ਚੋਣ ਨਤੀਜਿਆਂ ਤੋਂ ਪਹਿਲਾਂ ਸੱਟਾ ਬਾਜ਼ਾਰ ਗਰਮ, ਪੰਜਾਬ ‘ਚ ਇਸ ਪਾਰਟੀ ਦੀ ਸਰਕਾਰ ਬਣਨ ਦਾ ਦਾਅਵਾ

ਝੁਨਝੁਨੂ : ਉੱਤਰ ਪ੍ਰਦੇਸ਼ ਅਤੇ ਮਣੀਪੁਰ ਨੂੰ ਛੱਡ ਕੇ ਦੇਸ਼ ਦੇ 3 ਹੋਰਨਾਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਸੰਪੰਨ ਹੋ ਚੁੱਕੀਆਂ ਹਨ। ਮਣੀਪੁਰ ਵਿੱਚ ਅੱਜ ਚੋਣਾਂ ਹੋ ਰਹੀਆਂ ਹਨ ਅਤੇ ਯੂ. ਪੀ. ਵਿਚ ਆਖ਼ਰੀ ਗੇੜ ਦੀ ਪੋਲਿੰਗ ਹੋਣੀ ਬਾਕੀ ਹੈ। ਸਭ ਪਾਰਟੀਆਂ ਅਤੇ ਦੇਸ਼ ਦੇ ਲੋਕ ਚੋਣ ਨਤੀਜਿਆਂ ਨੂੰ ਲੈ ਕੇ ਉਤਾਵਲੇ ਹਨ। ਸਟੋਰੀਆਂ ਮੁਤਾਬਕ ਉੱਤਰ ਪ੍ਰਦੇਸ਼ ਵਿਚ ਭਾਜਪਾ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾ ਸਕਦੀ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਵੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਏਗੀ। ਦੋਵਾਂ ਹੀ ਸੂਬਿਆਂ ਵਿਚ ਸਟੋਰੀਆਂ ਨੇ ਸਭ ਤੋਂ ਵੱਧ ਪੈਸਾ ਲਾਇਆ ਹੈ।

ਝੁਨਝੁਨੂ ਦੀ ਗੱਲ ਕਰੀਏ ਤਾਂ ਪੂਰੇ ਜ਼ਿਲ੍ਹੇ ਵਿਚ ਉੱਤਰ ਪ੍ਰਦੇਸ਼, ਪੰਜਾਬ ਅਤੇ 3 ਹੋਰਨਾਂ ਸੂਬਿਆਂ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਰੋੜਾਂ ਰੁਪਏ ਦਾ ਸੱਟਾ ਲੱਗਾ ਹੈ। ਉੱਤਰ ਪ੍ਰਦੇਸ਼ ਅਤੇ ਪੰਜਾਬ ਸਟੋਰੀਆਂ ਦੀ ਪਹਿਲੀ ਪਸੰਦ ਹੈ। ਉੱਤਰ ਪ੍ਰਦੇਸ਼ ’ਚ ਭਾਜਪਾ ਸਟੋਰੀਆਂ ਦੀ ਫੇਵਰੇਟ ਬਣੀ ਹੋਈ ਹੈ। ਸਟੋਰੀਆਂ ਦੀ ਮੰਨੀਏ ਤਾਂ ਉੱਤਰ ਪ੍ਰਦੇਸ਼ ਵਿਚ ਭਾਜਪਾ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿਚ ਦੁਬਾਰਾ ਸਰਕਾਰ ਬਣਾ ਸਕਦੀ ਹੈ। ਸਮਾਜਵਾਦੀ ਪਾਰਟੀ ਸਭ ਥਾਵਾਂ ’ਤੇ ਭਾਜਪਾ ਨੂੰ ਟੱਕਰ ਦੇ ਰਹੀ ਹੈ ਪਰ ਸਰਕਾਰ ਬਣਾਉਣ ਵਿਚ ਭਾਜਪਾ ਨੂੰ ਕੋਈ ਖ਼ਾਸ ਪ੍ਰੇਸ਼ਾਨੀ ਨਹੀਂ ਹੋਵੇਗੀ।

