ਕੌਮਾਂਤਰੀ ਪਰਮਾਣੂ ਏਜੰਸੀ ਦਾ ਚਰਨੋਬਲ ਪਲਾਂਟ ਦੇ ਨਿਗਰਾਨੀ ਪ੍ਰਬੰਧ ਨਾਲ ਸੰਪਰਕ ਟੁੱਟਿਆ

ਵੀਏਨਾ: ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨੇ ਚਰਨੋਬਲ ਪਰਮਾਣੂ ਪਾਵਰ ਪਲਾਂਟ ਵਿੱਚ ਲੱਗੀ ਨਿਗਰਾਨ ਪ੍ਰਣਾਲੀ ਨਾਲ ਰਾਬਤਾ ਟੁੱਟਣ ਦਾ ਦਾਅਵਾ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਨੇ ਕਿਹਾ ਕਿ ਪਲਾਂਟ ਤੋਂ ਆਉਂਦਾ ਡੇਟਾ ਬੰਦ ਹੋ ਗਿਆ ਹੈ। ਰੂਸੀ ਫੌਜਾਂ ਨੇ ਉੱਤਰੀ ਯੂਕਰੇਨ ਸਥਿਤ ਇਸ ਪਲਾਂਟ ’ਤੇ ਪਿਛਲੇ ਮਹੀਨੇ ਕਬਜ਼ਾ ਕਰ ਲਿਆ ਸੀ। ਏਜੰਸੀ ਨੇ ਪਲਾਂਟ ਵਿੱਚ ਰੂਸੀ ਫੌਜਾਂ ਅਧੀਨ ਕੰਮ ਕਰ ਰਹੇ ਸਟਾਫ਼ ਨੂੰ ਲੈ ਕੇ ਵੱਡੀ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ।