ਰੂਸ ਨੇ ਯੂਕ੍ਰੇਨ ਦੇ 3213 ਫ਼ੌਜੀ ਟਿਕਾਣਿਆਂ ਨੂੰ ਕੀਤਾ ਤਬਾਹ

ਮਾਸਕੋ: ਰੂਸੀ ਸੁਰੱਖਿਆ ਬਲਾਂ ਨੇ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਦੇ ਬਾਅਦ ਸ਼ੁੱਕਰਵਾਰ ਸਵੇਰ ਤੱਕ 3212 ਫ਼ੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਇਹ ਜਾਣਕਾਰੀ ਦਿੱਤੀ। ਕੋਨਾਸ਼ੇਨਕੋਵ ਨੇ ਦੱਸਿਆ ਕਿ ਰੂਸੀ ਸੁਰੱਖਿਆ ਬਲਾਂ ਨੇ ਵਿਸ਼ੇਸ਼ ਆਪਰੇਸ਼ਨਾਂ ਵਿੱਚ 98 ਯੂਕ੍ਰੇਨੀ ਹਵਾਈ ਜਹਾਜ਼, 118 ਮਾਨਵ ਰਹਿਤ ਹਵਾਈ ਵਾਹਨ, 1041 ਟੈਂਕ ਅਤੇ ਹੋਰ ਬਖਤਰਬੰਦ ਲੜਾਕੂ ਵਾਹਨ, 113 ਮਲਟੀਪਲ ਲਾਂਚ ਰਾਕੇਟ ਪ੍ਰਣਾਲੀਆਂ, 389 ਫੀਲਡ ਆਰਟਿਲਰੀ ਤੋਪਾਂ ਅਤੇ ਮੋਟਰਾਂ, 843 ਵਿਸ਼ੇਸ਼ ਫ਼ੌਜੀ ਵਾਹਨਾਂ ਨੂੰ ਨਸ਼ਟ ਕਰ ਦਿੱਤਾ।
ਬੁਲਾਰੇ ਨੇ ਕਿਹਾ ਕਿ ਯੂਕ੍ਰੇਨ ਦੇ ਸ਼ਹਿਰ ਲੁਤਸਕ ਅਤੇ ਇਵਾਨੋ-ਫ੍ਰੈਂਕਿਵਸਕ ਨੂੰ ਮਿਲਟਰੀ ਏਅਰਫੀਲਡ ਆਪਰੇਸ਼ਨ ਤੋਂ ਬਾਹਰ ਕੀਤਾ ਗਿਆ ਹੈ। ਗੌਰਤਲਬ ਹੈ ਕਿ 11 ਮਾਰਚ ਦੀ ਸਵੇਰ ਨੂੰ, ਯੂਕ੍ਰੇਨ ਦੇ ਫ਼ੌਜੀ ਟਿਕਾਣਿਆਂ ‘ਤੇ ਸਟੀਕ ਅਤੇ ਲੰਬੀ ਦੂਰੀ ਦੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਲੁਤਸਕ ਅਤੇ ਇਵਾਨੋ-ਫ੍ਰੈਂਕਿਵਸਕ ਵਿੱਚ ਮਿਲਟਰੀ ਏਅਰਫੀਲਡ ਨੂੰ ਕਾਰਵਾਈ ਤੋਂ ਬਾਹਰ ਕਰ ਦਿੱਤਾ ਗਿਆ।