ਪੂਤਿਨ ਨੇ ਕਿਹਾ: ਯੂਕਰੇਨ ਦੀ ਹੋਂਦ ਖਤਰੇ ’ਚ, ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਰੂਸ ਖ਼ਿਲਾਫ਼ ਜੰਗ ਦੇ ਐਲਾਨ ਬਰਾਬਰ

ਲਵੀਵ (ਯੂਕਰੇਨ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਦਾ ਦੇਸ਼ ਦਾ ਦਰਜਾ ਖਤਰੇ ਵਿੱਚ ਹੈ। ਪੱਛਮੀ ਪਾਬੰਦੀਆਂ ਨੂੰ ਰੂਸ ਖ਼ਿਲਾਫ਼ ਜੰਗ ਦਾ ਐਲਾਨ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕਬਜ਼ੇ ਵਾਲੇ ਬੰਦਰਗਾਹ ਸ਼ਹਿਰ ਮਾਰੀਯੁਪੋਲ ਵਿੱਚ ਅਤਿਵਾਦੀ ਘਟਨਾਵਾਂ ਕਾਰਨ ਜੰਗਬੰਦੀ ਨੂੰ ਤੋੜ ਦਿੱਤਾ ਗਿਆ ਹੈ। ਇਸ ਦੌਰਾਨ ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰੂਸੀ ਬਲਾਂ ਨੇ ਮਾਰੀਯੁਪੋਲ ਵਿੱਚ ਬੰਬਾਰੀ ਤੇਜ਼ ਕਰ ਦਿੱਤੀ ਹੈ ਅਤੇ ਕੀਵ ਦੇ ਉੱਤਰ ਵਿੱਚ ਚੇਰਨੀਹੀਵ ਦੇ ਰਿਹਾਇਸ਼ੀ ਖੇਤਰਾਂ ‘ਤੇ ਸ਼ਕਤੀਸ਼ਾਲੀ ਬੰਬ ਸੁੱਟ ਰਹੇ ਹਨ।