ਭਾਰਤ ਆਉਣ ਲਈ ਅਮਰੀਕੀ ਹਵਾਈ ਕੰਪਨੀਆਂ ਨੇ ਰੂਸੀ ਹਵਾਈ ਖੇਤਰ ਦੀ ਵਰਤੋਂ ਬੰਦ ਕੀਤੀ

ਸ਼ਿਕਾਗੋ (ਅਮਰੀਕਾ): ਯੂਨਾਈਟਿਡ ਏਅਰਲਾਈਨਜ਼ ਨੇ ਅੱਜ ਕਿਹਾ ਕਿ ਉਸ ਨੇ ਅਮਰੀਕਾ ਤੋਂ ਮੁੰਬਈ ਅਤੇ ਦਿੱਲੀ ਲਈ ਆਪਣੀਆਂ ਉਡਾਣਾਂ ਲਈ ਰੂਸੀ ਹਵਾਈ ਖੇਤਰ ਦੀ ਵਰਤੋਂ ਬੰਦ ਕਰ ਦਿੱਤੀ ਹੈ। ਏਅਰਲਾਈਨ ਦੇ ਬੁਲਾਰੇ ਨੇ ਇਸ ਕਦਮ ਨੂੰ “ਅਸਥਾਈ” ਕਿਹਾ। ਹਾਲਾਂਕਿ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ। ਅਮਰੀਕਨ ਏਅਰਲਾਈਨਜ਼ ਨੇ ਵੀ ਦਿੱਲੀ ਅਤੇ ਨਿਊਯਾਰਕ ਤੋਂ ਆਪਣੀਆਂ ਉਡਾਣਾਂ ਲਈ ਦੱਖਣੀ ਰੂਸ ਦੇ ਹਵਾਈ ਖੇਤਰ ਦੀ ਵਰਤੋਂ ਬੰਦ ਕਰ ਦਿੱਤੀ ਹੈ।

Leave a Reply

Your email address will not be published. Required fields are marked *