ਮੀਡੀਆ ਕਲੱਬ ਵੱਲੋਂ ਮੂਸੇਵਾਲਾ ਖ਼ਿਲਾਫ਼ ਐੱਸਐੱਸਪੀ ਨੂੰ ਸ਼ਿਕਾਇਤ

ਪਟਿਆਲਾ: ਗਾਇਕ ਸਿੱਧੂ ਮੂਸੇਵਾਲਾ ਵੱਲੋਂ ਇੱਕ ਵੀਡੀਓ ਦੌਰਾਨ ਮੀਡੀਆ ਪ੍ਰਤੀ ਅਪਮਾਨਜਨਕ ਭਾਸ਼ਾ ਵਰਤਣ ਤੇ ਧਮਕੀਆਂ ਦੇਣ ਦੇ ਸੰਦਰਭ ’ਚ ‘ਪਟਿਆਲਾ ਮੀਡੀਆ ਕਲੱਬ’ ਦੇ ਇੱਕ ਵਫ਼ਦ ਨੇ ਅੱਜ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ਼ਿਕਾਇਤ ਦੇ ਕੇ ਗਾਇਕ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ। ਵਫ਼ਦ ਵਿਚ ਅਮਨ ਸੂਦ, ਮਨੀਸ਼ ਸਰਹਿੰਦੀ, ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ ਤੇ ਰਵੇਲ ਸਿੰਘ ਭਿੰਡਰ ਸਮੇਤ ਪਰਮੀਤ ਸਿੰਘ, ਨਵਦੀਪ ਢੀਂਗਰਾ, ਕੁਲਬੀਰ ਧਾਲੀਵਾਲ, ਹਰਜੀਤ ਨਿੱਜਰ, ਜਸਬੀਰ ਮੁਲਤਾਨੀ, ਬਿਕਰਜੀਤ ਸਿੰਘ ਤੇ ਹੋਰ ਸ਼ਾਮਲ ਸਨ।

Leave a Reply

Your email address will not be published. Required fields are marked *