੂਰ ਹੋ ਚੁੱਕੀਆਂ ਹਨ।

PunjabKesari

ਮੋਗਾ ਸ਼ਹਿਰ ਦਾ ਜਸ਼ਨਪ੍ਰੀਤ ਸਿੰਘ
ਰੂਸ ਤੇ ਯੂਕ੍ਰੇਨ ਦਰਮਿਆਨ ਲੱਗੀ ਜੰਗ ’ਚ ਮੋਗਾ ਸ਼ਹਿਰ ਦਾ ਜਸ਼ਨਪ੍ਰੀਤ ਸਿੰਘ (22) ਵੀ ਸ਼ਾਮਲ ਹੈ, ਜੋ 2019 ’ਚ ਪੜ੍ਹਾਈ ਕਰਨ ਲਈ ਯੂਕ੍ਰੇਨ ਗਿਆ ਸੀ। ਇਸ ਵਿਦਿਆਰਥੀ ਨੇ 27 ਫਰਵਰੀ ਨੂੰ ਛੁੱਟੀਆਂ ਬਿਤਾਉਣ ਲਈ ਭਾਰਤ ਆਉਣਾ ਸੀ ਪਰ ਦੋਹਾਂ ਦੇਸ਼ਾਂ ਵਿਚਕਾਰ ਵਿਗੜੇ ਹਾਲਾਤ ਤੋਂ ਬਾਅਦ ਫਲਾਈਟਾਂ ਬੰਦ ਹੋ ਗਈਆਂ, ਜਿਸ ਕਾਰਣ ਜਸ਼ਨਪ੍ਰੀਤ ਦੇ ਮੋਗਾ ਰਹਿੰਦੇ ਮਾਤਾ-ਪਿਤਾ ਬਹੁਤ ਚਿੰਤਤ ਹਨ। ਜਸ਼ਨਪ੍ਰੀਤ ਦੇ ਪਿਤਾ ਕੁਲਵਿੰਦਰ ਸਿੰਘ ਅਤੇ ਮਾਤਾ ਰਮਨਦੀਪ ਕੌਰ ਨੇ ਜਸ਼ਨ ਨਾਲ ਵੀਡੀਓ ਕਾਲ ’ਤੇ ਗੱਲਬਾਤ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਵਿਦਿਆਰਥੀ ਜਸ਼ਨ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਇਥੋਂ ਫਲਾਈਟ ਭੇਜ ਕੇ ਵਿਦਿਆਰਥੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਫੌਰੀ ਕਦਮ ਚੁੱਕਣ ਦੀ ਜ਼ਰੂਰਤ ਹੈ।

PunjabKesari

ਫਿਰੋਜ਼ਪੁਰ ਛਾਉਣੀ ਦੀ ਰੁਚਿਕਾ ਸ਼ਰਮਾ
ਫਿਰੋਜ਼ਪੁਰ ਛਾਉਣੀ ਦੀ ਰਹਿਣ ਵਾਲੀ 21 ਸਾਲਾ ਲੜਕੀ ਰੁਚਿਕਾ ਸ਼ਰਮਾ ਸਾਲ 2019 ਵਿੱਚ ਐੱਮ. ਬੀ. ਬੀ. ਐੱਸ. ਕਰਨ ਲਈ ਯੂਕ੍ਰੇਨ ਗਈ ਸੀ, ਜੋ ਤੀਜੇ ਸਾਲ ਵਿੱਚ ਹੈ ਅਤੇ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਉੱਥੇ ਹੋਈ ਹੈ। ਰੁਚਿਕਾ ਦੇ ਪਿਤਾ ਰਾਕੇਸ਼ ਸ਼ਰਮਾ ਅਤੇ ਮਾਂ ਕਲਪਨਾ ਸ਼ਰਮਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਰੁਚਿਕਾ ਦੇ ਪਿਤਾ, ਮਾਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਇਸ ਸਮੇਂ ਬੰਕਰ ਵਿੱਚ ਰਹਿ ਰਹੀ ਹੈ। ਰੁਚਿਕਾ ਨੇ 24 ਫਰਵਰੀ ਨੂੰ ਉਥੋਂ ਰਵਾਨਾ ਹੋਣਾ ਸੀ ਪਰ ਦੋਵਾਂ ਦੇਸ਼ਾਂ ਵਿਚਾਲੇ ਜੰਗ ਕਾਰਨ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਉਹ ਉੱਥੇ ਹੀ ਰਹਿ ਗਈ। ਰੁਚਿਕਾ ਅੰਬੈਸੀ ਵਿੱਚ ਗਈ ਸੀ ਅਤੇ ਉੱਥੇ ਅੰਬੈਸੀ ਵਾਲਿਆਂ ਨੇ ਉਸਦੇ ਪਾਸਪੋਰਟ ਦਾ ਨੰਬਰ ਅਤੇ ਸਾਰਾ ਵੇਰਵਾ ਲੈ ਕੇ ਉਸਨੂੰ ਸੁਰੱਖਿਅਤ ਜਗ੍ਹਾ ’ਤੇ ਰਹਿਣ ਲਈ ਕਿਹਾ ਅਤੇ ਦੱਸਿਆ ਕਿ ਇਸ ਸਮੇਂ ਅੰਬੈਸੀ ਕੋਲ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ ਤਾਂ ਰੁਚਿਕਾ ਨੇੜੇ ਹੀ ਇੱਕ ਬੇਸਮੈਂਟ ਵਿੱਚ ਰੁਕ ਗਈ।

PunjabKesari

Leave a Reply

Your email address will not be published. Required fields are marked *