ਜ਼ੇਲੇਂਸਕੀ ਦੇ ਨਾਟੋ ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਪਿੱਛੇ ਰੂਸ ਨੇ ਦਿੱਤੀ ਇਹ ਪ੍ਰਤੀਕਿਰਿਆ

ਮਾਸਕੋ : ਰੂਸੀ ਸੰਸਦ ਦੇ ਹੇਠਲੇ ਸਦਨ ਦੇ ਪ੍ਰਧਾਨ ਵਿਆਚੇਸਲਾਵ ਵੋਲੋਡਿਨ ਨੇ ਐਤਵਾਰ ਨੂੰ ਕਿਹਾ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਹਾਲ ਹੀ ਵਿਚ ਕ੍ਰੀਮੀਆ ਮੁੱਦੇ ‘ਤੇ ਚਰਚਾ ਕਰਨ ਲਈ ਆਪਣੀ ਇੱਛਾ ਜਤਾਈ ਸੀ ਅਤੇ ਨਾਟੋ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੀ ਪਰ ਇਸ ਪਿੱਛੇ ਉਹਨਾਂ ਦਾ ਮਕਸਦ ਨਾਟੋ ਤੋਂ ਮਿਲਟਰੀ ਮਦਦ ਲਈ ਕੁਝ ਸਮਾਂ ਹਾਸਲ ਕਰਨਾ ਸੀ। ਵੋਲੋਡਿਨ ਨੇ ਕਿਹਾ ਕਿ ਜ਼ੇਲੇਂਸਕੀ ਨੇ ਤੁਰਕੀ ਵਿੱਚ ਗੱਲਬਾਤ ਤੋਂ ਪਹਿਲਾਂ ਵੀ ਇਹੀ ਗੱਲ ਕਹੀ ਸੀ, ਜਦੋਂ ਰੂਸੀ ਫ਼ੌਜਾਂ ਕੀਵ ਪਹੁੰਚੀਆਂ ਸਨ।ਉਨ੍ਹਾਂ ਅਨੁਸਾਰ ਮਾਸਕੋ ਨੇ ਕੀਵ ਖੇਤਰ ਵਿੱਚ ਆਪਣੀਆਂ ਫ਼ੌਜੀ ਗਤੀਵਿਧੀਆਂ ਨੂੰ ਘਟਾ ਦਿੱਤਾ ਸੀ। ਆਪਣੀਆਂ ਫ਼ੌਜਾਂ ਵਾਪਸ ਲੈ ਲਈਆਂ ਸਨ। ਜਿਸ ਤੋਂ ਬਾਅਦ ਬੁਚਾ ਵਿਚ ਫ਼ੌਜੀਆਂ ਨੂੰ ਭੜਕਾਇਆ ਗਿਆ ਅਤੇ ਕੀਵ ਨੇ ਸਮਝੌਤੇ ਨੂੰ ਸਵੀਕਾਰ ਨਹੀਂ ਕੀਤਾ।  

ਵੋਲੋਡਿਨ ਨੇ ਕਿਹਾ ਕਿ ਸਥਿਤੀ ਅੱਜ ਵੀ ਉਹੀ ਹੈ। ਇਸ ਪਿੱਛੇ ਕਾਰਨ ਸਪੱਸ਼ਟ ਹੈ। ਰਾਸ਼ਟਰਪਤੀ ਜ਼ੇਲੇਂਸਕੀ ਫ਼ੌਜੀ ਸਹਾਇਤਾ ਲਈ ਨਾਟੋ ਵੱਲ ਰੁੱਖ਼ ਕਰਦੇ ਹੋਏ ਸਮਾਂ ਪ੍ਰਾਪਤ ਕਰਨਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਯੂਕ੍ਰੇਨੀ ਫ਼ੌਜ ਪਹਿਲਾਂ ਹੀ ਆਪਣੇ 23,367 ਸਾਥੀਆਂ ਨੂੰ ਗੁਆ ਚੁੱਕੀ ਹੈ ਅਤੇ 1,464 ਯੂਕ੍ਰੇਨੀ ਫ਼ੌਜਾਂ ਨੇ ਸ਼ਨੀਵਾਰ ਨੂੰ ਮਾਰੀਉਪੋਲ ਵਿੱਚ ਆਤਮ ਸਮਰਪਣ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਜੇਕਰ ਉਹ (ਜ਼ੇਲੇਂਸਕੀ) ਆਪਣੇ ਨਾਗਰਿਕਾਂ ਦੇ ਹਿੱਤ ਚਾਹੁੰਦੇ ਹਨ, ਤਾਂ ਯੂਕ੍ਰੇਨ ਨੂੰ ਡੋਨੇਟਸਕ ਅਤੇ ਲੁਹਾਨਸਕ ਗਣਰਾਜਾਂ ਤੋਂ ਆਪਣੀਆਂ ਫ਼ੌਜਾਂ ਨੂੰ ਵਾਪਸ ਬੁਲਾ ਲੈਣਾ ਚਾਹੀਦਾ ਹੈ ਅਤੇ ਕ੍ਰੀਮੀਆ ‘ਤੇ ਰੂਸ ਦੀ ਪ੍ਰਭੂਸੱਤਾ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਨਾਲ ਹੀ ਨਾਟੋ ਵਿੱਚ ਸ਼ਾਮਲ ਨਾ ਹੋਣ ਲਈ ਵਚਨਬੱਧ ਹੋਣਾ ਚਾਹੀਦਾ ਹੈ।

Leave a Reply

Your email address will not be published. Required fields are marked *