ਪੰਜਾਬ ਵਿਚ ਆਮ ਆਦਮੀ ਪਾਰਟੀ ਬਣੀ ਫੇਵਰੇਟ
ਪੰਜਾਬ ਵਿਚ ਆਮ ਆਦਮੀ ਪਾਰਟੀ ਸਟੋਰੀਆਂ ਦੀ ਫੇਵਰੇਟ ਹੈ। ਸੱਟਾ ਬਾਜ਼ਾਰ ਵਿਚ ਆਮ ਆਦਮੀ ਪਾਰਟੀ ਦੀਆਂ 66 ਤੋਂ 68 ਸੀਟਾਂ ਦਾ ਸੈਸ਼ਨ ਖੁੱਲ੍ਹਾ ਹੈ । ਆਮ ਆਦਮੀ ਪਾਰਟੀ ਦੀਆਂ 90 ਸੀਟਾਂ ਦਾ ਭਾਅ 6 ਤੋਂ 7 ਰੁਪਏ ਅਤੇ 100 ਸੀਟਾਂ ਦਾ ਭਾਅ 15 ਰੁਪਏ ਹੈ। ਸਟੋਰੀਏ ਕਾਂਗਰਸ ਦਾ ਸੈਸ਼ਨ 24 ਤੋਂ 26 ਸੀਟਾਂ ’ਤੇ ਖੋਲ੍ਹ ਰਹੇ ਹਨ। ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀਆਂ 16 ਤੋਂ 18 ਸੀਟਾਂ ਮੰਨ ਕੇ ਸਟੋਰੀਏ ਚੱਲ ਰਹੇ ਹਨ। ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਮੁਸ਼ਕਲ ਨਾਲ 4 ਤੋਂ 5 ਸੀਟਾਂ ਦਿੱਤੀਆਂ ਜਾ ਰਹੀਆਂ ਹਨ।

ਕਾਂਗਰਸ ਦਾ ਖਾਤਾ ਖੁੱਲ੍ਹਣ ਦੀ ਵੀ ਉਮੀਦ ਨਹੀਂ
ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਸਟੋਰੀਏ ਇਥੇ ਭਾਜਪਾ ਦਾ ਸੈਸ਼ਨ 224 ਤੋਂ 226 ਤੱਕ ਮੰਨ ਕੇ ਚੱਲ ਰਹੇ ਹਨ। ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਦੀਆਂ 134 ਤੋਂ 136 ਸੀਟਾਂ ਮੰਨੀਆਂ ਜਾ ਰਹੀਆਂ ਹਨ। ਇਨ੍ਹਾਂ ਸੀਟਾਂ ਵਿਚ ਸਿਰਫ਼ ਸਮਾਜਵਾਦੀ ਪਾਰਟੀ ਹੈ। ਉਸ ਨਾਲ ਸ਼ਾਮਲ ਹੋਰਨਾਂ ਪਾਰਟੀਆਂ ’ਤੇ ਕੋਈ ਵੀ ਭਾਅ ਲਾਉਣ ਲਈ ਤਿਆਰ ਨਹੀਂ ਹੈ।

ਬਸਪਾ ਦੀਆਂ 10 ਤੋਂ 12 ਸੀਟਾਂ ਦੇ ਭਾਅ ਲਾਏ ਜਾ ਰਹੇ ਹਨ, ਜਦੋਂ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦਾ ਸਟੋਰੀਏ ਖਾਤਾ ਖੋਲ੍ਹਣ ਦੀ ਉਮੀਦ ਵੀ ਨਹੀਂ ਲਾ ਰਹੇ। ਸਟੋਰੀਆਂ ਮੁਤਾਬਕ ਜੇ ਕਾਂਗਰਸ ਆਪਣਾ ਖਾਤਾ ਖੋਲ੍ਹ ਵੀ ਲੈਂਦੀ ਹੈ ਤਾਂ ਇਹ ਇਕ ਬਹੁਤ ਵੱਡੀ ਪ੍ਰਾਪਤੀ ਹੋਵੇਗੀ।

ਪੰਜਾਬ ਵਿਚ ਆਮ ਆਦਮੀ ਪਾਰਟੀ ਫੇਵਰੇਟ, ਯੂ. ਪੀ. ’ਚ ਭਾਜਪਾ ਅੱਵਲ
ਪੰਜਾਬ
ਆਮ ਆਦਮੀ ਪਾਰਟੀ-66-68
ਕਾਂਗਰਸ-24-26
ਅਕਾਲੀ ਦਲ ਅਤੇ ਬੀ. ਐੱਸ. ਪੀ.-16-18
ਭਾਜਪਾ-4-5
ਪੰਜਾਬ ਲੋਕ ਕਾਂਗਰਸ-4-5

ਉੱਤਰ ਪ੍ਰਦੇਸ਼
ਭਾਜਪਾ-224-226
ਸਮਾਜਵਾਦੀ ਪਾਰਟੀ-134-136
ਬਸਪਾ-10-12
ਕਾਂਗਰਸ ——-

Leave a Reply

Your email address will not be published. Required fields are marked *