ਭੁਲੱਥ ’ਚ ਬੀਬੀ ਜਗੀਰ ਕੌਰ ਹਾਰੇ, ਸੁਖਪਾਲ ਖਹਿਰਾ ਜੇਤੂ ਕਰਾਰ

ਭੁਲੱਥ : ਦੋਆਬੇ ਦੀ ਹੌਟ ਸੀਟ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਆਪਣੀ ਵਿਰੋਧੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾ ਕੇ 9225 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ। ਦੱਸ ਦਈਏ ਕਿ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 37254 ਵੋਟਾਂ ਪਈਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 28029 ਵੋਟਾਂ ਮਿਲੀਆਂ। ਇਸ ਦੌਰਾਨ 9225  ਵੋਟਾਂ ਦੀ ਲੀਡ ਨਾਲ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਜੇਤੂ ਰਹੇ। ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ  ਰਣਜੀਤ ਸਿੰਘ ਰਾਣਾ 13612  ਵੋਟਾਂ ਪ੍ਰਾਪਤ ਕਰਦੇ ਤੀਜੇ ਸਥਾਨ ‘ਤੇ ਰਹੇ। ਚੌਥੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਰਜਿੰਦਰ ਸਿੰਘ ਫੌਜੀ ਰਹੇ, ਜਿਨ੍ਹਾਂ ਨੂੰ 7578 ਵੋਟਾਂ ਮਿਲੀਆਂ।

ਇਸ ਤੋਂ ਇਲਾਵਾ ਪੰਜਵੇਂ ਨੰਬਰ ‘ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਗੋਰਾ ਗਿੱਲ 1195 ਵੋਟਾਂ ਨਾਲ ਰਹੇ।  ਜ਼ਿਕਰਯੋਗ ਹੈ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਪਹਿਲੇ ਚਾਰ ਗੇੜਾਂ ਵਿਚ ਬੀਬੀ ਜਗੀਰ ਕੌਰ ਦੀ ਲੀਡ ਬਰਕਰਾਰ ਰਹੀ ਜਦਕਿ ਪੰਜਵੇਂ ਗੇੜ ਤੋਂ ਸੁਖਪਾਲ ਸਿੰਘ ਖਹਿਰਾ ਦੀ ਲੀਡ ਵਧਣੀ ਸ਼ੁਰੂ ਹੋਈ, ਜੋ ਅਖੀਰਲੇ ਗੇੜ ਤਕ ਵੱਧਦੀ ਗਈ।।

Leave a Reply

Your email address will not be published. Required fields are marked *