ਆਰਮੀ ਕੈਂਟ ਖਾਸਾ ’ਚ ਜਵਾਨ ਨੇ ਦਰੱਖਤ ਨਾਲ ਫਾਹ ਲਿਆ

ਅਟਾਰੀ: ਅੱਜ ਆਰਮੀ ਕੈਂਟ ਖਾਸਾ ਅੰਮ੍ਰਿਤਸਰ ਵਿਖੇ ਜਵਾਨ ਨੇ ਫਾਹ ਲੈ ਕੇ ਆਤਮ ਹੱਤਿਆ ਕਰ ਲਈ। ਖਾਸਾ ਆਰਮੀ ਕੈਂਟ ਵਿਖੇ ਤਾਇਨਾਤ 77 ਐੱਫਡੀ ਬਟਾਲੀਅਨ ਦੇ ਸੂਬੇਦਾਰ ਓਮਕਾਰ ਸਿੰਘ ਨੇ ਥਾਣਾ ਘਰਿਡਾ ਨੂੰ ਦੱਸਿਆ ਕਿ ਉਹ ਅੱਜ ਸਵੇਰ ਸਮੇਂ ਨਹਾਉਣ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਬਟਾਲੀਅਨ ਦੇ ਜਵਾਨ ਸਿਪਾਹੀ ਅਕਸ਼ੈ ਸਿਧਾਰ ਵਾਸੀ ਨਰੇਸ਼ਨਗਰ, ਰਾਇਗੜ੍ਹ, ਛੱਤੀਸਗੜ੍ਹ ਨੇ ਦਰੱਖਤ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ। ਉਹ ਇਸ ਸਮੇਂ ਟਰੇਨਿੰਗ ’ਤੇ ਖਾਸਾ ਆਰਮੀ ਕੈਂਟ ਵਿਖੇ ਡਿਊਟੀ ’ਤੇ ਤਾਇਨਾਤ ਸੀ। ਥਾਣਾ ਘਰਿੰਡਾ ਵੱਲੋਂ 174 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਗਈ ਹੈ।

Leave a Reply

Your email address will not be published. Required fields are marked *